ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਓਪਰੇਸ਼ਨ ਸ਼ੀਲਡ ਤਹਿਤ ਅੱਜ ਰਾਤ 8:00 ਵਜੇ ਤੋਂ 8:30 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਬਲੈਕ ਆਊਟ ਕੀਤਾ ਗਿਆ।
ਜਿਉਂ ਹੀ ਅੱਜ ਰਾਤ 8:00 ਵਜੇ ਦਾ ਸਮਾਂ ਹੋਇਆ ਤਾਂ ਸਰਹੱਦੀ ਖੇਤਰ ਦੇ ਦੀਨਾਨਗਰ, ਬਮਿਆਲ,ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜ਼ੋਰਦਾਰ ਐਮਰਜੈਂਸੀ ਸਾਇਰਨ ਵੱਜੇ, ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੇ ਘਰਾਂ, ਵਪਾਰਕ ਥਾਵਾਂ, ਗਲੀਆਂ-ਬਜ਼ਾਰਾਂ ਵਿੱਚ ਲਾਈਟਾਂ ਬੰਦ ਕਰਕੇ ਪੂਰੀ ਤਰਾਂ ਬਲੈਕ ਆਊਟ ਕੀਤਾ ਗਿਆ। ਇਸੇ ਸਮੇਂ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਵੀ ਲੋਕਾਂ ਵੱਲੋਂ 8:00 ਵਜੇ ਤੋਂ 8:30 ਵਜੇ ਤੱਕ ਅੱਧੇ ਘੰਟੇ ਲਈ ਬਲੈਕਆਊਟ ਕੀਤਾ ਗਿਆ। ਅੱਜ ਦਾ ਇਹ ਬਲੈਕ ਆਊਟ ਪੂਰੀ ਤਰਾਂ ਕਾਮਯਾਬ ਰਿਹਾ ਹੈ ਅਤੇ ਜ਼ਿਲ੍ਹਾ ਵਾਸੀਆਂ ਵੱਲੋਂ ਇਸ ਵਿੱਚ ਪੂਰਾ ਸਹਿਯੋਗ ਕੀਤਾ ਗਿਆ।
ਬਲੈਕਆਊਟ ਦੌਰਾਨ 10 ਮਿੰਟ ਹਨ੍ਹੇਰੇ 'ਚ ਡੁੱਬਿਆ ਬਠਿੰਡਾ, ਸ਼ਹਿਰ ਦੀ ਰਫ਼ਤਾਰ ਠੱਪ
NEXT STORY