ਜਲੰਧਰ: ਅੱਜ ਜਲੰਧਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਸੜਕ 'ਤੇ ਕੀਤੇ ਗਏ ਇੱਕ ਪ੍ਰੋਗਰਾਮ ਕਾਰਨ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਿਵਲ ਹਸਪਤਾਲ ਨੂੰ ਜਾਣ ਵਾਲੀ ਮੁੱਖ ਸੜਕ, ਜੋ ਕਿ ਨਗਰ ਨਿਗਮ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ, ਉੱਥੇ ਪ੍ਰੋਗਰਾਮ ਹੋਣ ਕਾਰਨ ਲੰਮਾ ਜਾਮ ਲੱਗ ਗਿਆ। ਇਸ ਜਾਮ ਵਿੱਚ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਵੀ ਕਾਫੀ ਸਮਾਂ ਫਸੀਆਂ ਰਹੀਆਂ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣੀ ਰਹੀ।
ਇਸ ਸਬੰਧੀ ਜਦੋਂ ਜਲੰਧਰ ਨਿਗਮ ਦੇ ਕਮਿਸ਼ਨਰ ਸੰਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਨਗਰ ਨਿਗਮ ਤੋਂ ਕੋਈ ਵੀ ਪਰਮਿਸ਼ਨ ਨਹੀਂ ਲਈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਦੇ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਖ਼ਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਕਮਿਸ਼ਨਰ ਅਨੁਸਾਰ ਕਿਸੇ ਵੀ ਅਜਿਹੀ ਥਾਂ ਜਿੱਥੇ 5 ਤੋਂ ਵੱਧ ਵਿਅਕਤੀ ਇਕੱਠੇ ਹੋਣੇ ਹੋਣ, ਉੱਥੇ ਪੁਲਸ ਕਮਿਸ਼ਨਰ (CP) ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਸ਼ਹਿਰ 'ਚ ਲੱਗੀ ਧਾਰਾ 144 ਦੀ ਉਲੰਘਣਾ ਜਾਂ ਉਸ ਵਿੱਚ ਕੋਈ ਵੀ ਰਿਲੈਕਸੇਸ਼ਨ ਦੇਣ ਦੀ ਪਾਵਰ ਸਿਰਫ਼ ਪੁਲਸ ਪ੍ਰਸ਼ਾਸਨ ਕੋਲ ਹੈ। ਸੜਕਾਂ 'ਤੇ ਹੋਣ ਵਾਲੇ ਇਕੱਠਾਂ ਲਈ ਪੁਲਸ ਕੋਲੋਂ ਹੀ ਪਰਮਿਸ਼ਨ ਲੈਣੀ ਹੁੰਦੀ ਹੈ।
ਕਮਿਸ਼ਨਰ ਨੇ ਕਿਹਾ ਕਿ ਕਿਉਂਕਿ ਇਹ ਮਾਮਲਾ ਸੜਕੀ ਆਵਾਜਾਈ ਅਤੇ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਬਾਰੇ ਪੁਲਸ ਵਿਭਾਗ ਨਾਲ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਪੁਲਸ ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਲਈ ਕੋਈ ਇਜਾਜ਼ਤ ਦਿੱਤੀ ਗਈ ਸੀ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੜਕਾਂ ਕਿਨਾਰੇ ਝੁਕੇ ਦਰਖੱਤ ਬਣੇ ਮੌਤ ਦੇ ਫਾਹੇ! ਲੁਧਿਆਣਾ ਜ਼ਿਲ੍ਹੇ 'ਚ ਹਾਦਸਿਆਂ ਦਾ ਵਧਦਾ ਖ਼ਤਰਾ
NEXT STORY