ਲੁਧਿਆਣਾ (ਜੋਸ਼ੀ) : ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ 2025 ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਡੀਅਰ ਸਮਰ ਸਪੈਸ਼ਲ 2025 ਦੀ ਟਿਕਟ ਲਾਂਚ ਕੀਤੀ ਗਈ। ਇਸ ਦੀ ਲਾਂਚਿੰਗ ਪੰਜਾਬ ਰਾਜ ਲਾਟਰੀਜ਼ ਦੇ ਅਧਿਕਾਰਤ ਡਿਸਟ੍ਰੀਬਿਊਟਰ ਬਿਗ ਸਟਾਰ ਜੀ ਸਰਵਿਸਿਜ਼ ਪ੍ਰਾ. ਲਿਮ. ਦੇ ਸਥਾਨਕ ਆਫਿਸ ’ਚ ਹੋਈ। ਇਸ ਮੌਕੇ ਬਿਗ ਸਟਾਰ ਦੇ ਰਾਕੇਸ਼ ਆਛਾ, ਪੰਜਾਬ ਸਟੇਟ ਲਾਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਅਗਨੀਹੋਤਰੀ, ਸੈਕਟਰੀ ਹਰਪਾਲ ਸਿੰਘ ਸੋਢੀ ਅਤੇ ਪੰਕਜ ਖੱਤਰੀ ਹਾਜ਼ਰ ਸਨ। ਜ਼ਿਆਦਾ ਜਾਣਕਾਰੀ ਦਿੰਦੇ ਹੋਏ ਆਛਾ ਨੇ ਦੱਸਿਆ ਕਿ ਇਸ ਬੰਪਰ ਦਾ ਪਹਿਲਾ ਇਨਾਮ 2.50 ਕਰੋੜ ਰੁਪਏ ਹੈ, ਜੋ ਕਿ ਜਨਤਾ ’ਚ ਹੀ ਦਿੱਤੇ ਜਾਣ ਦੀ ਗਾਰੰਟੀ ਹੈ।
ਇਹ ਵੀ ਪੜ੍ਹੋ : ਤਣਾਅ ਵਿਚਾਲੇ ਪੰਜਾਬ ਦੇ ਵਿਦਿਆਰਥੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ DETAIL
ਇਸ ਤੋਂ ਇਲਾਵਾ ਦੂਜਾ ਇਨਾਮ 20-20 ਲੱਖ ਰੁਪਏ ਦੇ 5 ਇਨਾਮ ਅਤੇ ਤੀਜਾ ਇਨਾਮ 10-10 ਲੱਖ ਰੁਪਏ ਦੇ 5 ਇਨਾਮ ਸਮੇਤ ਕਰੋੜਾਂ ਰੁਪਏ ਦੇ ਕਈ ਹੋਰ ਆਕਰਸ਼ਕ ਇਨਾਮ ਵੀ ਇਸ ਸਕੀਮ ’ਚ ਰੱਖੇ ਗਏ ਹਨ। ਇਸ ਬੰਪਰ ਦਾ ਡਰਾਅ ਆਗਾਮੀ 21 ਜੂਨ 2025 ਨੂੰ ਮਾਣਯੋਗ ਜੱਜਾਂ ਦੀ ਦੇਖ-ਰੇਖ ’ਚ ਲੁਧਿਆਣਾ ਦੇ ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ ’ਚ ਕੱਢਿਆ ਜਾਵੇਗਾ। ਨਾਲ ਹੀ ਇਸ ਡਰਾਅ ਨੂੰ ਵਿਭਾਗ ਦੇ ਅਧਿਕਾਰਤ ਯੂ-ਟਿਊਬ ਚੈਨਲ ’ਤੇ ਲਾਈਵ ਵੀ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀ ਰਹਿਣ ਸਾਵਧਾਨ! ਜੇਕਰ ਤੁਹਾਡੇ ਨੇੜੇ ਡਰੋਨ ਡਿੱਗਦਾ ਹੈ ਤਾਂ...
ਇਸ ਬੰਪਰ ਦੀ ਟਿਕਟ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ’ਤੇ ਵਿਕਣ ਲਈ ਉਪਲੱਬਧ ਹੈ। ਕੋਈ ਵੀ ਵਿਅਕਤੀ ਸਿਰਫ 500 ਰੁਪਏ ਖਰਚ ਕੇ ਕਰੋੜਪਤੀ ਬਣਨ ਦਾ ਮੌਕਾ ਪਾ ਸਕਦਾ ਹੈ। ਇਸ ਤੋਂ ਇਲਾਵਾ ਨਾਗਾਲੈਂਡ ਰਾਜ ਵੱਲੋਂ ਚਲਾਈ ਜਾ ਰਹੀ ਡੀਅਰ ਰੱਥਯਾਤਰਾ ਬੰਪਰ ਲਾਟਰੀ ਵੀ ਉਪਲੱਬਧ ਹੈ, ਜਿਸ ਦਾ ਪਹਿਲਾ ਇਨਾਮ 3 ਕਰੋੜ ਰੁਪਏ ਹੈ, ਜਿਸ ਦਾ ਡਰਾਅ 19 ਜੁਲਾਈ 2025 ਨੂੰ ਕੱਢਿਆ ਜਾਵੇਗਾ। ਇਸ ਟਿਕਟ ਦੀ ਕੀਮਤ 500 ਰੁਪਏ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਠਾਨਕੋਟ 'ਚ ਤਣਾਅ ਵਿਚਾਲੇ ਲਾੜੇ ਦੀ ਬਾਰਾਤ ਬਣੀ ਖਿੱਚ ਦਾ ਕੇਂਦਰ
NEXT STORY