ਸ਼ਾਹਕੋਟ (ਅਰਸ਼ਦੀਪ)- ਇਥੋਂ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਸਾਲਾਨਾ ਛਿੰਝ ਮੇਲੇ ਦੌਰਾਨ ਇਲਾਕੇ ਦੇ ਦੋ ਨਾਮੀ ਪਹਿਲਵਾਨ ਅਤੇ ਉਨ੍ਹਾਂ ਦੇ ਸਮਰਥਕ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬਾਜਵਾ ਕਲਾਂ 'ਚ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ਵਿਚ ਛਿੰਝ ਮੇਲਾ ਕਰਵਾਇਆ ਜਾ ਰਿਹਾ ਸੀ। ਛਿੰਝ ਮੇਲੇ ਦੌਰਾਨ ਪਿੰਡ ਨਵਾਂ ਪਿੰਡ ਅਕਾਲੀਆਂ ਦਾ ਇਕ ਨਾਮੀ ਪਹਿਲਵਾਨ ਜੋ ਰੈਫ਼ਰੀ ਬਣ ਕੇ ਕੁਸ਼ਤੀਆਂ ਕਰਵਾ ਰਿਹਾ ਸੀ, ਜਿਸ ਨੂੰ ਲੈ ਕੇ ਹੋਰਨਾਂ ਪਹਿਲਵਾਨਾਂ ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ। ਇਸ ਬਾਰੇ ਸਟੇਜ ਤੋਂ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9 ਜ਼ਿਲ੍ਹਿਆਂ 'ਚ ਜਾਰੀ ਹੋਇਆ Alert

ਅਨਾਊਂਸਮੈਂਟ ਹੋਣ ’ਤੇ ਉਸ ਪਹਿਲਵਾਨ ਨੇ ਬੜੀ ਨਮੋਸ਼ੀ ਮਹਿਸੂਸ ਕੀਤੀ ਅਤੇ ਗੁੱਸੇ ਵਿਚ ਆ ਕੇ ਆਪਣੇ ਸਮਰਥਕਾਂ ਸਮੇਤ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਨਾਲ ਹੱਥੋਂਪਾਈ ਕੀਤੀ। ਇਸ ਦੌਰਾਨ ਦੋਵਾਂ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਕੁਰਸੀਆਂ ਅਤੇ ਡਾਂਗਾਂ ਚੱਲੀਆਂ। ਇਸ ਦੌਰਾਨ ਪਿੰਡ ਨਵਾਂ ਪਿੰਡ ਅਕਾਲੀਆਂ ਦੇ ਪਹਿਲਵਾਨ ਨੇ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ’ਤੇ ਕੁਰਸੀ ਨਾਲ ਵਾਰ ਕੀਤਾ, ਜੋ ਉਸ ਦੇ ਸਿਰ ’ਤੇ ਲੱਗਾ। ਪਹਿਲਵਾਨਾਂ ਦੇ ਆਪਸ ਵਿਚ ਭਿੜ ਜਾਣ ਨਾਲ ਛਿੰਝ ਮੇਲੇ ਵਿਚ ਭਾਜੜ ਪੈ ਗਈ ਅਤੇ ਛਿੰਝ ਮੇਲਾ ਬੰਦ ਕਰਵਾਉਣਾ ਪਿਆ।
ਝਗੜੇ ਮਗਰੋਂ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਤੇ ਉਸ ਦੇ ਸਮਰਥਕ ਇਕ ਪਹਿਲਵਾਨ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਝਗੜੇ ਦੌਰਾਨ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਦੇ ਸਿਰ 'ਤੇ ਸੱਟ ਲੱਗੀ ਹੈ, ਜਦਕਿ ਸ਼ਾਹਕੋਟ ਦੇ ਇਕ ਪਹਿਲਵਾਨ ਦੀ ਬਾਂਹ ਟੁੱਟ ਗਈ ਹੈ। ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾਕਟਰ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਵਾਂ ਪਹਿਲਵਾਨਾਂ ਨੂੰ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ ਭੇਜਦੇ ਸਨ ਪਾਕਿ
ਘਟਨਾ ਦਾ ਪਤਾ ਲੱਗਣ ’ਤੇ ਸ਼ਾਹਕੋਟ ਇਲਾਕੇ ਦੇ ਪਤਵੰਤੇ ਸੱਜਣ ਬੂਟਾ ਸਿੰਘ ਕਲਸੀ ਐੱਮ. ਸੀ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਮਨਜੀਤ ਸਿੰਘ ਸੱਤਾ, ਜਗਤਾਰ ਸਿੰਘ ਤਾਰੀ ਖ਼ਾਲਸਾ, ਸੋਨੂੰ ਪੀ. ਏ. ਅਤੇ ਹੋਰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪੁੱਜੇ। ਇਸ ਦੌਰਾਨ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਏ. ਐੱਸ. ਆਈ. ਸੁਖਵੰਤ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ! ਹੁਣ ਨਾ ਕਰਿਓ ਇਹ ਗਲਤੀ, ਧੜਾਧੜ ਕੱਟੇ ਜਾ ਰਹੇ ਚਲਾਨ
NEXT STORY