ਬਾਘਾਪੁਰਾਣਾ (ਰਾਕੇਸ਼, ਚਟਾਨੀ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਗੁਰਦੁਆਰਾ ਬਾਬਾ ਮਸਤਾਨ ਸਿੰਘ ਵਾਲਾ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਕਾਰਵਾਈ ਬਲਵਿੰਦਰ ਸਿੰਘ ਮਾਣੂੰਕੇ ਤੇ ਤੇਜ ਸਿੰਘ ਨੇ ਚਲਾਈ, ਜਿਸ 'ਚ ਗੁਰਦਰਸ਼ਨ ਸਿੰਘ ਕਾਲੇਕੇ, ਸੂਬਾ ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਜਰਨੈਲ ਸਿੰਘ ਭਲੂਰ, ਤੇਜ ਸਿੰਘ ਚਹਿਲ ਤੇ ਸੁਰਜੀਤ ਸਿੰਘ ਵਿਰਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਗਊ ਸੈਸ ਲਾ ਕੇ ਬਿਜਲੀ ਤਾਂ ਮਹਿੰਗੀ ਕਰੀ ਜਾਂਦੀ ਹੈ ਪਰ ਆਵਾਰਾ ਗਊਆਂ ਅਤੇ ਸਾਨ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕਰਦੀ। ਆਵਾਰਾ ਪਸ਼ੂਆਂ ਕਾਰਨ ਹਰ ਰੋਜ਼ ਕਿੰਨੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ, ਨਾਲ ਹੀ ਸਰਦੀ ਦੀ ਰੁੱਤ 'ਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਾਰੀ-ਸਾਰੀ ਰਾਤ ਠੰਢ 'ਚ ਆਪਣੀਆਂ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਤਾਂ ਕਿਸਾਨਾਂ ਨੂੰ ਸਰਕਾਰਾਂ ਮਾਰ ਰਹੀਆਂ ਹਨ, ਜੋ ਕਿ ਫਸਲਾਂ ਦਾ ਭਾਅ ਸੂਚਤ ਅੰਕ ਨਾਲ ਨਹੀਂ ਦੇ ਰਹੀਆਂ, ਦੂਜਾ ਹਰ ਰੋਜ਼ ਦੁੱਧ ਦੀ ਫੈਟ ਦਾ ਭਾਅ ਘਟਾ ਰਹੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਪਿਆ ਹੈ। ਇਸ ਲਈ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤੇ ਦਖਲ ਦੇ ਕੇ ਡੇਅਰੀ ਮਾਲਕ ਉਪਰ ਕੰਟਰੋਲ ਕੀਤਾ ਜਾਵੇ। ਇਸ ਮੌਕੇ ਇਕਬਾਲ ਸਿੰਘ, ਗੁਰਜੰਟ ਸਿੰਘ, ਹਰਗੋਪਾਲ ਸਿੰਘ, ਕੇਵਲ ਸਿੰਘ ਕਲੇਰ ਤੇ ਹੋਰ ਹਾਜ਼ਰ ਸਨ।
ਅੰਮ੍ਰਿਤਸਰ-ਨੰਦੇੜ ਸਾਹਿਬ ਲਈ ਸਿੱਧੀ ਉਡਾਨ 23 ਦਸੰਬਰ ਤੋਂ
NEXT STORY