ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਸਾਈਂ ਦਾਸ ਸਕੂਲ ਦੀ ਗਰਾਊਂਡ ਵਿਚ ਅੱਜ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਰੈਲੀ ਕੀਤੀ ਗਈ। ਇਸ ਦੌਰਾਨ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸਣੇ 'ਆਪ' ਦੀ ਸਮੂਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਆਪਣੀ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ, ਉਥੇ ਹੀ ਕਾਂਗਰਸ ਪਾਰਟੀ ਸਮੇਤ ਅਕਾਲੀ-ਭਾਜਪਾ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਚੋਣ ਜਿੱਤਣ ਨਾਲ ਸ਼ਕਤੀ ਮਿਲੇਗੀ ਅਤੇ ਉਨ੍ਹਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ, ਜਿਹੜੇ ਨੁਕਸ ਹੀ ਕੱਢੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਦਾ ਜਲੰਧਰ ਤੋਂ ਸਾਨੂੰ ਆਕਸੀਜ਼ਨ ਦਾ ਸਿਲੰਡਰ ਮਿਲ ਗਿਆ ਤਾਂ ਅਸੀਂ ਦੁੱਗਣੇ-ਤਿੱਗੁਣੇ ਹੋ ਕੇ ਕੰਮ ਕਰਾਂਗੇ। ਵਿਰੋਧੀਆਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਆਮ ਆਦਮੀ ਪਾਰਟੀ ਲੋਕਾਂ ਦਾ ਪ੍ਰਮਾਣਿਤ ਪਾਰਟੀ ਹੈ ਅਤੇ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ। ਅਸੀਂ ਆਮ ਲੋਕਾਂ ਵਿਚੋਂ ਆਏ ਹੋਏ ਹਾਂ ਅਤੇ ਵਾਲੰਟੀਅਰ ਬਣ ਕੇ ਕੰਮ ਕਰਨ ਵਾਲੇ ਹਾਂ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਜਲੰਧਰ ਦੀਆਂ ਸਾਰੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ ਵਿਚ ਗਿਣੀਆਂ ਪਈਆਂ ਹਨ। ਜਲੰਧਰ ਨੂੰ ਚਮਕਾ ਦਿੱਤਾ ਜਾਵੇਗਾ। ਸਪੋਰਟਸ ਇੰਡਸਟਰੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਵਾਲੰਟੀਅਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਸ਼ਿਕਵੇ ਛੱਡ ਕੇ 13 ਮਈ ਨੂੰ ਇਕ ਵਾਰ ਵੱਡਾ ਝੰਡਾ ਆਮ ਆਦਮੀ ਪਾਰਟੀ ਜਲੰਧਰ ਤੋਂ ਐੱਮ. ਪੀ. ਵਾਲਾ ਲਹਿਰਾਈਏ ਅਤੇ ਉਸ ਤੋਂ ਬਾਅਦ ਸਭ ਸਾਡੇ 'ਤੇ ਛੱਡ ਦਿਓ। ਆਦਮਪੁਰ ਵਾਲਾ ਹਵਾਈ ਅੱਡਾ ਜੂਨ-ਜੁਲਾਈ ਵਿਚ ਚਾਲੂ ਕਰ ਦਿੱਤਾ ਜਾਵੇਗਾ। ਇਥੋਂ ਆਦਮਪੁਰ ਤੋਂ ਜਾਂਦੀ ਸੜਕ ਵੀ ਬਣਾਈ ਜਾਵੇਗੀ। ਉਨ੍ਹਾਂ ਆਪਣੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਦੀ ਖ਼ਰਾਬ ਫ਼ਸਲ ਖੇਤਾਂ ਵਿਚ ਜਦਕਿ ਪੈਸੇ ਸਿੱਧੇ ਖ਼ਾਤੇ ਵਿਚ ਆ ਰਹੇ ਹਨ। ਉਨ੍ਹਾਂ ਜਲੰਧਰ ਵਾਸੀਆਂ ਨੂੰ ਮੰਗ ਕਰਦੇ ਹੋਏ ਕਿਹਾ ਕਿ ਇੱਧਰ-ਉਧਰ ਆਪਣੀ ਵੋਟ ਨਾ ਖ਼ਰਾਬ ਕਰਨ।
ਉਨ੍ਹਾਂ ਕਿਹਾ ਕਿ ਜਿਹੜਾ ਸੰਸਦ ਮੈਂਬਰ ਹੁੰਦਾ ਹੈ, ਉਹ 9 ਹਲਕਿਆਂ ਦੇ ਵਿਧਾਇਕਾਂ ਦੇ ਬਰਾਬਰ ਹੁੰਦਾ ਹੈ। ਜੇਕਰ ਜਲੰਧਰ ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਐੱਮ. ਪੀ. ਬਣਾ ਦਿੱਤਾ ਤਾਂ ਇਸ ਵਾਰ ਜਲੰਧਰ ਤੋਂ ਇਤਿਹਾਸ ਲਿਖਿਆ ਜਾਵੇਗਾ ਕਿ ਵਿਧਾਨ ਸਭਾ ਵਿਚ 92 ਸੀ, ਰਾਜ ਸਭਾ ਵਿਚ 10 ਹਨ ਅਤੇ ਦਿੱਲੀ ਦੀ ਵਿਧਾਨ ਸਭਾ ਵਿਚ 63 ਮੈਂਬਰ ਹਨ ਅਤੇ ਲੋਕ ਸਭਾ ਵਿਚ ਜਿਹੜਾ ਹਿੱਸਾ ਪਾਇਆ ਉਹ ਜਲੰਧਰ ਵਾਲਿਆਂ ਨੇ ਪਾਇਆ ਹੈ, ਅਜਿਹਾ ਇਤਿਹਾਸ ਲਿਖਿਆ ਜਾਵੇਗਾ। ਇਸ ਵਾਰ ਇਕੱਠੇ ਹੋ ਕੇ ਦੋਆਬੇ ਤੋਂ ਇਤਿਹਾਸ ਲਿਖਿਆ ਜਾਵੇਗਾ।
ਭਗਵੰਤ ਮਾਨ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਰ ਰੋਜ਼ ਪੈਸੇ ਦਾ ਹਿਸਾਬ ਆ ਰਿਹਾ ਹੈ। ਹੁਣ ਕਿਸੇ ਵੀ ਭ੍ਰਿਸ਼ਟਾਚਾਰ ਨੂੰ ਚਾਬੀ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਇਥੇ ਆਉਂਦੇ ਹੀ ਨਹੀਂ ਹਨ, ਜੇਕਰ ਕਾਂਗਰਸ ਵਾਲੇ ਆਉਂਦੇ ਹਨ ਤਾਂ ਉਨ੍ਹਾਂ ਦਾ ਇਕ ਪਾਸੇ ਵੱਲ ਵੀ ਮੂੰਹ ਵੀ ਨਹੀਂ ਹੁੰਦਾ। ਕਿਸੇ ਦਾ ਮੂੰਹ ਦੱਖਣ ਵੱਲ ਜਾਂਦਾ ਹੈ ਤਾਂ ਕਿਸੇ ਦਾ ਉੱਤਰ ਵੱਲ। ਕਾਂਗਰਸ ਵਾਲੇ ਸਿਰਫ਼ ਬੱਸ ਵਿਚ ਹੀ ਇਕੱਠੇ ਦਿੱਸਦੇ ਹਨ। ਉਸ ਵੇਲੇ ਇਹ ਵੀ ਖ਼ਬਰ ਹੁੰਦੀ ਹੈ ਕਿ ਅੱਜ ਕਾਂਗਰਸ ਵਾਲੇ ਬੱਸ ਵਿਚ ਇਕੱਠੇ ਵੇਖੇ ਗਏ ਪਰ ਅੰਦਰੋਂ ਭਾਂਬੜ ਮੱਚ ਰਹੇ ਹੁੰਦੇ ਹਨ। ਇਨ੍ਹਾਂ ਤੋਂ ਕੋਈ ਵੀ ਉਮੀਦ ਨਾ ਰੱਖੀਓ, ਇਸ ਵਾਰ ਜਲੰਧਰ ਵਾਲਿਆਂ ਨੇ ਰਿਕਾਰਡ ਬਣਾਉਣਾ ਹੈ। ਉਨ੍ਹਾਂ ਕਿਹਾ ਕਿ 'ਝਾੜੂ' ਦਾ ਬਟਨ ਹੈ, ਜੋਕਿ ਸਫ਼ਾਈਆਂ ਕਰਦਾ ਹੈ ਅਤੇ ਦੋਆਬੇ ਦੋ ਲੋਕਾਂ ਨੇ ਇਸ ਵਾਰ ਝਾੜੂ ਦਾ ਬਟਨ ਦਬਾ ਕੇ ਇਤਿਹਾਸ ਲਿਖਣਾ ਹੈ ਅਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਬਣਾਉਣਾ ਹੈ।
ਰੈਲੀ ਦਾ ਸਮਾਂ ਬਦਲਿਆ
ਆਮ ਆਦਮੀ ਪਾਰਟੀ ਨੇ ਰੈਲੀ ਜਲੰਧਰ ਦੇ ਸਾਈਂਦਾਸ ਸਕੂਲ ਗਰਾਊਂਡ ਵਿੱਚ ਬਾਅਦ ਦੁਪਹਿਰ 3 ਵਜੇ ਰੈਲੀ ਕੀਤੀ ਸੀ ਪਰ ਜਲੰਧਰ ਸ਼ਹਿਰ ਦੇ ਹੀ ਇਕ ਹੋਟਲ ਵਿੱਚ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਮੀਟਿੰਗ ਹੋਣ ਕਾਰਨ ਰੈਲੀ ਦਾ ਸਮਾਂ ਮੁਲਤਵੀ ਕਰ ਦਿੱਤਾ ਗਿਆ ਸੀ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੈਲੀ ਪੰਜ ਵਜੇ ਤੋਂ ਬਾਅਦ ਸ਼ੁਰੂ ਹੋਈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪੁਆਏ ਘਰ 'ਚ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਸੁਸ਼ੀਲ ਰਿੰਕੂ ਦੇ ਹੱਕ ਵਿਚ ਇਹ ਦੂਜੀ ਰੈਲੀ ਸੀ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਕਰਤਾਰਪੁਰ ਵਿਚ ਪਹਿਲੀ ਰੈਲੀ ਕੀਤੀ ਗਈ ਸੀ, ਜਿਸ ਵਿਚ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਰੈਲੀ 'ਚ ਸ਼ਾਮਲ ਨਹੀਂ ਹੋਏ ਸਨ। ਉਥੇ ਸਿਰਫ਼ ਭਗਵੰਤ ਮਾਨ ਨੇ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਦੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਇਆ ਸੀ। ਕਰਤਾਰਪੁਰ ਰੈਲੀ ਤੋਂ ਪਹਿਲਾਂ ਉੱਥੇ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਭਵਾਨੀਗੜ੍ਹ 'ਚ 2 ਸਾਲਾ ਮਾਸੂਮ ਨੂੰ ਟਰੈਕਟਰ-ਟਰਾਲੀ ਨੇ ਦਰੜਿਆ
NEXT STORY