ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ 'ਤੇ ਬੋਲਦੇ ਹੋਏ ਕਿਹਾ ਹੈ ਕਿ ਸਿੱਧੂ ਸਾਹਿਬ ਦੱਸਣ ਉਨ੍ਹਾਂ ਨੇ ਕਿਹੜੀ ਪਾਰਟੀ 'ਚ ਜਾਣਾ ਹੈ। ਮਾਨ ਨੇ ਕਿਹਾ ਕਿ ਹਰ ਤੀਜੇ ਮਹੀਨੇ ਇਹ ਕਿਹਾ ਜਾਂਦਾ ਹੈ ਕਿ ਸਿੱਧੂ ਸਾਹਿਬ ਪਾਰਟੀ ਬਦਲ ਲੈਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਧੂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਜਿਹੜਾ ਉਨ੍ਹਾਂ ਦਾ ਜਿੱਤੇਗਾ ਪੰਜਾਬ ਪੇਜ਼ ਹੈ, ਉਸ 'ਤੇ ਉਸ 'ਤੇ ਪੋਸਟ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਜਦੋਂ ਮਈ 'ਚ ਚੋਣਾਂ ਹੋਈਆਂ ਸਨ 'ਤੇ ਜਦੋਂ ਮੈਂ ਜਿੱਤਿਆ ਸੀ ਤਾਂ ਮੈਨੂੰ 3 ਮਹੀਨੇ ਕਿਸੇ ਨੇ ਇਹ ਨਹੀਂ ਪੁੱਛਿਆ ਸੀ ਕਿ ਤੁਸੀਂ ਚੋਣਾਂ ਕਿਵੇਂ ਜਿੱਤੀਆਂ, ਬਸ ਇਕ ਹੀ ਸਵਾਲ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਆਉਣਗੇ ਅਤੇ ਕੀ ਉਹ ਸੀ.ਐੱਮ. ਦਾ ਚਿਹਰਾ ਹੋਣਗੇ।
ਇਹ ਵੀ ਪੜ੍ਹੋ: ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਦਰਜ ਹੋਵੇਗੀ ਸ਼ਿਕਾਇਤ
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵੀ ਮੋਦੀ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਕੇਂਦਰ ਦੀ ਸਰਕਾਰ ਸੂਬਿਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।
ਇਹ ਵੀ ਪੜ੍ਹੋ: ਨਾਭਾ 'ਚ ਕੱਟਿਆ ਗਿਆ ਸਿੱਧੂ ਮੂਸੇਵਾਲਾ ਦਾ ਚਾਲਾਨ
ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!
ਸਰਕਾਰ ਵੱਲੋਂ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ 'ਤੇ ਭਾਈ ਲੌਂਗੋਵਾਲ ਨੇ ਕੀਤਾ ਇਤਰਾਜ਼
NEXT STORY