ਲਹਿਰਾਗਾਗਾ (ਗਰਗ): ਲਹਿਰਾਗਾਗਾ ਦੇ ਪਿੰਡ ਅਲੀਸ਼ੇਰ ਵਿਖੇ ਉਸ ਸਮੇਂ ਵੱਡਾ ਸੜਕਾ ਹਾਦਸਾ ਹੋ ਗਿਆ ਜਦੋਂ ਸੜਕ ਤੇ ਕੰਮ ਕਰ ਰਹੇ ਦਰਜਨਾਂ ਮਨਰੇਗਾ ਮਜ਼ਦੂਰਾਂ ਉੱਪਰ ਇਕ ਗੱਡੀ ਚੜ ਗਈ, ਜਿਸ ਦੇ ਚਲਦੇ 7 ਦੇ ਕਰੀਬ ਮਜ਼ਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦਰਜਨਾਂ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਦੇ ਪਿੰਡ ਅਲੀਸ਼ੇਰ ਵਿਖੇ ਲਹਿਰਾ ਜਾਖਲ ਮੁੱਖ ਰੋਡ ਤੇ ਦਰਜਨਾਂ ਮਨਰੇਗਾ ਮਜ਼ਦੂਰ ਕੰਮ ਕਰ ਰਹੇ ਸਨ ,ਪਰ ਜਾਖਲ ਵੱਲੋਂ ਆ ਰਹੀ ਇਕ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੇ ਚਲਦੇ 7 ਤੋਂ 8 ਦੇ ਕਰੀਬ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਗੰਭੀਰ ਰੂਪ ਜਖਮੀ ਹੋ ਗਏ। ਮ੍ਰਿਤਕਾਂ ਵਿਚ ਔਰਤਾਂ ਵੀ ਸ਼ਾਮਲ ਹਨ।
ਜ਼ਖ਼ਮੀਆਂ ਨੂੰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕਿ ਕੁਝ ਨੇ ਉਥੇ ਦਮ ਤੋੜ ਦਿੱਤਾ ਅਤੇ ਬਾਕੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਜਦੋਂ ਹਸਪਤਾਲ ਵੀ ਜਾ ਕੇ ਦੇਖਿਆ ਗਿਆ ਤਾਂ ਮੌਕੇ ਤੇ ਜਿੱਥੇ ਕੁਝ ਮਹਿਲਾਵਾਂ ਦਾ ਇਲਾਜ ਚੱਲ ਰਿਹਾ ਸੀ, ਉੱਥੇ ਹੀ ਦੋ ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ ਅਤੇ ਕੁਝ ਨੂੰ ਐਬੂਲੈਂਸ ਰਾਹੀਂ ਹੋਰ ਥਾਂ 'ਤੇ ਲਿਜਾਇਆ ਜਾ ਰਿਹਾ ਸੀ। ਸੂਚਨਾ ਅਨੁਸਰ ਕੁਝ ਮ੍ਰਿਤਕ ਪਿੰਡ ਅਲੀਸ਼ੇਰ ਵਿਖੇ ਹੀ ਪਏ ਸਨ। ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਖੇ ਸੈਂਕੜੇ ਲੋਕ ਪਹੁੰਚੇ ਹੋਏ ਸਨ ਅਤੇ ਮ੍ਰਿਤਕ ਪਰਿਵਾਰਾਂ ਹਮਦਰਦੀ ਪ੍ਰਗਟ ਕਰ ਸਨ, ਉਕਤ ਮਾਮਲੇ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਪੱਖ ਨਹੀਂ ਮਿਲ ਸਕਿਆ।
ਵਿਰੋਧੀ ਪਾਰਟੀਆਂ ਨੇ ਹਸਪਤਾਲ ਵਿਚ ਪਹੁੰਚ ਕੇ ਜਾਣਿਆ ਪੀੜਤਾਂ ਦਾ ਜਾਣਿਆਂ ਹਾਲ
ਘਟਨਾ ਦਾ ਪਤਾ ਚੱਲਦੇ ਹੀ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੇ ਬੇਟੇ ਰਾਹੁਲਇੰਦਰ ਸਿੰਘ ਸਿੱਧੂ ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਕਾਲੀ ਦਲ ਬਾਦਲ ਸੀਨੀਅਰ ਆਗੂ ਡਾਕਟਰ ਬਲਵਿੰਦਰ ਕੌਰ ਅਤੇ ਅਕਾਲੀ ਦਲ ਸੁਰਜੀਤ ਪਰਮਿੰਦਰ ਢੀਂਡਸਾ ਨੇ ਕਰੀਬੀ ਕਿਰਪਾਲ ਸਿੰਘ ਨਾਥਾ ਨੇ ਹਸਪਤਾਲ ਵਿਚ ਪਹੁੰਚ ਕੇ ਪੀੜਤ ਪਰਿਵਾਰਾਂ ਦਾ ਹਾਲਚਾਲ ਜਾਣਦਿਆਂ ਹਸਪਤਾਲ ਦੇ ਪ੍ਰਬੰਧਾਂ 'ਤੇ ਸਵਾਲ ਚੁੱਕੇ, ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਦੇ ਵਿਚ ਯੋਗ ਪ੍ਰਬੰਧ ਹੁੰਦੇ ਤਾਂ ਕਈ ਵਿਅਕਤੀਆਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਕਤ ਹਸਪਤਾਲ ਰੈਫਰ ਕੇਂਦਰ ਬਣ ਕੇ ਰਹਿ ਗਿਆ। ਉਨ੍ਹਾਂ ਸਰਕਾਰੀ ਹਸਪਤਾਲ ਵਿਚ ਕਥਿਤ ਤੌਰ 'ਤੇ ਖੁੱਲ੍ਹੇ ਪ੍ਰਾਈਵੇਟ ਹਸਪਤਾਲ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਵੀ ਕੀਤੀ।

ਛੁੱਟੀ ਵਾਲੇ ਦਿਨ ਕੰਮ ਸ਼ੱਕ ਦੇ ਘੇਰੇ ਵਿਚ
ਉਕਤ ਮਾਮਲੇ ਤੇ ਇੱਕ ਗੱਲ ਉਭਰ ਕੇ ਸਾਹਮਣੇ ਆਈ ਕਿ ਐਤਵਾਰ ਵਾਲੇ ਦਿਨ ਮਨਰੇਗਾ ਮਜ਼ਦੂਰਾਂ ਤੋਂ ਕੰਮ ਲੈਣਾ ਸ਼ੱਕ ਦੇ ਘੇਰੇ ਵਿਚ ਹੈ। ਜੇਕਰ ਇਨ੍ਹਾਂ ਦੀ ਉਕਤ ਕੰਮ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਮਾਮਲੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਦੇਖਣਾ ਇਹ ਹੈ ਕਿ ਉਕਤ ਮਾਮਲੇ ਦੀ ਜਾਂਚ ਹੋਵੇਗੀ ਜਾਂ ਉਕਤ ਮਾਮਲਾ ਖਬਰਾਂ ਦੀਆਂ ਸੁਰਖੀਆਂ ਬਣ ਕੇ ਠੰਡੇ ਵਸਤੇ ਵਿੱਚ ਪੈ ਜਾਵੇਗਾ।
ਅਕਾਲੀ ਦਲ ਨੇ ਮਿਹਨਤੀ ਤੇ ਵਫਾਦਾਰ ਵਰਕਰਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ ਰੱਖਿਆ: ਹਰਜਿੰਦਰ ਸਿੰਘ ਧਾਮੀ
NEXT STORY