ਨਵੀਂ ਦਿੱਲੀ (ਭਾਸ਼ਾ)-ਮੰਗਲਵਾਰ ਰਾਤ ਨੂੰ ਪੰਜਾਬ, ਦਿੱਲੀ-ਐੱਨ. ਸੀ. ਆਰ. ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜੰਮੂ-ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਵੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.6 ਦਰਜ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਵੱਲੋਂ ਦਫ਼ਤਰਾਂ ’ਚ ਤਾਇਨਾਤ ਸਾਇੰਸ ਤੇ ਗਣਿਤ ਦੇ ਲੈਕਚਰਾਰਾਂ ਬਾਰੇ ਦਿੱਤੇ ਇਹ ਹੁਕਮ
ਇਮਾਰਤਾਂ ਦੇ ਹਿੱਲਣ ਨਾਲ ਦਹਿਸ਼ਤ ’ਚ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦੇ ਝਟਕੇ ਰਾਤ ਲੱਗਭਗ 10 ਵੱਜ ਕੇ 20 ਮਿੰਟ ’ਤੇ ਮਹਿਸੂਸ ਕੀਤੇ ਗਏ। ਇਹ ਝਟਕੇ ਲੱਗਭਗ 40-45 ਸੈਕੰਡ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੱਸਿਆ ਜਾ ਰਿਹਾ ਹੈ । ਭਾਰਤ ਦੇ ਨਾਲ ਪਾਕਿਸਤਾਨ, ਤਜਾਕਿਸਤਾਨ, ਚੀਨ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ
NEXT STORY