ਜਲੰਧਰ - ਗਰਮੀ ਦੇ ਮੌਸਮ ਵਿੱਚ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਪੰਸਦ ਕਰਦੇ ਹਨ। ਇਸ ਮੌਸਮ ਵਿਚ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੇਵਨ ਕਰਨ ਨਾਲ ਅਚਾਨਕ ਢਿੱਡ ਨਾਲ ਸਬੰਧਿਤ ਸਮੱਸਿਆ ਹੋ ਜਾਂਦੀਆਂ ਹਨ। ਢਿੱਡ ਖ਼ਰਾਬ ਹੋਣ ਨਾਲ ਬਦਹਜ਼ਮੀ, ਦਸਤ, ਕਬਜ਼, ਢਿੱਡ 'ਚ ਦਰਦ ਆਦਿ ਸਮੱਸਿਆ ਹੋ ਜਾਂਦੀਆਂ ਹਨ। ਗ਼ਲਤ ਚੀਜ਼ਾਂ ਖਾਣ ਨਾਲ ਕਈ ਵਾਰ ਢਿੱਡ ’ਚ ਇਨਫੈਕਸ਼ਨ ਵੀ ਹੋ ਜਾਂਦੀ ਹੈ। ਜਦੋਂ ਸਾਡੇ ਢਿੱਡ ਵਿੱਚ ਜ਼ਿਆਦਾ ਗਰਮੀ ਪੈ ਜਾਂਦੀ ਹੈ, ਤਾਂ ਢਿੱਡ ’ਚ ਦਰਦ ਹੋਣ ਲੱਗਦਾ ਹੈ, ਜਿਸ ਨਾਲ ਗੈਸ ਅਤੇ ਬਦਹਜ਼ਮੀ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿਚ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਿਹੜੇ-ਕਿਹੜੇ ਜੂਸ ਬਣਾ ਕੇ ਪੀਣੇ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਖੀਰੇ ਦਾ ਜੂਸ
ਗਰਮੀਆਂ ਦੇ ਮੌਸਮ ਵਿਚ ਖੀਰਾ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਖੀਰੇ ਦਾ ਜੂਸ ਪੀਣ ਨਾਲ ਪਾਚਨ ਤੰਤਰ ਵਿੱਚ ਸੁਧਾਰ ਆਉਂਦਾ ਹੈ, ਜਿਸ ਨਾਲ ਕਬਜ਼, ਬਦਹਜ਼ਮੀ ਜਿਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਸੇਬ ਦਾ ਜੂਸ
ਸੇਬ ਦੇ ਰਸ ਵਿੱਚ ਸੁਰਬਿਓਟੋਲ ਨਾਮਕ ਤੱਤ ਹੁੰਦਾ ਹੈ, ਜੋ ਸਾਡੇ ਪਾਚਨ ਨੂੰ ਮਜ਼ਬੂਤ ਬਣਾਉਣ ਅਤੇ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੇਬ ਵਿੱਚ ਆਇਰਨ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦਾ ਜੂਸ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ।
ਤਰਬੂਜ਼ ਦਾ ਜੂਸ
ਗਰਮੀਆਂ ਵਿਚ ਸਭ ਤੋਂ ਵੱਧ ਮਿਲਣ ਵਾਲਾ ਫਲ ਤਰਬੂਜ਼ ਹੈ। ਇਸ ਵਿਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਸਾਨੂੰ ਹਾਈਡਰੇਟ ਰੱਖਦਾ ਹੈ। ਤਰਬੂਜ਼ ਦਾ ਜੂਸ ਸਾਡੇ ਪਾਚਨ ਤੰਤਰ ਨੂੰ ਸਾਫ਼ ਰੱਖਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਬਦਹਜ਼ਮੀ ਦੀ ਸਮੱਸਿਆ ਹੋਣ ’ਤੇ 1 ਗਿਲਾਸ ਤਰਬੂਜ਼ ਦਾ ਜੂਸ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਵਿਟਾਮਿਨ-ਸੀ ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਇਹ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿੱਚ ਫਾਈਬਰ ਵੀ ਹੁੰਦਾ ਹੈ। ਇਸ ਲਈ ਬਦਹਜ਼ਮੀ ਦੀ ਸਮੱਸਿਆ ਹੋਣ ’ਤੇ 1 ਗਿਲਾਸ ਸੰਤਰੇ ਦਾ ਜੂਸ ਜ਼ਰੂਰ ਪੀਓ। ਇਸ ਨਾਲ ਬਦਹਜ਼ਮੀ ਤੁਰੰਤ ਠੀਕ ਹੋ ਜਾਵੇਗੀ ਅਤੇ ਸਰੀਰ ਵਿੱਚ ਖੂਨ ਦੀ ਘਾਟ ਵੀ ਪੂਰੀ ਹੋ ਜਾਵੇਗੀ।
ਨਿੰਬੂ ਪਾਣੀ
ਨਿੰਬੂ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਬਦਹਜ਼ਮੀ ਕਬਜ਼ ਅਤੇ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਨਿੰਬੂ ਦਾ ਪਾਣੀ ਭਾਰ ਘੱਟ ਕਰਨ, ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਕਬਜ਼ ਜਿਹੀਆਂ ਸਮੱਸਿਆਵਾਂ ਨੂੰ ਬਹੁਤ ਜਲਦ ਦੂਰ ਕਰਦਾ ਹੈ।
ਅਨਾਨਾਸ ਦਾ ਜੂਸ
ਅਨਾਨਾਸ ਵਿੱਚ ਮੌਜੂਦ ਤਰਲ ਪਦਾਰਥ ਅਤੇ ਪਾਣੀ ਢਿੱਡ ਸੰਬੰਧੀ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਫਲ ਵਿੱਚ ਬਰੋਮੇਲੈਨ ਨਾਮਕ ਇਕ ਐਨਜਾਈਮ ਹੁੰਦਾ ਹੈ, ਜੋ ਸਾਡੇ ਢਿੱਡ ਦੇ ਫੰਕਸ਼ਨਸ ਨੂੰ ਸੁਧਾਰਦਾ ਹੈ। ਇਸ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ।
Health Care : ਜੇਕਰ ਇਦਾਂ ਆ ਰਿਹਾ ਪਸੀਨਾ ਤਾਂ ਹੋ ਸਕਦੈ 'ਹਾਰਟ ਅਟੈਕ' ਦੇ ਲੱਛਣ, ਇੰਝ ਕਰੋ ਪਛਾਣ
NEXT STORY