ਡੇਰਾਬੱਸੀ (ਅਨਿਲ) : ਡੇਰਾਬੱਸੀ ਵਿਚ ਦੋ ਸਾਲ ਬਾਅਦ ਬਲਾਕ ਪੱਧਰ 'ਤੇ ਨਗਰ ਕੌਂਸਲ ਵੱਲੋਂ ਚੌਥਾ ਫੁੱਲਾਂ ਦਾ ਮੇਲਾ ਸਦਾਸੁੱਖ ਪਾਰਕ ਅਤੇ ਸਰਸਵਤੀ ਵਿਹਾਰ ਵਿਚ 17 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਸਥਾਨਕ ਲੋਕਾਂ ਤੇ ਪ੍ਰਸਾਸ਼ਨ 'ਚ ਇਸ ਨੂੰ ਲੈ ਕੇ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਕੌਂਸਲ ਵੱਲੋਂ ਮੇਲੇ ਦੀ ਤਿਆਰੀਆਂ ਦਿਨ-ਰਾਤ ਚੱਲ ਰਹੀ ਹੈ। ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸੈਣੀ ਨੇ ਦੱਸਿਆ ਕਿ ਏ. ਟੀ. ਐੱਸ. ਵਲੋਂ ਇਸ ਮੇਲੇ ਦਾ ਸ਼ੁੱਭ ਆਰੰਭ ਸਥਾਨਕ ਸਰਕਾਰ ਦੇ ਡਾਇਰੈਕਟਰ ਕਰਨਗੇ ਅਤੇ ਆਖਰੀ ਦਿਨ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਸਖਸ਼ੀਅਤਾਂ ਨੂੰ ਸਨਮਾਨਤ ਕਰਨਗੇ। ਸਦਾਸੁਖ ਪਾਰਕ ਵਿਚ 17 ਦਸੰਬਰ ਤੱਕ ਪ੍ਰਤਿਯੋਗੀ ਆਪਣੀ ਐਂਟਰੀ ਅਤੇ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਇਸ ਮੇਲੇ ਵਿਚ 11 ਤਰ੍ਹਾਂ ਦੇ ਫੁੱਲਾਂ ਦੀਆਂ ਕਿਸਮਾਂ ਹੋਣਗੀਆਂ, ਜਿਸ ਵਿਚ 44 ਇਨਾਮ ਹੋਣਗੇ। ਹਰ ਕਿਸਮ ਦੀ ਤਰ੍ਹਾਂ ਪਹਿਲੇ ਚਾਰ ਬਿਹਤਰੀਨ ਫੁੱਲ ਪਾਲਕਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਘਰਾਂ, ਕਮਰਸ਼ੀਅਲ ਅਤੇ ਕਾਮਨ ਸਥਾਨ ਲਈ ਅਲੱਗ ਤੋਂ ਇਨਾਮ ਦਿੱਤਾ ਜਾਵੇਗਾ। ਘਰਾਂ ਵਿਚ ਵਿਕਸਿਤ ਕੀਤੇ ਗਏ ਫੁੱਲਾਂ ਦੇ ਬਗੀਚਾਂ ਵਿਚ ਵੀ ਸਭ ਤੋਂ ਸੁੰਦਰ ਘਰਾਂ ਨੂੰ ਵੀ ਇਨਾਮ ਦਿੱਤਾ ਜਾਵੇਗਾ। ਜਦਂੋ ਕਿ ਕਮਰਸ਼ਿਅਲ ਵਿਚ ਇੰਡਸਟਰੀਜ ਤੇ ਹਾਊੁਸਿੰਗ ਪ੍ਰੋਜੈਕਟ ਨੂੰ ਰੱਖਿਆ ਗਿਆ ਹੈ। ਕਾਮਨ ਸ਼੍ਰੈਣੀ ਵਿਚ ਨਗਰ ਕੌਂਸਲ ਤਹਿਤ ਮੰਦਰ, ਗੁਰਦੁਆਰਾ, ਮਸਜ਼ਿਦ ਤੇ ਚਰਚ ਤੋ ਇਲਾਵਾ ਸਮਸ਼ਾਨ ਘਾਟ ਤੇ ਕਬਰਿਸਤਾਨ ਰੱਖਿਆ ਗਿਆ ਹੈ। ਹਰ ਸ਼੍ਰੈਣੀ ਵਿਚ ਪਹਿਲੇ ਚਾਰ ਪ੍ਰਤਿਯੋਗੀਆ ਨੂੰ ਸਮਾਨਿਤ ਕੀਤਾ ਜਾਵੇਗਾ।
ਪੁੱਤ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੋਏ ਬੁੱਢੇ ਮਾਂ-ਬਾਪ, ਸੁਣਾਈ ਦਰਦਭਰੀ ਦਾਸਤਾਨ
NEXT STORY