ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL 2024 ਦਾ 55ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 174 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੂੰ ਪਹਿਲਾ ਝਟਕਾ ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਅਭਿਸ਼ੇਕ 11 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ। ਹੈਦਰਾਬਾਦ ਦੀ ਦੂਜੀ ਵਿਕਟ ਮਯੰਕ ਅਗਰਵਾਲ ਦੇ ਆਊਟ ਹੋਣ ਡਿੱਗੀ। ਮਯੰਕ 5 ਦੌੜਾਂ ਬਣਾ ਅੰਸ਼ੁਲ ਕੰਬੋਜ ਵਲੋਂ ਆਊਟ ਹੋਇਆ। ਹੈਦਰਾਬਾਦ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਟ੍ਰੈਵਿਸ ਹੈੱਡ 48 ਦੌੜਾਂ ਬਣਾ ਪਿਊਸ਼ ਚਾਵਲਾ ਦਾ ਸ਼ਿਕਾਰ ਬਣਿਆ।
ਹੈਦਰਬਾਦ ਨੂੰ ਚੌਥਾ ਝਟਕਾ ਨਿਤੀਸ਼ ਰੈੱਡੀ ਦੇ ਆਊਟ ਹੋਣ ਨਾਲ ਲੱਗਾ। ਨਿਤੀਸ਼ 20 ਦੌੜਾਂ ਬਣਾ ਹਾਰਦਿਕ ਪੰਡਯਾ ਦਾ ਸ਼ਿਕਾਰ ਬਣਿਆ। ਹੈਦਰਾਬਾਦ ਦੀ ਪੰਜਵੀਂ ਵਿਕਟ ਹੈਨਰਿਕ ਕਲਾਸੇਨ ਦੇ ਆਊਟ ਹੋਣ ਨਾਲ ਡਿੱਗੀ। ਹੈਨਰਿਕ 2 ਦੌੜਾਂ ਬਣਾ ਪਿਊਸ਼ ਚਾਵਲਾ ਵਲੋਂ ਆਊਟ ਹੋਇਆ। ਹੈਦਰਾਬਾਦ ਦੀ ਛੇਵੀਂ ਵਿਕਟ ਸ਼ਾਹਬਾਜ਼ ਅਹਿਮਦ ਦੇ ਆਊਟ ਹੋਣ ਨਾਲ ਡਿੱਗੀ। ਸਾਹਬਾਜ਼ 10 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋਇਆ। ਹੈਦਰਾਬਾਦ ਨੂੰ 7ਵਾਂ ਝਟਕਾ ਮਾਰਕੋ ਜੈਨਸਨ ਦੇ ਆਊਟ ਹੋਣ ਨਾਲ ਲੱਗਾ। ਜੈਨਸਨ 17 ਦੌੜਾਂ ਬਣਾ ਹਾਰਦਿਕ ਪੰਡਯਾ ਵਲੋਂ ਆਊਟ ਹੋਏ। ਅਬਦੁਲ ਸਮਦ 3 ਦੌੜਾਂ ਬਣਾ ਆਊਟ ਹੋਇਆ। ਪੈਟ ਕਮਿੰਸ 35 ਦੌੜਾਂ ਤੇ ਸਨਵੀਰ ਸਿੰਘ 8 ਦੌੜਾਂ ਬਣਾ ਅਜੇਤੂ ਰਹੇ। ਮੁੰਬਈ ਲਈ ਅੰਸ਼ੁਲ ਕੰਬੋਜ ਨੇ 1, ਜਸਪ੍ਰੀਤ ਬੁਮਰਾਹ ਨੇ 1, ਹਾਰਦਿਕ ਪੰਡਯਾ ਨੇ 3 ਤੇ ਪਿਊਸ਼ ਚਾਵਲਾ ਨੇ 3 ਵਿਕਟਾਂ ਲਈਆਂ।
ਦੋਵੇਂ ਟੀਮਾਂ ਦੀ ਪਲੇਇੰਗ-11
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਮਯੰਕ ਅਗਰਵਾਲ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਾਰਕੋ ਜੈਨਸਨ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਅੰਸ਼ੁਲ ਕੰਬੋਜ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ, ਨੁਵਾਨ ਤੁਸ਼ਾਰਾ।
ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹੈ, ਉਸ ਖਿਲਾਫ ਰਣਨੀਤੀ ਬਣਾਵਾਂਗੇ : ਬਾਬਰ ਆਜ਼ਮ
NEXT STORY