ਗੋਰਾਇਆ (ਮੁਨੀਸ਼)- ਗੋਰਾਇਆ ਵਿਚ ਪੰਜਾਬ ਪੁਲਸ ਵੱਲੋਂ ਵੱਡਾ ਐਨਕਾਊਂਟਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਥਾਣਾ ਖੇਤਰ ਵਿਚ ਪੁਲਸ ਅਤੇ ਇਕ ਗੈਂਗਸਟਰ ਵਿਚਾਲੇ ਮੁਤਾਬਲਾ ਹੋਇਆ। ਇਸ ਦੌਰਾਨ ਗੈਂਗਸਟਰ ਗੁਰਪ੍ਰੀਤ ਉਰਫ਼ ਗੋਪੀ ਦੇ ਪੈਰ 'ਚ ਗੋਲ਼ੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Punjab: ਪਰਾਂਠੇ, ਚਾਹ ਤੇ ਮੈਗੀ ਵੇਚਣ ਵਾਲੇ ਰਹਿਣ ਸਾਵਧਾਨ! ਸਖ਼ਤ ਹੁਕਮ ਹੋਏ ਜਾਰੀ

ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਉਰਫ਼ ਗੋਪੀ 'ਤੇ ਨਸ਼ਾ ਤਸਕਰੀ ਸਮੇਤ ਲੜਾਈ ਝਗੜੇ ਹੋਰ ਪੰਜ ਦੇ ਕਰੀਬ ਮਾਮਲੇ ਦਰਜ ਹਨ। ਉਹ ਕਈ ਮੁਕੱਦਮਿਆਂ ਵਿੱਚ ਭਗੌੜਾ ਵੀ ਚੱਲ ਰਿਹਾ ਹੈ। ਪੁਲਸ ਨੇ ਉਸ ਨੂੰ ਨਾਕਾਬੰਦੀ ਦੌਰਾਨ ਮੁੱਖਬਰ ਦੇ ਇਤਲਾਹ ਮਿਲਣ 'ਤੇ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੋਪੀ ਨੇ ਗੱਡੀ ਭਜਾ ਲਈ। ਇਸ ਦੌਰਾਨ ਉਸ ਨੇ ਗੱਡੀ ਵਿਚੋਂ ਨਿਕਲ ਕੇ ਪੁਲਸ ਉੱਪਰ ਦੋ ਫਾਇਰ ਕੀਤੇ। ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰ ਵਿੱਚ ਉਸ ਦੀ ਲੱਤ ਵਿੱਚ ਗੋਲ਼ੀ ਲੱਗ ਗਈ। ਗੋਪੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਇਕ ਕਾਰ ਇਕ 32 ਬੋਰ ਦਾ ਪਿਸਟਲ ਸਮੇਤ ਦੋ ਰੋਂਦ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਹੋਏ ਕਤਲ ਮਾਮਲੇ 'ਚ ਵੱਡਾ ਐਕਸ਼ਨ! ASI 'ਤੇ ਡਿੱਗੀ ਗਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦੀਆਂ ਖ਼ੁਸ਼ੀਆਂ 'ਚ ਪੈ ਗਏ ਕੀਰਣੇ, ਵਿਆਹ ਤੋਂ ਅਗਲੇ ਹੀ ਦਿਨ...
NEXT STORY