ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪਾਰਟੀ ’ਚੋਂ ਛਾਂਟੀ ਹੋਣ ਤੋਂ ਬਾਅਦ ਇਸਤਰੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ’ਤੇ ਉਸ ਵਿਚ ਜਾਨ ਪਾਉਣ ਲਈ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹੁਣ 6 ਫਰਵਰੀ ਨੂੰ ਇਸਤਰੀ ਅਕਾਲੀ ਦਲ ਦੀਆਂ ਜ਼ਿਲਾ ਪ੍ਰਧਾਨਾਂ ਤੇ ਸੂਬਾ ਪੱਧਰ ਦੀਆਂ ਬੀਬੀਆਂ ਨੂੰ ਚੰਡੀਗੜ੍ਹ ਤਲਬ ਕਰਨ ਦੀ ਖ਼ਬਰ ਹੈ।
ਇਹ ਖ਼ਬਰ ਵੀ ਪੜ੍ਹੋ - ਜਬਰ-ਜ਼ਿਨਾਹ ਦਾ ਪਰਚਾ ਦਰਜ ਹੋਣ ਤੋਂ ਪਰੇਸ਼ਾਨ ਸੀ CA, ਹਾਰ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ 2 ਪ੍ਰਧਾਨਾਂ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ. ਪੀ. ਪਹਿਲਾਂ ਅਕਾਲੀ ਦਲ ਛੱਡ ਗਈ ਸੀ। ਹੁਣ ਲੰਘੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਗਾਵਤੀ ਸੁਰ ਅਲਾਪਣ ’ਤੇ ਪਾਰਟੀ ’ਚੋਂ ਕੱਢ ਦਿੱਤਾ ਸੀ, ਜਿਸ ਤਹਿਤ ਇਸਤਰੀ ਅਕਾਲੀ ਦਲ ਦਾ ਕੋਈ ਮਾਈ-ਬਾਪ ਨਾ ਹੋਣ ’ਤੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਕਮਾਂਡ ਆਪਣੇ ਹੱਥ ਲੈਣ ਦੀ ਠਾਣ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਗ਼ਮਾਂ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਦੌਰਾਨ ਦੀਵੇ ਤੋਂ ਲੱਗੀ ਅੱਗ, 14 ਲੋਕਾਂ ਦੀ ਮੌਤ
ਸੂਤਰਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਵਾਲੇ ਦਿਨ ਕਿਸੇ ਸਰਗਰਮ ਬੀਬੀ ਨੂੰ ਬੀਬਾ ਬਾਦਲ ਇਸਤਰੀ ਅਕਾਲੀ ਦਲ ਦੀ ਐਕਟਿੰਗ ਪ੍ਰਧਾਨ ਵੀ ਬਣਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇਕ ਹੋਰ ਘਰ ’ਚ ਪਏ ਵੈਣ
NEXT STORY