ਭੋਗਪੁਰ (ਰਾਜੇਸ਼ ਸੂਰੀ) - ਬਲਾਕ ਸੰਮਤੀ ਭੋਗਪੁਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਆਖਰ ਕਾਂਗਰਸ ਪਾਰਟੀ ਨੇ ਜਿੱਤ ਲਈ। ਇਸ ਚੋਣ ਸਕਦਾ ਬਲਾਕ ਸੰਮਤੀ ਭੋਗਪੁਰ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਇਸ ਚੋਣ 'ਚ ਹਲਕਾ ਕਰਤਾਰਪੁਰ ਦੇ ਵਿਧਾਇਕ ਚੋਧਰੀ ਸੁਰਿੰਦਰ ਸਿੰਘ, ਆਦਮਪੁਰ ਦੇ ਕਾਂਗਰਸ ਇੰਚਾਰਜ਼ ਮਹਿੰਦਰ ਸਿੰਘ ਕੇ.ਪੀ. ਅਤੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਸਰਗਰਮ ਰਹੇ। ਇਸ ਸਬੰਧੀ ਇਲਾਕਾ ਐੱਸ.ਡੀ.ਐੱਮ. ਪਰਮਵੀਰ ਸਿੰਘ ਵਲੋਂ ਚੋਣ ਕਾਰਵਾਈ ਅਮਲ 'ਚ ਲਿਆਂਦੀ ਗਈ। ਬੀ.ਡੀ.ਪੀ.ਓ. ਰਾਮ ਲੁਭਾਇਆ ਨਾਂਗਲੂ ਦੀ ਦੇਖ-ਰੇਖ ਹੇਠ ਚੋਣ ਦੀ ਸ਼ੁਰੂਆਤ ਕਰਨ ਮੌਕੇ ਸੰਮਤੀ ਮੈਂਬਰ ਬਲਵੰਤ ਸਿੰਘ ਬੰਤ, ਸਵਿਤਾ ਦੇਵੀ, ਪ੍ਰਿਤਪਾਲ ਕਲਸੀ, ਸਤਨਾਮ ਸਿੰਘ ਕੋਹਜ਼ਾ, ਮਨਜੀਤ ਕੁਮਾਰ ਕਿੰਗਰਾ ਆਦਿ ਨੇ ਆਪਣੀ ਹਾਜ਼ਰੀ ਲਗਵਾਈ। ਬਲਾਕ ਸੰਮਤੀ ਮੈਂਬਰ ਨਰਿੰਦਰ ਕੌਰ ਇਸ ਚੋਣ ਮੀਟਿੰਗ 'ਚ ਗੈਰ ਹਾਜ਼ਰ ਰਹੀ।
ਹਾਜ਼ਰ ਕਾਂਗਰਸੀ ਮੈਂਬਰਾਂ ਨੇ ਸਰਬਸੰਮਤੀ ਨਾਲ ਸਤਨਾਮ ਸਿੰਘ ਕੋਹਜ਼ਾ ਦਾ ਨਾਂ ਲਿਆ ਅਤੇ ਮੈਂਬਰ ਮਨਜੀਤ ਕੁਮਾਰ ਨੇ ਸ. ਕੋਹਜ਼ਾ ਦਾ ਨਾਂ ਪੇਸ਼ ਕੀਤਾ ਅਤੇ ਸਹਿਮਤੀ ਪ੍ਰਗਟ ਕਰ ਦਿੱਤੀ। ਸੰਮਤੀ ਮੈਂਬਰ ਪ੍ਰਿਤਪਾਲ ਕਲਸੀ ਨੇ ਉਪ ਚੇਅਰਮੈਨ ਲਈ ਸਵਿਤਾ ਦੇਵੀ ਦਾ ਨਾਂ ਪੇਸ਼ ਕੀਤਾ ਗਿਆ। ਇਸ ਪ੍ਰਕਾਰ ਭੋਗਪੁਰ ਬਲਾਕ ਸੰਮਤੀ ਵਿਚ ਸਤਨਾਮ ਸਿੰਘ ਕੋਹਜ਼ਾ ਨੂੰ ਚੇਅਰਮੈਨ ਅਤੇ ਸਵਿਤਾ ਦੇਵੀ ਉਪ ਚੇਅਰਪ੍ਰਸਨ ਚੁਣ ਲਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਮੱਲੀ, ਭੁਪਿੰਦਰ ਸਿੰਘ ਸੈਣੀ, ਦਿਲਬਾਗ ਸਿੰਘ ਬਾਘਾ, ਜ਼ਿਲਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ, ਸਰਪੰਚ ਮੁਕੇਸ਼ ਚੰਦਰ ਸ਼ਰਮਾ ਆਦਿ ਹਾਜ਼ਰ ਸਨ।
ਤਰਨਤਾਰਨ ਧਮਾਕੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਖੁਲਾਸਾ
NEXT STORY