ਤਰਨਤਾਰਨ (ਰਮਨ)- ਜ਼ਿਲ੍ਹਾ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ 5 ਨਸ਼ਾ ਤਸਕਰਾਂ ਦੀਆਂ 9 ਕਰੋੜ 4 ਲੱਖ 15 ਹਜ਼ਾਰ 748 ਰੁਪਏ ਦੀ ਜਾਇਦਾਦਾਂ ਨੂੰ ਫਰੀਜ਼ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਮਿਲੇ ਹੁਕਮਾਂ ਅਤੇ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਸਖ਼ਤੀ ਨਾਲ ਐਕਸ਼ਨ ਲਿਆ ਜਾ ਰਿਹਾ ਹੈ। ਐੱਸ.ਐੱਸ.ਪੀ ਪਾਰੀਕ ਨੇ ਦੱਸਿਆ ਕਿ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੂਚੀ ਦੇ ਤਹਿਤ ਦਿੱਲੀ ਕੰਪੀਟੈਂਟ ਅਥਾਰਟੀ ਪਾਸੋਂ ਜਾਰੀ ਹੋਏ ਹੁਕਮਾਂ ਦੌਰਾਨ ਨਸ਼ਾ ਤਸਕਰ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਡਾਲੇਕੇ ਦੀ 12.79 ਏਕੜ ਜ਼ਮੀਨ, ਜਿਸਦੀ ਕੀਮਤ 7 ਕਰੋੜ 4ਰ ਰੁਪ ਲੱਖ 20 ਹਜ਼ਾਏ ਬਣਦੀ ਹੈ ਨੂੰ ਫਰੀਜ਼ ਕੀਤਾ ਗਿਆ ਹੈ। ਇਸ ਨਸ਼ਾ ਤਸਕਰ ਦੇ ਖਿਲਾਫ ਅੱਧਾ ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਥਾਣਾ ਕਰਤਾਰਪੁਰ ਵਿਖੇ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਚਲਾਈਆਂ ਗੋਲੀਆਂ
ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਤੇਜਪਾਲ ਸਿੰਘ ਉਰਫ ਫੌਜੀ ਪੁੱਤਰ ਮੇਹਰ ਸਿੰਘ ਵਾਸੀ ਕਲੇਰ ਦੀ 40 ਲੱਖ 70 ਹਜ਼ਾਰ ਰੁਪਏ ਦੀ ਕੀਮਤ ਵਾਲੇ ਘਰ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਇਸ ਨਸ਼ਾ ਤਸਕਰ ਦੇ ਖਿਲਾਫ 400 ਗ੍ਰਾਮ ਹੈਰੋਇਨ ਬਰਾਮਦਗੀ ਤਹਿਤ ਥਾਣਾ ਸਦਰ ਤਰਨਤਾਰਨ ਵਿਖੇ ਬੀਤੇ ਫਰਵਰੀ ਮਹੀਨੇ ਵਿਚ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਸ਼ਾ ਤਸਕਰ ਹਰਦੀਪ ਸਿੰਘ ਉਰਫ ਦੀਪ ਪੁੱਤਰ ਪ੍ਰਗਟ ਸਿੰਘ ਵਾਸੀ ਠੱਠੀ ਸੋਹਲ ਦੀ 42 ਲੱਖ 10 ਹਜ਼ਾਰ ਰੁਪਏ ਕੀਮਤ ਵਾਲੇ ਇਕ ਘਰ ਅਤੇ 5 ਲੱਖ 88 ਹਜ਼ਾਰ 548 ਰੁਪਏ ਦੀ ਕੀਮਤ ਵਾਲੀ ਸਵਿਫਟ ਕਾਰ ਨੂੰ ਫਰੀਜ਼ ਕੀਤਾ ਗਿਆ ਹੈ। ਇਸ ਨਸ਼ਾ ਤਸਕਰ ਦੇ ਖਿਲਾਫ 6 ਕਿਲੋ 112 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਥਾਣਾ ਸਰਾਏ ਅਮਾਨਤ ਖਾਂ ਵਿਖੇ ਬੀਤੇ ਮਾਰਚ ਮਹੀਨੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ! ਇਸ ਨਹਿਰ 'ਚ ਪੈ ਗਿਆ ਪਾੜ

ਐੱਸ.ਐੱਸ.ਪੀ ਪਾਰੀਕ ਨੇ ਅੱਗੇ ਦੱਸਿਆ ਕਿ ਆਕਾਸ਼ਦੀਪ ਸਿੰਘ ਉਰਫ ਕਾਸ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜਾ ਵਾਲੀ ਜ਼ਿਲਾ ਅੰਮ੍ਰਿਤਸਰ ਦੀ 45 ਲੱਖ 70 ਹਜ਼ਾਰ ਰੁਪਏ ਕੀਮਤ ਵਾਲੀ ਰਿਹਾਇਸ਼ੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਦੇ ਖਿਲਾਫ 1 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਥਾਣਾ ਸਿਟੀ ਤਰਨਤਾਰਨ ਵਿਖੇ ਬੀਤੇ ਸਾਲ ਮਈ ਮਹੀਨੇ ਵਿਚ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਸ਼ਾ ਤਸਕਰ ਹਰਜਿੰਦਰ ਸਿੰਘ ਉਰਫ ਅਜੇ ਪੁੱਤਰ ਸੁਖਵਿੰਦਰ ਸਿੰਘ ਵਾਸੀ ਵੈਰੋਵਾਲ ਬਾਵਿਆਂ ਦੀ 65 ਲੱਖ 57 ਹਜ਼ਾਰ 200 ਰੁਪਏ ਕੀਮਤ ਵਾਲੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਵਿਚ ਰਿਹਾਇਸ਼ੀ ਘਰ, ਮਹਿੰਦਰਾ ਜੀਪ ਅਤੇ ਡਰੱਗ ਮਨੀ ਸ਼ਾਮਲ ਹੈ। ਇਸ ਨਸ਼ਾ ਤਸਕਰ ਦੇ ਖਿਲਾਫ 756 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਥਾਣਾ ਵੈਰੋਵਾਲ ਵਿਖੇ ਬੀਤੇ ਅਪ੍ਰੈਲ ਮਹੀਨੇ ਵਿਚ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ 5 ਨਸ਼ਾ ਤਸਕਰਾਂ ਦੀ ਕੁੱਲ 9 ਕਰੋੜ 4 ਲੱਖ 15 ਹਜ਼ਾਰ 748 ਰੁਪਏ ਦੀ ਜਾਇਦਾਦ ਨੂੰ ਫਰੀਜ਼ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਰਨਤਾਰਨ ਪੁਲਸ ਵੱਲੋਂ ਸਾਲ 2025 ਦੌਰਾਨ 44 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ, ਜਿਸ ਦੀ ਕੁੱਲ ਕੀਮਤ 22 ਕਰੋੜ 99 ਲੱਖ 77 ਹਜ਼ਾਰ 733 ਰੁਪਏ ਬਣਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੈ ਗਿਆ ਆਹ ਪੰਗਾ!
NEXT STORY