ਚੰਡੀਗੜ੍ਹ (ਪਾਲ) : ਸ਼ਹਿਰ ’ਚ 20 ਜੁਲਾਈ ਤੋਂ ਬਾਅਦ ਫਿਰ ਮਾਨਸੂਨ ਮਜ਼ਬੂਤ ਦੇਖਣ ਨੂੰ ਮਿਲ ਸਕਦਾ ਹੈ। ਕੁੱਝ ਦਿਨਾਂ ਤੋਂ ਬੱਦਲ ਤਾਂ ਆ ਰਹੇ ਹਨ ਪਰ ਹਲਕਾ ਮੀਂਹ ਹੀ ਦਰਜ ਹੋ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਐਤਵਾਰ ਤੋਂ ਬਾਅਦ ਮਾਨਸੂਨ ਦੀ ਗਤੀਵਿਧੀ ਤੇਜ਼ ਹੋਵੇਗੀ। ਇਸ ਲਈ ਭਾਰੀ ਬਾਰਸ਼ ਦੀ ਸੰਭਾਵਨਾ ਬਣੀ ਹੋਈ ਹੈ। ਹਾਲੇ ਤੱਕ ਮਾਨਸੂਨ ਜਿਸ ਰਫ਼ਤਾਰ ਨਾਲ ਵਰ੍ਹ ਰਿਹਾ ਹੈ, ਉਹ ਆਮ ਹੈ। ਜਿੱਥੇ ਤੱਕ ਤਾਪਮਾਨ ਦੀ ਗੱਲ ਹੈ, ਉਹ ਸਥਿਰ ਬਣਿਆ ਰਹੇਗਾ।
ਜ਼ਿਆਦਾ ਗਿਰਾਵਟ ਦੀ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਵੀ ਸਵੇਰੇ ਤੋਂ ਮੀਂਹ ਜਾਰੀ ਰਿਹਾ ਪਰ ਦੁਪਹਿਰ 12 ਵਜੇ ਤੋਂ ਬਾਅਦ ਮੌਸਮ ਸਾਫ਼ ਹੋਇਆ। ਇਸ ਦੌਰਾਨ ਹੁੰਮਸ ਦੀ ਮਾਤਰਾ 85 ਫ਼ੀਸਦੀ ਰਹੀ। ਵੱਧ ਤੋਂ ਵੱਧ ਤਾਪਮਾਨ 31.7 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ 2 ਡਿਗਰੀ ਘੱਟ ਰਿਹਾ। ਲੰਘੀ ਰਾਤ ਦਾ ਤਾਪਮਾਨ ਆਮ ਨਾਲੋਂ ਇਕ ਡਿਗਰੀ ਘੱਟ ਹੋ ਕੇ 27.4 ਡਿਗਰੀ ਦਰਜ ਕੀਤਾ ਗਿਆ। 24 ਘੰਟਿਆਂ ’ਚ 1.6 ਐੱਮ.ਐੱਮ. ਮੀਂਹ ਦਰਜ ਹੋ ਚੁੱਕਾ ਹੈ। ਸੀਜ਼ਨਲ ਮੀਂਹ 1 ਜੂਨ ਤੋਂ ਹੁਣ ਤੱਕ 369.5 ਐੱਮ.ਐੱਮ. ਪੈ ਚੁੱਕਾ ਹੈ।
ਅਗਲੇ 2 ਦਿਨ ਅਜਿਹਾ ਰਹੇਗਾ ਤਾਪਮਾਨ
ਸ਼ਨੀਵਾਰ : ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 36 ਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ।
ਐਤਵਾਰ : ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 36 ਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ।
ਸ੍ਰੀ ਦਰਬਾਰ ਸਾਹਿਬ ਨੂੰ ਫਿਰ ਮਿਲੀ ਧਮਕੀ, ਹੈਡ ਗ੍ਰੰਥੀ ਨੇ ਜਤਾਇਆ ਵੱਡੀ ਸਾਜ਼ਿਸ਼ ਦਾ ਸ਼ੱਕ
NEXT STORY