ਫਿਲੌਰ (ਨਰਿੰਦਰ) : ਪੰਜਾਬ 'ਚ ਭਾਰੀ ਬਾਰਸ਼ ਕਾਰਨ ਸਤਲੁਜ ਦਰਿਆ 'ਚੋਂ ਛੱਡੇ ਪਾਣੀ ਨੇ ਭੋਲੇਵਾਲ ਪਿੰਡ 'ਚ ਤਬਾਹੀ ਮਚਾ ਦਿੱਤੀ, ਜਿਸ ਤੋਂ ਬਾਅਦ ਖਾਲਸਾ ਏਡ ਦੀ ਟੀਮ ਲੋਕਾਂ ਦੀ ਰਹਿਬਰ ਬਣ ਕੇ ਪੁੱਜੀ।
![PunjabKesari](https://static.jagbani.com/multimedia/11_57_096282939bhole2-ll.jpg)
ਪਿੰਡ ਨੇੜੇ ਸਤਲੁਜ 'ਚ ਵੱਡਾ ਪਾੜ ਪੈਣ ਕਾਰਨ ਪੂਰਾ ਪਿੰਡ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ, ਹਾਲਾਂਕਿ ਬੀਤੇ ਦਿਨ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਅਫਸਰ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ 'ਖਾਲਸਾ ਏਡ' ਦੀ ਟੀਮ ਅੱਗੇ ਆਈ ਅਤੇ ਹੁਣ ਇਹ ਟੀਮ ਬੰਨ੍ਹ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ।
![PunjabKesari](https://static.jagbani.com/multimedia/11_57_270497235bhole3-ll.jpg)
ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਵਰਕਰ ਅਤੇ ਪਿੰਡ ਵਾਸੀਆਂ ਵਲੋਂ ਵੀ 'ਖਾਲਸਾ ਏਡ' ਦੀ ਟੀਮ ਨਾਲ ਮਿਲ ਕੇ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪਾਣੀ ਪਿੰਡਾਂ ਵੱਲ ਨਾ ਵਧ ਸਕੇ। ਜਦੋਂ ਇੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।
ਅੰਤਰਰਾਸ਼ਟਰੀ ਸਰਹੱਦ 'ਤੇ ਪਾਣੀ ਨੇ ਵਧਾਈਆਂ ਬੀ. ਐੱਸ. ਐੱਫ. ਦੀਆਂ ਮੁਸ਼ਕਲਾਂ
NEXT STORY