ਸ਼ਤਰਾਣਾ/ਪਾਤੜਾਂ (ਅਡਵਾਨੀ) - ਪਾਤੜਾਂ ਵਿਚ 11 ਨੰਬਰ ਵਾਰਡ ਦੀ ਜ਼ਿਮਨੀ ਚੋਣ ਵਿਚ ਬੂਥ ਕੈਪਚਰਿੰਗ ਨੂੰ ਲੈ ਕੇ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਅੱਜ ਚੰਡੀਗੜ੍ਹ ਵਿਖੇ ਚੋਣ ਕਮਿਸ਼ਨਰ ਨੂੰ ਸਬੂਤਾਂ ਦੇ ਆਧਾਰ 'ਤੇ ਸ਼ਿਕਾਇਤ ਕੀਤੀ ਹੈ, ਜਿਥੇ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਉਥੇ ਬੀਬੀ ਲੂੰਬਾ ਵੱਲੋਂ ਹਾਈ ਕੋਰਟ ਵਿਚ ਵੀ ਪਟੀਸ਼ਨ ਪਾਈ ਗਈ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਨੇ ਵੀ ਇਸ ਮਾਮਲੇ 'ਚ ਸਖ਼ਤ ਨੋਟਿਸ ਲੈਂਦਿਆਂ ਡੀ. ਜੀ. ਪੀ. ਪੰਜਾਬ ਕੋਲ ਸ਼ਿਕਾਇਤ ਕਰਨ ਲਈ ਬੀਬੀ ਲੂੰਬਾ ਨੂੰ ਸਮਾਂ ਲੈ ਕੇ ਦਿੱਤਾ। ਬੀਬੀ ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪਾਤੜਾਂ ਸ਼ਹਿਰ ਵਿਚ ਕੀਤੀ ਬੂਥ ਕੈਪਚਰਿੰਗ ਦੀ ਵੀਡੀਓ ਉਹ ਰਾਹੁਲ ਗਾਂਧੀ ਨੂੰ ਦਿਖਾਉਣ ਲਈ ਖੁਦ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਇਸ 'ਤੇ ਕੋਈ ਸਖਤ ਨੋਟਿਸ ਨਹੀਂ ਲੈਂਦੇ ਤਾਂ ਇਸ ਮਾਮਲੇ ਨੂੰ ਉਹ ਸੰਸਦ ਭਵਨ ਵਿਚ ਉਠਾਉਣਗੇ।
ਜਾਣਕਾਰੀ ਅਨੁਸਾਰ 24 ਤਰੀਕ 11 ਨੰਬਰ ਵਾਰਡ ਵਿਚ ਜ਼ਿਮਨੀ ਚੋਣ ਹੋਈ ਸੀ ਉਸ ਵਿਚ ਬੂਥ ਕੈਪਚਰਿੰਗ ਕੀਤਾ ਗਿਆ ਸੀ, ਜਿਸ 'ਤੇ ਇਕ ਵੀਡੀਓ ਵਾਇਰਲ ਹੋਣ 'ਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਉਨ੍ਹਾਂ ਨੇ ਆਪਣਾ ਬਚਾਅ ਕਰਨ ਲਈ ਚੋਣ ਅਧਿਕਾਰੀ ਨੇ ਬੂਥ ਕੈਪਚਰਿੰਗ ਹੋਣ ਦਾ ਸਪੱਸ਼ਟੀਕਰਨ ਦਿੱਤਾ ਸੀ ਅਤੇ ਜਿਹੜੇ ਵਿਅਕਤੀ ਬੂਥ ਕੈਪਚਰਿੰਗ ਕਰ ਕੇ ਵੋਟਾਂ ਪਾ ਰਹੇ ਹਨ ਉਨ੍ਹਾਂ ਦੀ ਪਛਾਣ ਕਰ ਕੇ ਪਰਚਾ ਦਰਜ ਕਰਨ ਬਾਰੇ ਪੁਲਸ ਪ੍ਰਸ਼ਾਸਨ ਨੂੰ ਲਿਖ ਵੀ ਦਿੱਤਾ ਗਿਆ ਸੀ ਅਤੇ ਇਸ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਕੋਲ ਦੇ ਦਿੱਤੀ ਸੀ। ਅੱਜ ਉਸ ਦੇ 80 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਉਹ ਦਾਅਵੇ ਬਣ ਕੇ ਰਹਿ ਗਏ, ਜਿਸ ਕਰ ਕੇ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅੱਜ ਚੋਣ ਕਮਿਸ਼ਨਰ ਚੰਡੀਗੜ੍ਹ ਵਿਖੇ ਸਬੂਤਾਂ ਦੇ ਆਧਾਰ 'ਤੇ ਆਪਣੇ ਉਮੀਦਵਾਰ ਨੂੰ ਨਾਲ ਲੈ ਕੇ ਮਿਲੇ ਅਤੇ ਸ਼ਿਕਾਇਤ ਪੱਤਰ ਦਿੱਤਾ, ਜਿਸ 'ਤੇ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਚੋਣ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਬੀਬੀ ਵਨਿੰਦਰ ਕੌਰ ਲੂੰਬਾ ਨੇ ਇਕ ਪ੍ਰੈੱਸ ਮੀਟਿੰਗ ਵੀ ਕੀਤੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਘਾਣ ਤਾਂ ਕੀਤਾ ਹੀ ਅਤੇ ਇਨ੍ਹਾਂ ਨੇ ਲੇਡੀਜ਼ ਅਤੇ ਲੜਕੀਆਂ ਨਾਲ ਜੋ ਮਾੜਾ ਵਿਵਹਾਰ ਕੀਤਾ ਉਸ ਨੂੰ ਵੇਖ ਕੇ ਪਾਤੜਾਂ ਸਹਿਰ ਦੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ 'ਤੇ ਬਣਦੀ ਕਾਰਵਾਈ ਕਰਵਾਉਣ ਲਈ ਚੋਣ ਕਮਿਸ਼ਨਰ ਕੋਲ ਅੱਜ ਸ਼ਿਕਾਇਤ ਕੀਤੀ ਹੈ ਤੇ ਮਾਣਯੋਗ ਹਾਈ ਕੋਰਟ ਵਿਚ ਪਟੀਸ਼ਨ ਵੀ ਪਾਈ ਗਈ ਹੈ, ਜਿਸ ਕਰ ਕੇ ਇਸ ਵਿਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਵਿਨੋਦ ਜਿੰਦਲ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਤੜਾਂ, ਸੁਨੀਤਾ ਰਾਣੀ ਸਾਬਕਾ ਐੱਮ ਸੀ, ਫਕੀਰ ਚੰਦ ਦੀ ਘਰਵਾਲੀ, ਸਾਬਕਾ ਐੱਮ ਸੀ ਮੋਹਨ ਲਾਲ ਸਿੰਗਲਾ ਅਤੇ ਇਸ ਵਾਰਡ ਚ ਅਕਾਲੀ ਦਲ ਦੇ ਉਮੀਦਵਾਰ ਸ਼ਿਵ ਚੰਦ ਡੀਸੀ ਅਤੇ ਉਸ ਦੀ ਲੜਕੀ ਜੋ ਪੋਲਿੰਗ ਏਜੰਟ ਸੀ ਜਿਸ ਨਾਲ ਬਦਤਮੀਜ਼ੀ ਕੀਤੀ ਗਈ ਸੀ ਅਤੇ ਗੁਰਸੇਵ ਸਿੰਘ ਧੂਹੜ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਮੁਕਤਸਰ ਮੈਰਾਥਨ-2018 ਲਈ ਪੋਸਟਰ ਤੇ ਟੀ-ਸ਼ਰਟ ਰਿਲੀਜ਼
NEXT STORY