ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ’ਤੇ ਭਾਜਪਾ ਦਾ ਗੱਠਜੋੜ ਹੁੰਦਾ-ਹੁੰਦਾ ਕਿਸਾਨਾਂ ਦੇ ਧਰਨੇ ਕਾਰਨ ਵਿਚ-ਵਿਚਾਲੇ ਸਿਰੇ ਨਹੀਂ ਚੜ੍ਹ ਸਕਿਆ। ਇਸ ਕਰ ਕੇ ਦੋਵਾਂ ਪਾਰਟੀਆਂ ਦੇ ਵਰਕਰਾਂ ਦੀਆਂ ਜੋ ਉਮੀਦਾਂ ਸਨ ਕਿ ਗੱਠਜੋੜ ਹੋਣ ’ਤੇ ਚੰਗੇ ਨਤੀਜੇ ਆਉਣਗੇ, ਉਨ੍ਹਾਂ ’ਤੇ ਪਾਣੀ ਫਿਰ ਗਿਆ।
ਇਸ ਕਾਰਨ ਦੋਵਾਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦੀ ਮਜ਼ਬੂਰੀ ਬਣ ਗਈ ਕਿ ਇਕੱਲਿਆਂ-ਇਕੱਲਿਆਂ ਚੋਣ ਲੜੀ ਜਾਵੇ। ਪੰਜਾਬ ’ਚ 13 ਹਲਕਿਆਂ ’ਤੇ ਅਕਾਲੀ ਦਲ ਅਤੇ ਭਾਜਪਾ ਨੇ ਉਮੀਦਵਾਰ ਉਤਾਰੇ ਕੀਤੇ ਪਰ ਜੋ ਨਤੀਜੇ ਸਾਹਮਣੇ ਆਏ ਹਨ, ਉਸ ਵਿਚ ਇਹ ਗੱਲ ਸਾਫ਼ ਹੋ ਗਈ ਕਿ ਗੱਠਜੋੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਇਕ ਸੀਟ ਬਠਿੰਡਾ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਸੁਪੜਾ ਸਾਫ਼ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਫੇਲ੍ਹ ਹੋਇਆ ਮਿਸ਼ਨ '13-0', ਭਾਜਪਾ ਦਾ ਖਾਤਾ ਵੀ ਨਾ ਖੁੱਲ੍ਹਿਆ, ਕਾਂਗਰਸ ਦੇ 'ਹੱਥ' ਲੱਗੀ ਸਫ਼ਲਤਾ
ਜਿਨ੍ਹਾਂ ਹਲਕਿਆਂ ’ਚ ਪਾਰਟੀਆਂ ਨੂੰ ਵੋਟਾਂ ਪਈਆਂ ਹਨ, ਉਨ੍ਹਾਂ ’ਚੋਂ ਵੀ ਕਈ ਹਲਕਿਆਂ 'ਚ ਵੋਟਾਂ ਦੀ ਗਿਣਤੀ ਮਸਾਂ ਹੀ ਲੱਖਾਂ 'ਚ ਗਈ ਹੈ, ਜਦਕਿ ਪੰਜਾਬ ’ਚ ਭਾਜਪਾ ਗੱਠਜੋੜ ਤੋਂ ਬਿਨਾਂ ਇਕ ਵੀ ਸੀਟ ਨਹੀਂ ਜਿੱਤ ਸਕੀ।
ਹਾਲਾਂਕਿ ਭਾਜਪਾ ਦੂਜੇ ਨੰਬਰ ਅਤੇ ਜਿੱਤ-ਹਾਰ ਦੇ ਮੁਕਾਬਲੇ ’ਚ ਕਾਂਗਰਸ ਅਤੇ ‘ਆਪ’ ਨਾਲ ਪੂਰੀ ਤਰ੍ਹਾਂ ਖਹਿ ਕੇ ਲੜੀ ਤੇ ਵੋਟ ਫੀਸਦੀ ਵੀ ਅਕਾਲੀ ਦਲ ਨਾਲੋਂ ਵੱਧ ਲੈ ਗਈ, ਪਰ ਸੀਟ ਜਿੱਤਣ ’ਚ ਭਾਜਪਾ ਦਾ ਹੱਥ ਖਾਲੀ ਹੀ ਰਿਹਾ। ਹੁਣ ਦੇਖਦੇ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਇਸੇ ਤਰ੍ਹਾਂ ਮੈਦਾਨ ’ਚ ਖੜ੍ਹੀ ਰਹਿੰਦੀ ਹੈ ਜਾਂ ਫਿਰ ਅਕਾਲੀ ਦਲ ’ਤੇ ਦਬਾਅ ਬਣਾ ਕੇ ਮੁੜ ਗੱਠਜੋੜ ਵੱਲ ਵਧੇਗੀ।
ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਰਾਜਾ ਵੜਿੰਗ ਪਰਿਵਾਰ ਨਾਲ ਹੋਏ ਲਾਈਵ, ਲੁਧਿਆਣਾ ਵਾਸੀਆਂ ਦਾ ਕੀਤਾ ਧੰਨਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਲ 'ਚ ਬੰਦ 2 ਉਮੀਦਵਾਰਾਂ ਨੇ ਜਿੱਤੀ ਲੋਕ ਸਭਾ ਚੋਣ: ਕੀ ਸਲਾਖਾਂ ਪਿੱਛੇ ਰਹਿ ਕੇ ਨਿਭਾਉਣਗੇ ਆਪਣੀ ਡਿਊਟੀ?
NEXT STORY