ਫਿਰੋਜ਼ਪੁਰ (ਕੁਮਾਰ, ਗੁਲਾਟੀ) : ਅਨੇਕਾਂ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਜ਼ਿਲ੍ਹੇ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ ਵੱਧਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ 50 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਅਜੇ ਵੀ ਹੋਰ ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੁੱਲ 783 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨਾਂ 'ਚੋਂ 349 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ 10 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋਈ ਹੈ। ਇਸ ਸਮੇਂ ਜ਼ਿਲ੍ਹੇ 'ਚ ਕੋਰੋਨਾ ਐਕਟਿਵ ਰੋਗੀਆਂ ਦੀ ਗਿਣਤੀ 374 ਹੈ।
ਇਹ ਵੀ ਪੜ੍ਹੋ : 'ਜੇਕਰ ਲੋਕ ਸਮਝ ਜਾਂਦੇ ਤਾਂ ਇੰਨੇ ਪਾਜ਼ੇਟਿਵ ਕੇਸ ਨਾ ਆਉਂਦੇ'
ਡਿਪਟੀ ਕਮਿਸ਼ਨਰ ਦੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਸੂਬੇ ਅੰਦਰ ਜਿਸ ਤਰ੍ਹਾਂ ਫੈਲਾਅ ਵੱਧਦਾ ਜਾ ਰਿਹਾ ਹੈ, ਉਸ ਨੂੰ ਸਿਰਫ ਅਤੇ ਸਿਰਫ ਸਾਵਧਾਨੀਆਂ ਰੱਖ ਕੇ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੂੰਹ 'ਤੇ ਮਾਸਕ ਜ਼ਰੂਰ ਪਾਓ, ਸਮਾਜਿਕ ਦੂਰੀ ਬਰਕਰਾਰ ਰੱਖੋ, ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰੋ, ਇਕੱਠ ਵਾਲੀ ਜਗ੍ਹਾ 'ਤੇ ਜਾਣ ਤੋਂ ਪ੍ਰਹੇਜ ਕਰੋ ਅਤੇ ਲੋੜ ਅਨੁਸਾਰ ਹੀ ਬਾਹਰ ਜਾਓ। ਉਨ੍ਹਾਂ ਕਿਹਾ ਕਿ ਬਚਾਅ 'ਚ ਹੀ ਸਾਡੇ ਸਾਰਿਆਂ ਦਾ ਬਚਾਅ ਹੈ।
ਬੁੱਧਵਾਰ ਨੂੰ 10 ਕਰਮਚਾਰੀਆਂ ਸਣੇ ਜ਼ਿਲ੍ਹੇ 'ਚ 32 ਹੋਰ ਕੋਰੋਨਾ ਰੋਗੀ ਮਿਲੇ
ਬੁੱਧਵਾਰ ਨੁੰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਆਈਆਂ ਕੋਰੋਨਾ ਟੈਸਟ ਰਿਪੋਰਟਾਂ 'ਚ ਥਾਣਾ ਮੱਖੂ ਦੇ 10 ਮੁਲਾਜ਼ਮਾਂ ਅਤੇ ਪੁਲਸ ਚੌਕੀ ਜੋਗੇਵਾਲਾ ਦੇ ਇਕ ਮੁਲਾਜ਼ਮ ਸਮੇਤ ਜ਼ਿਲ੍ਹੇ ਦੇ ਕੁੱਲ 32 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਨ ਜਾਂ ਘਰ 'ਚ ਹੀ ਆਈਸੋਲੇਸ਼ਨ ਰੱਖਣ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਜਰਨੈਲ ਸਿੰਘ ਕਾਰਣ 'ਆਪ' ਕਿਤੇ ਪੰਜਾਬ ਦਾ ਸਿੱਖ ਵੋਟ ਬੈਂਕ ਨਾ ਗੁਆ ਬੈਠੇ!
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2521, ਲੁਧਿਆਣਾ 5767, ਜਲੰਧਰ 3478, ਮੋਹਾਲੀ 'ਚ 1536, ਪਟਿਆਲਾ 'ਚ 3215, ਹੁਸ਼ਿਆਰਪੁਰ 'ਚ 760, ਤਰਨਤਾਰਨ 504, ਪਠਾਨਕੋਟ 'ਚ 645, ਮਾਨਸਾ 'ਚ 243, ਕਪੂਰਥਲਾ 507, ਫਰੀਦਕੋਟ 466, ਸੰਗਰੂਰ 'ਚ 1379, ਨਵਾਂਸ਼ਹਿਰ 'ਚ 414, ਰੂਪਨਗਰ 400, ਫਿਰੋਜ਼ਪੁਰ 'ਚ 733, ਬਠਿੰਡਾ 933, ਗੁਰਦਾਸਪੁਰ 968, ਫਤਿਹਗੜ੍ਹ ਸਾਹਿਬ 'ਚ 545, ਬਰਨਾਲਾ 540, ਫਾਜ਼ਿਲਕਾ 397, ਮੋਗਾ 630, ਮੁਕਤਸਰ ਸਾਹਿਬ 337 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 666 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 8734 ਹਜ਼ਾਰ ਤੋਂ ਵੱਧ ਐਕਟਵਿ ਕੇਸ ਹਨ ਜਦਕਿ 17518 ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਕੈਪਟਨ ਸਾਹਿਬ ਜੀ ਬਿਜਲੀ ਬੋਰਡ ਦੇ ਮ੍ਰਿਤਕ ਕਾਮਿਆਂ ਦੇ ਵਾਰਸਾਂ 'ਤੇ ਵੀ ਤਰਸ ਕਰੋ
NEXT STORY