ਕਾਠਗੜ੍ਹ (ਰਾਜੇਸ਼)- ਕੈਂਟਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ-ਬਲਾਚੌਰ ਰਾਜ ਮਾਰਗ ’ਤੇ ਸਥਿਤ ਅੱਡਾ ਤਾਜੋਵਾਲ ਨੇੜੇ ਬਾਬੇ ਦੇ ਢਾਬੇ ਦੇ ਸਾਹਮਣੇ ਪੈਂਦੇ ਕਰਾਸ ਕੱਟ ਤੋਂ ਇਕ ਕੈਂਟਰ ਰੋਪੜ ਵੱਲ ਨੂੰ ਮੋੜ ਕੱਟ ਰਿਹਾ ਸੀ ਅਤੇ ਬਲਾਚੌਰ ਵੱਲੋਂ ਇਕ ਮੋਟਰਸਾਈਕਲ ਸਵਾਰ ਰਾਹੁਲ ਕੁਮਾਰ (18) ਪੁੱਤਰ ਚੇਤਨ ਕੁਮਾਰ ਵਾਸੀ ਰੈਲਮਾਜਰਾ ਆ ਰਿਹਾ ਸੀ ਅਤੇ ਉਹ ਅਚਾਨਕ ਕੈਂਟਰ ਦੀ ਲਪੇਟ ’ਚ ਆ ਗਿਆ। ਇਸ ਹਾਦਸੇ ਵਿਚ ਨੌਜਵਾਨ ਰਾਹੁਲ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ
ਇਸ ਦੌਰਾਨ ਜਾ ਰਹੇ ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਨੌਜਵਾਨ ਆਪਣੀ ਭੂਆ ਦੇ ਪਿੰਡ ਤੋਂ ਸਕੂਲ ਜਾ ਰਿਹਾ ਸੀ ਅਤੇ ਕੈਂਟਰ ਦੀ ਲਪੇਟ ’ਚ ਆ ਗਿਆ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਖ਼ਬਰ ਸੁਣਦੇ ਸਾਰ ਹੀ ਆਸਰੋਂ ਚੌਂਕੀ ਦੇ ਇੰਚਾਰਜ ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਐਬੂਲੈਂਸ ਰਾਹੀਂ ਬਲਾਚੌਰ ਭੇਜ ਦਿੱਤਾ ਅਤੇ ਹਾਦਸਾਗ੍ਰਸਤ ਕੈਂਟਰ ਅਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੁਣ ਹਰ ਤਰ੍ਹਾਂ ਦੇ ਉਦਯੋਗਾਂ ਲਈ ਜ਼ਰੂਰੀ ਐੱਨ. ਓ. ਸੀ. ਇੱਕੋ ਛੱਤ ਹੇਠ ਮਿਲੇਗੀ : ਹਰਪਾਲ ਚੀਮਾ
NEXT STORY