ਇੰਟਰਨੈਸ਼ਨਲ ਡੈਸਕ- 'ਕੁਆਡ-ਐਟ-ਸੀ ਸ਼ਿਪ ਆਬਜ਼ਰਵਰ ਮਿਸ਼ਨ 2026' ਤਹਿਤ 'ਆਸਟ੍ਰੇਲੀਅਨ ਬਾਰਡਰ ਫੋਰਸ' (ABF) ਨੇ ਭਾਰਤ, ਜਾਪਾਨ ਅਤੇ ਅਮਰੀਕਾ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਮਿਲ ਕੇ ਹਿੰਦ ਮਹਾਸਾਗਰ ਵਿੱਚ 13 ਦਿਨਾਂ ਦਾ ਵਿਸ਼ੇਸ਼ ਸਮੁੰਦਰੀ ਸੁਰੱਖਿਆ ਅਭਿਆਸ ਪੂਰਾ ਕੀਤਾ ਹੈ। ਇਹ ਮਿਸ਼ਨ 25 ਸਤੰਬਰ ਨੂੰ ਭਾਰਤੀ ਕੋਸਟ ਗਾਰਡ ਦੇ ਜਹਾਜ਼ 'ਚ ਚੇਨਈ ਤੋਂ ਰਵਾਨਾ ਹੋਇਆ ਸੀ ਅਤੇ 7 ਅਕਤੂਬਰ ਨੂੰ ਫ੍ਰੀਮੈਂਟਲ, ਆਸਟ੍ਰੇਲੀਆ ਪਹੁੰਚ ਕੇ ਸਫਲਤਾਪੂਰਵਕ ਸੰਪੰਨ ਹੋਇਆ।
13 ਦਿਨਾਂ ਦੀ ਇਸ ਯਾਤਰਾ ਦੌਰਾਨ ਚਾਰੇ ਦੇਸ਼ਾਂ ਦੇ ਅਧਿਕਾਰੀਆਂ ਨੇ ਮਿਲ ਕੇ ਸਮੁੰਦਰੀ ਸਰਚ ਤੇ ਰੈਸਕਿਊ ਆਪਰੇਸ਼ਨ, ਪ੍ਰਦੂਸ਼ਣ ਦੀ ਰੋਕਥਾਮ, ਸਮੁੰਦਰੀ ਕਾਨੂੰਨ ਲਾਗੂ ਕਰਨ ਅਤੇ 'ਬੋਰਡਿੰਗ ਆਪ੍ਰੇਸ਼ਨਜ਼' 'ਚ ਸਾਂਝੀ ਟ੍ਰੇਨਿੰਗ ਹਾਸਲ ਕੀਤੀ। ਮੈਰੀਟਾਈਮ ਬਾਰਡਰ ਕਮਾਂਡ ਦੇ ਕਮਾਂਡਰ ਰੀਅਰ ਐਡਮਿਰਲ ਬ੍ਰੈਟ ਸੋਂਟਰ ਅਨੁਸਾਰ, ਇਹ ਮਿਸ਼ਨ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਵਿਚਾਲੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ ਅਤੇ ਸਥਿਰ ਬਣਾਉਣ ਦੀ ਸਾਂਝੀ ਵਚਨਬੱਧਤਾ ਦਾ ਇਤਿਹਾਸਕ ਪ੍ਰਤੀਕ ਹੈ।
ਜ਼ਿਕਰਯੋਗ ਹੈ ਕਿ ਇਹ ਅਭਿਆਸ ਜੁਲਾਈ 2026 'ਚ ਭਾਰਤੀ ਕੋਸਟ ਗਾਰਡ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਵਿਚਾਲੇ ਹੋਏ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਦਾ ਹੈ।
ਹੋਰ ਮਜ਼ਬੂਤ ਹੋਣਗੇ ਭਾਰਤ-ਜਾਪਾਨ ਦੇ ਰੱਖਿਆ ਸਬੰਧ ! ਭਾਰਤ ਆਵੇਗੀ ਜਾਪਾਨੀ ਅਧਿਕਾਰੀਆਂ ਦੀ ਸਪੈਸ਼ਲ ਟੀਮ
NEXT STORY