ਜਲੰਧਰ : ਪੰਜਾਬ 'ਚ ਸੋਮਵਾਰ ਨੂੰ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕਾਲਾ ਬੱਕਰਾ ਤੋਂ ਕੀਤੀ ਗਈ। ਅੱਜ ਇਹ ਯਾਤਰਾ 2 ਪੜਾਵਾਂ 'ਚ ਹੋਵੇਗੀ ਅਤੇ ਰਾਹੁਲ ਗਾਂਧੀ ਆਪਣੇ ਸਮਰਥਕਾਂ ਨਾਲ ਪੈਦਲ ਸਫ਼ਰ ਕਰਨਗੇ। ਕਾਲਾ ਬੱਕਰਾ ਤੋਂ ਸ਼ੁਰੂ ਹੋਈ ਇਹ ਯਾਤਰਾ ਸਾਦਾ ਚੱਕ 'ਚ ਚਾਹ-ਪਾਣੀ ਲਈ ਰੁਕੇਗੀ। ਫਿਰ ਇਸ ਤੋਂ ਬਾਅਦ ਖਰਲ ਕਲਾਂ ਆਦਮਪੁਰ 'ਚ ਪਹਿਲੇ ਪੜਾਅ 'ਚ ਰੁਕੇਗੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਮਾਲਵਾ ਤੋਂ ਦੋਆਬਾ ਪੁੱਜੀ, ਮਾਝਾ ਜ਼ੋਨ 'ਚ ਨਹੀਂ ਹੋਈ ਐਂਟਰੀ
ਖ਼ਾਸ ਗੱਲ ਇਹ ਹੈ ਕਿ ਪੰਜਾਬ 'ਚ ਹੁਣ ਯਾਤਰਾ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਵੇਰੇ ਸੰਘਣੀ ਧੁੰਦ ਦੇ ਕਾਰਨ ਪੰਜਾਬ ਪੁਲਸ ਨੇ 6 ਵਜੇ ਯਾਤਰਾ ਕੱਢਣ ਦੀ ਸਹਿਮਤੀ ਨਹੀਂ ਦਿੱਤੀ। ਅੱਜ ਇਹ ਯਾਤਰਾ ਸਵੇਰੇ 7 ਵਜੇ ਸ਼ੁਰੂ ਕੀਤੀ ਗਈ। ਐਤਵਾਰ ਨੂੰ ਇਹ ਯਾਤਰਾ ਖ਼ਾਲਸਾ ਕਾਲਜ ਗਰਾਊਂਡ ਤੋਂ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ : ਸਮਰਾਲਾ 'ਚ ਲੋਹੜੀ 'ਤੇ ਖੂਨੀ ਚਾਈਨਾ ਡੋਰ ਦਾ ਕਹਿਰ, ਮਾਸੂਮ ਬੱਚੇ ਦਾ ਚਿਹਰਾ ਇੰਨਾ ਵੱਢ ਦਿੱਤਾ ਕਿ...
ਹਾਲਾਂਕਿ ਬੀਤੇ ਸ਼ਨੀਵਾਰ ਯਾਤਰਾ 'ਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ। ਉਨ੍ਹਾਂ ਦੇ ਦਿਹਾਂਥ ਕਾਰਨ 24 ਘੰਟੇ ਲਈ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ ਪਰ ਬੀਤੀ ਬਾਅਦ ਦੁਪਿਹਰ 3 ਵਜੇ ਯਾਤਰਾ ਸ਼ੁਰੂ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਭਾਰਤ ਜੋੜੋ ਯਾਤਰਾ’ ਦੌਰਾਨ ਪੰਜਾਬ ’ਚ ਪਈ 3 ਦਿਨ ਦੀ ਬ੍ਰੇਕ, ਕਈ ਪੁਆਇੰਟ ਹੋਏ ਮਿਸ
NEXT STORY