ਜਲੰਧਰ (ਸ਼ੋਰੀ)-ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਪੁਲਸ ਅਧਿਕਾਰੀਆਂ ਦੇ ਸਾਹਮਣੇ ਆ ਰਹੀਆਂ ਸਨ ਕਿ ਮਹਾਨਗਰ 'ਚ ਕੁੱਟਮਾਰ ਵਿਚ ਜ਼ਖ਼ਮੀ ਲੋਕ, ਜੋਕਿ ਸਿਵਲ ਹਸਪਤਾਲ ਤੋਂ ਆਪਣੀ ਐੱਮ. ਐੱਲ. ਆਰ. ਕਟਵਾ ਕੇ ਥਾਣੇ ਸ਼ਿਕਾਇਤ ਕਰਨ ਪਹੁੰਚਦੇ ਹਨ ਪਰ ਥਾਣਿਆਂ ਵਿਚ ਤਾਇਨਾਤ ਕੁਝ ਡਿਊਟੀ ਅਫ਼ਸਰ ਬਾਅਦ 'ਚ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਕਈ-ਕਈ ਦਿਨਾਂ ਤੱਕ ਲੈਣ ਹੀ ਨਹੀਂ ਆਉਂਦੇ ਸਨ।
ਇਹ ਵੀ ਪੜ੍ਹੋ: ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਿਹਤ ’ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
ਜ਼ਿਕਰਯੋਗ ਹੈ ਕਿ ਨਿਯਮ ਮੁਤਾਬਕ ਡਾਕਟਰ ਐੱਮ. ਐੱਲ. ਆਰ. ਕੱਟ ਕੇ ਜ਼ਖ਼ਮੀ ਨੂੰ ਨਹੀਂ, ਸਗੋਂ ਉਸ ਦੀ ਕਾਪੀ ਹਸਪਤਾਲ ਵਿਚ ਤਾਇਨਾਤ ਪੁਲਸ ਗਾਰਦ ਨੂੰ ਦਿੰਦੇ ਹਨ ਅਤੇ ਇਸ ਤੋਂ ਬਾਅਦ ਗਾਰਦ ਵਿਚ ਤਾਇਨਾਤ ਪੁਲਸ ਮੁਲਾਜ਼ਮ ਸਬੰਧਤ ਥਾਣੇ ਦੇ ਮੁਨਸ਼ੀ ਨੂੰ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿੰਦੇ ਹਨ ਪਰ ਇਸ ਦੇ ਬਾਵਜੂਦ ਸਮੇਂ ਸਿਰ ਕੁਝ ਥਾਣਿਆਂ ਵਿਚ ਐੱਮ. ਐੱਲ. ਆਰ. ਨਾ ਪਹੁੰਚਣ ’ਤੇ ਪੀੜਤ ਧਿਰ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐੱਮ. ਐੱਲ. ਆਰ. ਸਮੇਂ ਸਿਰ ਥਾਣੇ ਪਹੁੰਚੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਏ. ਡੀ. ਸੀ. ਪੀ. ਸਿਟੀ-1 ਆਕਰਸ਼ੀ ਜੈਨ ਨੇ ਸਿਵਲ ਹਸਪਤਾਲ ਵਿਚੋਂ ਉਕਤ ਰਜਿਸਟਰ ਮੰਗਵਾਇਆ ਹੈ। ਇਸ ਰਜਿਸਟਰ ਵਿਚ ਕਿਸ ਥਾਣੇ ਦੇ ਕਿਸ ਪੁਲਸ ਮੁਲਾਜ਼ਮ ਨੂੰ ਐੱਮ. ਐੱਲ. ਆਰ. ਲੈਣ ਲਈ ਨੋਟ ਕਰਵਾਇਆ ਅਤੇ ਕਦੋਂ ਤੇ ਕਿਸ ਦਿਨ ਤੋਂ ਬਾਅਦ ਉਕਤ ਐੱਮ. ਐੱਲ. ਆਰ. ਸਬੰਧਤ ਥਾਣੇ ਵਿਚ ਤਾਇਨਾਤ ਪੁਲਸ ਮੁਲਾਜ਼ਮ ਲੈ ਕੇ ਗਿਆ, ਸਭ ਦਰਜ ਹੈ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
ਸੂਤਰਾਂ ਦੀ ਮੰਨੀਏ ਤਾਂ ਏ. ਡੀ. ਸੀ. ਪੀ. ਆਕਰਸ਼ੀ ਜੈਨ ਪੂਰੀ ਡਿਟੇਲ ਨਾਲ ਜਾਂਚ ਕਰਵਾ ਰਹੇ ਹਨ ਅਤੇ ਉਨ੍ਹਾਂ ਆਪਣੇ ਆਫ਼ਿਸ ਵਿਚ ਰਜਿਸਟਰ ਵੀ ਮੰਗਵਾ ਲਿਆ ਹੈ। ਵੇਖਿਆ ਜਾਵੇ ਤਾਂ ਸਿਵਲ ਹਸਪਤਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਵੱਡੇ ਅਧਿਕਾਰੀ ਨੇ ਇਹ ਕੰਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤਾ ਹੋਵੇ।
ਜ਼ਿਕਰਯੋਗ ਹੈ ਕਿ ਏ. ਡੀ. ਸੀ. ਪੀ. ਸਿਟੀ-1 ਅਧੀਨ ਥਾਣਿਆਂ ਵਿਚ ਸ਼ਾਮਲ ਥਾਣਾ 1, 2, 3, 4, 8 ਥਾਣਾ ਬਾਰਾਦਰੀ, ਥਾਣਾ ਰਾਮਾ ਮੰਡੀ ਅਤੇ ਉਪ ਚੌਕੀ ਫੋਕਲ ਪੁਆਇੰਟ, ਚੌਕੀ ਨੰਗਲਸ਼ਾਮਾ ਆਉਂਦੇ ਹਨ। ਹੁਣ ਸਾਰੇ ਥਾਣਿਆਂ ਤੇ ਚੌਕੀਆਂ ਦੀ ਐੱਮ. ਐੱਲ. ਆਰ. ਦਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਲਾਪ੍ਰਵਾਹ ਪੁਲਸ ਮੁਲਾਜ਼ਮਾਂ ’ਤੇ ਗਾਜ ਡਿੱਗਦੀ ਹੈ। ਉੱਥੇ ਹੀ ਏ. ਡੀ. ਸੀ. ਪੀ. ਸਿਟੀ-1 ਦੇ ਰੀਡਰ ਸੁਖਦੇਵ ਚੰਦਰ ਦਾ ਕਹਿਣਾ ਹੈ ਕਿ ਜਲਦ ਜਾਂਚ ਕਰਨ ਤੋਂ ਬਾਅਦ ਐੱਮ. ਐੱਲ. ਆਰ. ਰਜਿਸਟਰ ਵਾਪਸ ਸਿਵਲ ਹਸਪਤਾਲ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ
NEXT STORY