ਬਠਿੰਡਾ (ਵਿਜੈ ਵਰਮਾ) : ਬਠਿੰਡਾ ਦੇ ਸਿਵਲ ਹਸਪਤਾਲ 'ਚ ਵੱਡਾ ਘਪਲਾ ਬੇਨਕਾਬ ਹੋਇਆ ਹੈ। ਇਸ ’ਚ ਦੱਸਿਆ ਜਾ ਰਿਹਾ ਹੈ ਕਿ ਬੰਦ ਪਈਆਂ ਸਰਕਾਰੀ ਗੱਡੀਆਂ ਅਤੇ ਐਂਬੂਲੈਂਸਾਂ ’ਚ ਤੇਲ ਭਰਵਾਉਣ ਦੇ ਫਰਜ਼ੀ ਬਿੱਲਾਂ ਰਾਹੀਂ ਕਰੀਬ 30 ਲੱਖ ਰੁਪਏ ਦਾ ਗਬਨ ਕੀਤਾ ਗਿਆ। ਹੁਣ ਇਹ ਮਾਮਲਾ ਪੰਜਾਬ ਸਟੇਟ ਵਿਜੀਲੈਂਸ ਬਿਊਰੋ ਦੀ ਰਾਡਾਰ 'ਤੇ ਆ ਗਿਆ ਹੈ ਅਤੇ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਕੌਣ ਹੈ ਮੁਲਜ਼ਮ?
ਇਸ ਘਪਲੇ 'ਚ ਸਿਵਲ ਹਸਪਤਾਲ ’ਚ ਤਾਇਨਾਤ ਇੱਕ ਸੀਨੀਅਰ ਮੈਡੀਕਲ ਅਫ਼ਸਰ 'ਤੇ ਦੋਸ਼ ਲਗੇ ਹਨ, ਜੋ ਲੰਬੇ ਸਮੇਂ ਤੋਂ ਕੰਡਮ ਅਤੇ ਬੰਦ ਪਈਆਂ ਗੱਡੀਆਂ 'ਚ ਵੀ ਤੇਲ ਭਰਵਾਉਣ ਦੇ ਬਿੱਲ ਪਾਸ ਕਰਦਾ ਰਿਹਾ। ਇਹ ਤੇਲ ਹਸਪਤਾਲ ਦੇ ਸਰਕਾਰੀ ਖ਼ਾਤੇ ਤੋਂ ਭਰਵਾਇਆ ਗਿਆ।
ਵਿਜੀਲੈਂਸ ਨੇ ਤਲਬ ਕੀਤੇ ਰਿਕਾਰਡ
6 ਮਈ 2025 ਨੂੰ ਵਿਜੀਲੈਂਸ ਵਿਭਾਗ ਵੱਲੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਚਿੱਠੀ ਭੇਜੀ ਗਈ, ਜਿਸ 'ਚ 1 ਜੂਨ 2024 ਤੋਂ 15 ਮਈ 2025 ਤੱਕ ਦੇ ਐਂਬੂਲੈਂਸਾਂ, ਸਰਕਾਰੀ/ਨਿੱਜੀ ਵਾਹਨਾਂ ਅਤੇ ਜਨਰੇਟਰਾਂ 'ਚ ਪਾਏ ਗਏ ਡੀਜ਼ਲ/ਪੈਟਰੋਲ ਦੇ ਸਾਰੇ ਬਿੱਲ ਮੰਗੇ ਗਏ ਹਨ। ਇਹ ਸਾਰੇ ਬਿੱਲ ਉਨ੍ਹਾਂ ਅਫ਼ਸਰਾਂ ਵੱਲੋਂ ਪਾਸ ਕੀਤੇ ਗਏ ਹਨ, ਜੋ ਦੋਸ਼ੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਰਿਸੈਪਸ਼ਨ 'ਤੇ ਪਹੁੰਚੇ ਮਰੀਜ਼ਾਂ ਦੀ ਗਿਣਤੀ, ਉਨ੍ਹਾਂ ਨੂੰ ਜਾਰੀ ਕੀਤੀਆਂ ਰਸੀਦਾਂ ਅਤੇ ਐਂਬੂਲੈਂਸ ਦੀ ਲੋੜ ਪੈਣ ਵਾਲਿਆਂ ਦੀ ਜਾਣਕਾਰੀ ਵੀ ਮੰਗੀ ਗਈ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਗੱਡੀਆਂ ਹਕੀਕਤ 'ਚ ਚਲ ਰਹੀਆਂ ਸਨ ਜਾਂ ਨਹੀਂ।
ਦਸਤਾਵੇਜ਼ਾਂ ਚ ਵਿਗਾੜ ਦੀ ਕੋਸ਼ਿਸ਼
ਸ਼ਿਕਾਇਤਕਰਤਾ ਹਰਤੇਜ ਸਿੰਘ ਪਿੰਡ ਘੁੱਦਾ (ਬਠਿੰਡਾ) ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਸਿਹਤ ਮੰਤਰੀ, ਡਿਪਟੀ ਕਮਿਸ਼ਨਰ ਅਤੇ ਵਿਜੀਲੈਂਸ ਤੱਕ ਲਿਖ਼ਤੀ ਅਤੇ ਮੌਖਿਕ ਸਬੂਤਾਂ ਨਾਲ ਪਹੁੰਚਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਦੋਸ਼ੀ ਅਧਿਕਾਰੀ ਹਸਪਤਾਲ ਆ ਕੇ ਰਿਕਾਰਡਾਂ 'ਚ ਤਬਦੀਲੀਆਂ ਕਰਦੇ ਰਹੇ। ਇਹ ਸਾਫ਼ ਦਿਖਾ ਰਿਹਾ ਹੈ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ ਫਸਿਆ, ਮਚਿਆ ਚੀਕ-ਚਿਹਾੜਾ
NEXT STORY