ਜਲੰਧਰ (ਗੁਰਮਿੰਦਰ ਸਿੰਘ) : ਤਿੰਨ ਵਾਰ ਸੁਖਪਾਲ ਖਹਿਰਾ ਨੂੰ ਮਾਤ ਦੇਣ ਵਾਲੀ ਅਕਾਲੀ ਦਲ ਦੀ ਧਾਕੜ ਆਗੂ ਬੀਬੀ ਜਗੀਰ ਕੌਰ ਇਕ ਵਾਰ ਫਿਰ ਮੈਦਾਨ ਵਿਚ ਆ ਗਈ ਹੈ। ਮੰਗਲਵਾਰ ਨੂੰ ਹਾਈਕੋਰਟ ਨੇ ਬੀਬੀ ਜਗੀਰ ਕੌਰ 19 ਸਾਲ ਤੋਂ ਚੱਲਦੇ ਆ ਰਹੇ ਧੀ ਦੇ ਕਤਲ ਮਾਮਲੇ ਵਿਚ ਬਰੀ ਕਰ ਦਿੱਤਾ। ਹਾਈਕੋਰਟ ਦੇ ਇਸ ਫੈਸਲੇ ਦੇ ਨਾਲ ਹੀ ਬੀਬੀ ਜਗੀਰ ਕੌਰ ਦਾ ਚੋਣ ਮੈਦਾਨ ਵਿਚ ਉਤਰਨਾ ਲਗਭਗ ਤੈਅ ਹੋ ਗਿਆ ਹੈ। ਬੀਬੀ ਜਗੀਰ ਕੌਰ ਨੂੰ 2012 ਵਿਚ ਪਟਿਆਲਾ ਦੀ ਸੀ. ਬੀ. ਆਈ. ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਖਿਲਾਫ ਬੀਬੀ ਨੇ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਸੀ। ਇਸੇ ਦੇ ਚੱਲਦੇ ਬੀਬੀ 2017 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਸਨ ਲੜ ਸਕੇ।

ਤਿੰਨ ਵਾਰ ਦਿੱਤੀ ਖਹਿਰਾ ਨੂੰ ਮਾਤ
1995 'ਚ ਅਕਾਲੀ ਦਲ ਦਾ ਹਿੱਸਾ ਬਣਨ ਵਾਲੀ ਬੀਬੀ ਜਗੀਰ ਕੌਰ ਚਾਰ ਵਾਰ ਭੁਲੱਥ ਹਲਕੇ ਤੋਂ ਚੋਣ ਲੜ ਚੁੱਕੀ ਹੈ ਜਦਕਿ ਤਿੰਨ ਵਾਰ ਚੋਣ ਮੈਦਾਨ ਵਿਚ ਸੁਖਪਾਲ ਖਹਿਰਾ ਨੂੰ ਮਾਤ ਦੇ ਚੁੱਕੀ ਹੈ। 1997 ਵਿਚ ਪਹਿਲੀ ਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਮੈਦਾਨ ਵਿਚ ਉਤਰੀ ਅਤੇ ਪਹਿਲੀ ਵਾਰ ਸੁਖਪਾਲ ਖਹਿਰਾ ਨੂੰ 28027 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 2002 ਵਿਚ ਅਕਾਲੀ ਦਲ ਵਲੋਂ ਮੁੜ ਬੀਬੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਅਤੇ ਫਿਰ ਬੀਬੀ ਸੁਖਪਾਲ ਖਹਿਰਾ ਤੋਂ 11378 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

ਇਸ ਦਰਮਿਆਨ ਬੀਬੀ ਜਗੀਰ ਕੌਰ 'ਤੇ ਧੀ ਦੇ ਕਤਲ ਦੇ ਦੋਸ਼ ਲੱਗੇ। ਇਸੇ ਦੋਸ਼ਾਂ ਦੇ ਨਤੀਜਾ ਸੀ ਕਿ 2007 ਵਿਚ ਬੀਬੀ ਜਗੀਰ ਨੂੰ ਸੁਖਪਾਲ ਖਹਿਰਾ ਤੋਂ 8864 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2012 ਵਿਚ ਅਕਾਲੀ ਦਲ ਨੇ ਫਿਰ ਬੀਬੀ ਜਗੀਰ ਕੌਰ 'ਤੇ ਦਾਅ ਖੇਡਿਆ। ਇਨ੍ਹਾਂ ਚੋਣਾਂ ਵਿਚ ਬੀਬੀ ਨੇ ਫਿਰ ਇਤਿਹਾਸ ਦੁਹਰਾਇਆ ਅਤੇ 7005 ਵੋਟਾਂ ਫਰਕ ਨਾਲ ਮਾਤ ਦੇ ਕੇ ਜਿੱਤ ਦਾ ਝੰਡਾ ਲਹਿਰਾਇਆ।
'ਆਪ' ਵਿਧਾਇਕ ਨਰੇਸ਼ ਯਾਦਵ ਬੇਅਦਬੀ ਮਾਮਲੇ ਸਬੰਧੀ ਅਦਾਲਤ 'ਚ ਪੇਸ਼
NEXT STORY