ਫਗਵਾੜਾ, (ਰਮੇਸ਼)— ਪਾਵਰਕਾਮ ਦੀ ਟੈਕਨੀਕਲ ਸਰਵਿਸ ਯੂਨੀਅਨ ਨੇ ਸੂਬਾ ਪੱਧਰੀ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਮੁੱਖ ਬਿਜਲੀ ਘਰ ਬੰਗਾ ਰੋਡ ਦੇ ਮੇਨ ਗੇਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਤੇ ਬਿਜਲੀ ਬੋਰਡ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਫਗਵਾੜਾ ਦੇ ਸਾਰੇ ਸਭ ਡਵੀਜ਼ਨਾਂ ਦੇ ਕਰਮਚਾਰੀ, ਮਹਿਲਾ ਕਰਮਚਾਰੀਆਂ ਸਮੇਤ ਮੌਜੂਦ ਸਨ।
ਟੀ. ਐੱਸ. ਯੂ. ਪ੍ਰਧਾਨ ਜਸਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਜਨਵਰੀ 2018 ਤੋਂ ਬਠਿੰਡਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਕਈ ਕਰਮਚਾਰੀਆਂ ਦੀ ਛੁੱਟੀ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਤਾਂ ਸਾਡੀਆਂ ਪਹਿਲੀਆਂ ਮੰਗਾਂ ਵੀ ਨਹੀਂ ਮੰਨੀਆਂ ਗਈਆਂ। ਉਪਰੋਂ ਇਹ ਕਹਿਰ ਢਾਹ ਦਿੱਤਾ ਗਿਆ ਹੈ। ਇਸ ਮੌਕੇ ਮੈਡਮ ਸੁਮਨ ਲਤਾ, ਸਰਕਲ ਪ੍ਰਧਾਨ ਪ੍ਰੇਮ ਲਾਲ, ਜੋਗਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਅਖੇ ਮੈਂ ਗੈਂਗਸਟਰ ਹਾਂ ਮੇਰੀ ਫੋਟੋ ਤੁਸੀਂ ਥਾਣੇ 'ਚ ਲਾਓ
NEXT STORY