ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ ਦੀ ਰਾਜਪੁਰਾ ਤਹਿਸੀਲ 'ਚ ਪੈਂਦੇ ਕਾਲਜ ਆਰਿਅਨ ਦੇ ਗਗਨਦੀਪ ਨਾਮਕ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗਗਨਦੀਪ 29 ਤਾਰੀਕ ਤੋਂ ਲਾਪਤਾ ਸੀ, ਅੱਜ ਘਨੌਰ ਕੋਲ ਨਹਿਰ 'ਚ ਉਸ ਦੀ ਲਾਸ਼ ਮਿਲੀ ਹੈ। ਪਰਿਵਾਰ ਵਾਲੇ ਕਾਲਜ ਦੇ ਅਧਿਕਾਰੀਆਂ 'ਤੇ ਦੋਸ਼ ਲਗਾ ਰਹੇ ਹਨ ਕਿ ਫੀਸ ਦੇ ਵਿਵਾਦ ਕਾਰਨ ਉਨ੍ਹਾਂ ਦਾ ਲੜਕਾ ਡਿਪਰੇਸ਼ਨ 'ਚ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਗਗਨਦੀਪ ਦੇ ਭਰਾ ਤੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਾਫੀ ਸਮੇਂ ਤੋਂ ਡਿਪਰੇਸ਼ਨ 'ਚ ਚਲ ਰਿਹਾ ਸੀ, ਜਿਸ ਕਾਰਨ 29 ਤਾਰੀਕ ਤੋਂ ਉਹ ਲਾਪਤਾ ਹੋ ਗਿਆ ਤੇ ਅੱਜ ਉਸ ਦੀ ਲਾਸ਼ ਨਹਿਰ 'ਚੋਂ ਮਿਲੀ ਹੈ। ਉਨ੍ਹਾਂ ਨੇ ਕਾਲਜ ਪ੍ਰਸ਼ਾਸਨ 'ਤੇ ਦੋਸ਼ ਲਗਾਏ ਹਨ ਕਿ ਫੀਸ ਨੂੰ ਲੈ ਕੇ ਕਈ ਵਾਰ ਕਾਲਜ ਪ੍ਰਸ਼ਾਸਨ ਦੇ ਨਾਲ ਵਿਵਾਦ ਚਲਦਾ ਰਿਹਾ ਹੈ ਤੇ ਕਈ ਵਾਰ ਪੁਲਸ ਤਕ ਇਹ ਮਾਮਲਾ ਉਠਿਆ ।
ਦੂਜੇ ਪਾਸੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ, ਜੋ ਦੋਸ਼ ਪਰਿਵਾਰ ਲਗਾ ਰਿਹਾ ਹੈ ਉਹ ਗਲਤ ਹੈ। ਇਸ ਦੇ ਬਾਵਜੂਦ ਕਾਲਜ ਦੇ ਡਾਇਰਕੈਟਰ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਜੋ ਦੋਸ਼ ਲਗਾਏ ਜਾ ਰਹੇ ਹਨ ਉਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸੰਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਕੁੜੀਆਂ ਨੂੰ ਛੇੜਣ ਤੋਂ ਰੋਕਣ 'ਤੇ ਨਿਹੰਗ ਨੂੰ ਮਾਰੀ ਗੋਲੀ, ਜ਼ਖਮੀ (ਵੀਡੀਓ)
NEXT STORY