ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) : ਸਬ-ਡਵੀਜਨ ਭਿੱਖੀਵਿੰਡ ਅਧੀਨ ਆਉਂਦੇ ਥਾਣੇ ਵਲਟੋਹਾ ਵਿਖੇ 23 ਅਤੇ ਥਾਣਾ ਖੇਮਕਰਨ ਅੰਦਰ ਇਕ ਕਿਸਾਨ 'ਤੇ ਪਰਾਲੀ ਨੂੰ ਅੱਗ ਲਗਾਉਣ ਦਾ ਕੇਸ ਦਰਜ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆਂ ਕਿ ਪੰਜਾਬ ਸਰਕਾਰ ਅਤੇ ਡੀ. ਸੀ. ਤਰਨਤਾਰਨ ਦੇ ਹੁਕਮਾ ਦੀ ਉਲੰਘਣਾਂ ਕਰਨ ਵਾਲੇ ਕਿਸਾਨਾਂ 'ਤੇ ਕਰਵਾਈ ਕੀਤੀ ਗਈ ਹੈ। ਪੰਚਾਇਤ ਅਫਸਰ ਲਾਲ ਸਿੰਘ ਬਲਾਕ ਵਲਟੋਹਾ ਨੇ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੜਤਾਲ ਏ.ਐੱਸ.ਆਈ ਚਰਨ ਸਿੰਘ ਨੇ ਕਰਕੇ 23 ਕਿਸਾਨਾਂ ਖਿਲਾਫ ਕੇਸ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਗ ਲਗਾਉਣ ਵਾਲੇ ਕਿਸਾਨ ਮਿਲਖਾ ਸਿੰਘ, ਦੀਦਾਰ ਸਿੰਘ , ਸੁਰਜੀਤ ਸਿੰਘ, ਸਾਹਿਬ ਸਿੰਘ ਵਾਸੀ ਆਸਲ ਉਤਾੜ ਅਤੇ ਹਰਚੰਦ ਸਿੰਘ, ਗੁਰਬਚਨ ਸਿੰਘ ਵਾਸੀ ਵਲਟੋਹਾ, ਜੱਸਾ ਸਿੰਘ, ਤਾਰਾ ਸਿੰਘ ,ਗੁਰਸਾਹਿਬ ਸਿੰਘ, ਨਛੱਤਰ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ ਵਾਸੀ ਆਸਲ ਉਤਾੜ, ਰੇਸ਼ਮ ਸਿੰਘ, ਚਰਨਜੀਤ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ ਵਾਸੀ ਵਲਟੋਹਾ,ਪਰਵਿੰਦਰ ਸਿੰਘ, ਜਸਬੀਰ ਸਿੰਘ, ਨਿਸ਼ਾਨ ਸਿੰਘ ਵਾਸੀ ਆਸਲ ਉਤਾੜ, ਮੁਖਤਿਆਰ ਸਿੰਘ ਮਧਰੀਆਂ, ਸੁਰਜੀਤ ਸਿੰਘ ਵਾਸੀ ਵਲਟੋਹਾ। ਇਸੇ ਤਰ੍ਹਾਂ ਹੀ ਥਾਣਾ ਖੇਮਕਰਨ ਵਿਖੇ ਅਵਤਾਰ ਸਿੰਘ ਪੁੱਤਰ ਮੋਹਨ ਸਿੰਘ ਖਿਲਾਫ ਵੀ ਕੇਸ ਦਰਜ ਕੀਤਾ ਗਿਆ।
ਨਕੋਦਰ ਦੀਆਂ ਸੰਗਤਾਂ ਨੂੰ 550 ਸਾਲਾ ਨਗਰ ਕੀਰਤਨ ਦੇ ਨਹੀਂ ਹੋਣਗੇ ਦਰਸ਼ਨ
NEXT STORY