ਫਿਰੋਜ਼ਪੁਰ (ਕੁਮਾਰ) : ਡਰੋਨ ਰਾਹੀਂ ਭਾਰਤ 'ਚ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ’ਚ ਨਾਕਾਮ ਰਹੇ ਪਾਕਿਸਤਾਨੀ ਤਸਕਰਾਂ ਨੇ ਭਾਰਤੀ ਤਸਕਰਾਂ ਨਾਲ ਮਿਲ ਕੇ ਇਕ ਹੋਰ ਵੱਡੀ ਸਾਜਿਸ਼ ਰਚੀ, ਜਿਸ ਨੂੰ ਬੀ. ਐੱਸ. ਐੱਫ. ਦੀ 116 ਬਟਾਲੀਅਨ ਨੇ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ , 25 ਸਤੰਬਰ ਤੋਂ ਚੱਲੇਗੀ ਨਰਾਤੇ ਸਪੈਸ਼ਲ ਟਰੇਨ, ਬੁਕਿੰਗ ਸ਼ੁਰੂ
ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਭਾਰਤ ’ਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭੇਜਣ ਲਈ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਭਾਰਤੀ ਤਸਕਰਾਂ ਨਾਲ ਮਿਲ ਕੇ ਚੌਂਕੀ ਸ਼ਾਮੇਕੇ ਦੇ ਖੇਤਰ ’ਚ ਕਰੀਬ 2 ਕਿਲੋਮੀਟਰ ਰੱਸੀ ਵਿਛਾਈ ਸੀ, ਜੋ ਬੀ. ਐੱਸ. ਐੱਫ ਦੀ 116 ਬਟਾਲੀਅਨ ਨੇ ਚੈਕਿੰਗ ਦੌਰਾਨ ਦੋਵਾਂ ਮੁਲਕਾਂ ਦੇ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਸਤਲੁਜ ਦਰਿਆ ’ਚੋਂ ਬਾਹਰ ਕੱਢ ਲਈ।
ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਦਰਿਆ ਖੇਤਰ ’ਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਇਸ ਵੱਡੀ ਘਟਨਾ ਨੂੰ ਲੈ ਕੇ ਬੀ. ਐੱਸ. ਐੱਫ. ਵਲੋਂ ਪਾਕਿ ਰੇਂਜਰਾਂ ਨਾਲ ਵੱਡੇ ਪੱਧਰ ’ਤੇ ਮੀਟਿੰਗ ਕੀਤੀ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
NEXT STORY