ਬਟਾਲਾ (ਬੇਰੀ)— ਇਕ ਕਲਯੁਗੀ ਜੀਜੇ ਵੱਲੋਂ ਆਪਣੇ ਹੀ 15 ਸਾਲਾ ਮਾਸੂਮ ਸਕੇ ਸਾਲੇ ਦਾ ਦਾਤਰ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੀਜੇ ਨੇ ਸਾਲੇ ਦੀ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ: ਮੋਗਾ 'ਚ ਵੱਡੀ ਵਾਰਦਾਤ: ਸਿਰਫ਼ 60 ਰੁਪਏ ਪਿੱਛੇ ਕੀਤਾ ਦੁਕਾਨਦਾਰ ਦਾ ਕਤਲ
ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ 15 ਸਾਲਾ ਕਰਨ ਕੁਮਾਰ ਦੇ ਪਿਤਾ ਸੁਖਦੇਵ ਪਾਲ ਵਾਸੀ ਗਾਉਂਸਪੁਰਾ, ਬਟਾਲਾ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਬੀਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉੁਸ ਦਾ ਪੁੱਤਰ ਕਰਨ ਕੁਮਾਰ 5ਵੀਂ ਤੱਕ ਪੜ੍ਹਾਈ ਪੂਰੀ ਕਰਨ ਦੇ ਬਾਅਦ ਹੁਣ ਉਸ ਨਾਲ ਹਲਵਾਈ ਦੇ ਕੰਮ 'ਚ ਉਸ ਦੀ ਮਦਦ ਕਰਦਾ ਸੀ। ਉਸ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਉਸ ਦੀ ਧੀ ਨੇ ਲਵ-ਮੈਰਿਜ ਕੀਤੀ ਸੀ, ਜਿਸ ਤੋਂ ਬਾਅਦ ਧੀ ਅਤੇ ਜਵਾਈ ਨਵਜੋਤ ਸਿੰਘ ਪਿਛਲੇ 2 ਸਾਲ ਤੋਂ ਇਥੇ ਘਰ 'ਚ ਗਾਉਂਸਪੁਰਾ ਵਿਖੇ ਰਹਿ ਰਹੇ ਹਨ।
ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ
ਜੀਜੇ ਨੇ ਇੰਝ ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ
ਸੁਖਦੇਵ ਪਾਲ ਨੇ ਅੱਗੇ ਦੱਸਿਆ ਕਿ ਜਵਾਈ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਵ-ਮੈਰਿਜ ਕਰਨ ਦੇ ਉਪਰੰਤ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ, ਜਿਸ ਘਰ 'ਚ ਹੁਣ ਨਵਜੋਤ ਸਿੰਘ ਰਹਿੰਦਾ ਸੀ, ਉਹ ਚਾਰ ਮਰਲੇ ਦਾ ਪਲਾਟ ਸੀ ਅਤੇ ਉਸ ਪਲਾਟ 'ਤੇ ਲੰਮੇਂ ਸਮੇਂ ਤੋਂ ਇਸ ਦੀਂ ਨਜ਼ਰ ਸੀ ਪਰ ਇਸ ਦੇ ਰਸਤੇ 'ਚ ਕਰਨ ਕੁਮਾਰ ਰੁਕਾਵਟ ਸੀ। ਇਸ ਲਈ ਨਵਜੋਤ ਸਿੰਘ ਉਸ (ਕਰਨ ਕੁਮਾਰ) ਨੂੰ ਆਪਣੇ ਰਸਤੇ 'ਚੋਂ ਹਟਾਉਣ ਲਈ ਇਕ ਯੋਜਨਾਬੱਧ ਢੰਗ ਨਾਲ ਬੀਤੀ 26 ਨਵੰਬਰ ਦੀ ਸ਼ਾਮ ਨੂੰ ਉਸ ਦੇ ਪਿਤਾ ਦੇ ਦੋਸਤ ਦੇ ਘਰ ਘੁਮਾ ਕੇ ਲਿਆਉਣ ਦੇ ਇਰਾਦੇ ਨਾਲ ਮੋਟਰਸਾਈਕਲ 'ਤੇ ਅਗਵਾ ਕਰਕੇ ਅੰਮ੍ਰਿਤਸਰ ਦੇ ਕੋਲ ਸਥਿਤ ਵੱਲਾ ਵਿਖੇ ਲੈ ਗਿਆ, ਜਿੱਥੇ ਉਸ ਦੇ ਜਵਾਈ ਨਵਜੋਤ ਸਿੰਘ ਨੇ ਕਰਨ ਕੁਮਾਰ ਦਾ ਗਲੇ 'ਤੇ ਦਾਤਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਲੜਕੇ ਕਰਨ ਕੁਮਾਰ ਦੇ ਨਾ ਮਿਲਣ ਦੀ ਸੂਰਤ 'ਚ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ।
ਹੋਰ ਜਾਣਕਾਰੀ ਦੇ ਮਾਤਬਕ ਕੇਸ ਦੇ ਜਾਂਚ ਅਧਿਕਾਰੀ ਐੱਸ. ਆਈ. ਹਰਪਾਲ ਸਿੰਘ ਨੇ 15 ਸਾਲਾ ਬੱਚੇ ਕਰਨ ਕੁਮਾਰ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜੀਜੇ ਦੀ ਕਾਲ ਡਿਟੇਲ ਕਢਵਾਈ ਤਾਂ ਉਸ 'ਚ 26 ਨਵੰਬਰ ਨੂੰ ਨਵਜੋਤ ਸਿੰਘ ਦੀ ਆਖਰੀ ਲੋਕੇਸ਼ਨ ਵੱਲਾ ਨਹਿਰ ਦੀ ਸ਼ੋਅ ਹੋਈ, ਜਿਸ ਤੋਂ ਬਾਅਦ ਪੁਲਸ ਨੇ ਨਵਜੋਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁਛਗਿੱਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ 'ਚ ਦਿੱਸਿਆ ਸੱਭਿਆਚਾਰ ਦਾ ਰੰਗ, ਪੰਜਾਬੀਆਂ ਨੇ ਲਾਏ ਦਸਤਾਰਾਂ ਦੇ ਲੰਗਰ
ਕੀ ਕਹਿਣਾ ਹੀ ਏ. ਐੱਸ. ਆਈ. ਹਰਪਾਲ ਸਿੰਘ ਦਾ
ਉਕਤ ਮਾਮਲੇ ਸਬੰਧੀ ਹੋਰ ਜਾਣਕਰੀ ਦਿੰਦੇ ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਥਾਣਾ ਸਿਵਲ ਲਾਈਨ ਵਿਖੇ ਮ੍ਰਿਤਕ ਬੱਚੇ ਦੇ ਜੀਜੇ ਨਵਜੋਤ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਨਹਿਰ 'ਚੋਂ ਬੱਚੇ ਦੀ ਲਾਸ਼ ਹਾਸਲ ਨਹੀਂ ਹੋਈ ਹੈ, ਇਸ ਲਈ ਹੁਣ ਨਹਿਰ ਦੇ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤਾਂ ਕਿ ਲਾਸ਼ ਨੂੰ ਹਾਸਲ ਕੀਤਾ ਜਾ ਸਕੇ।
ਭਰਾ ਦੀ ਮੌਤ ਦੀ ਖ਼ਬਰ ਸੁਣ ਸਦਮੇ 'ਚ ਗਈ ਭੈਣ
ਮ੍ਰਿਤਕ ਕਰਨ ਕੁਮਾਰ ਦੀ ਮੌਤ ਦੇ ਬਾਰੇ ਜਦੋਂ ਉਸ ਦੀ ਭੈਣ ਨੂੰ ਪਤਾ ਲਗਾ ਤਾਂ ਉਹ ਸਦਮੇ 'ਚ ਚਲੀ ਗਈ ਕਿਉਂਕਿ ਕਰਨ ਕੁਮਾਰ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਦੋਹਾਂ ਭੈਣ-ਭਰਾ 'ਚ ਆਪਸ 'ਚ ਬਹੁਤ ਪਿਆਰ ਸੀ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ 'ਚ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਸਿਰਫ਼ 35 ਮਿੰਟ ਹੀ ਚੱਲਣਗੇ ਪਟਾਕੇ, ਡੀ. ਸੀ. ਵੱਲੋਂ ਹੁਕਮ ਜਾਰੀ
ਪਿਤਾ ਦਾ ਸਹਾਰਾ ਸੀ ਕਰਨ ਕੁਮਾਰ
ਘਰ ਵਾਲਿਆ ਦਾ ਲਾਡਲਾ ਆਪਣਾ ਪਿਤਾ ਦਾ ਸਹਾਰਾ ਸੀ। ਉਹ ਆਪਣੇ ਪਿਤਾ ਦੇ ਨਾਲ ਕੰਮ 'ਚ ਵੀ ਹੱਥ ਵਡਾਉਂਦਾ ਸੀ। ਪਿਤਾ ਦੀ ਹਰ ਗੱਲ ਮੰਨਦਾ ਸੀ। ਕਿਸੇ ਨਾਲ ਉਸ ਦੀ ਕੋਈ ਸੋਸਾਇਟੀ ਨਹੀਂ ਸੀ। ਹਮੇਸ਼ਾ ਆਪਣੇ ਜਾਣਕਾਰਾਂ ਦੇ ਘਰ ਹੀ ਕਦੀ ਕਿਤੇ ਘੁੰਮਣ ਲਈ ਚਲਾ ਜਾਂਦਾ ਸੀ। ਏਨਾ ਹੀ ਨਹੀਂ, ਭੈਣ ਅਤੇ ਆਪਣੇ ਜੀਜੇ ਦੀ ਗੱਲ ਨੂੰ ਵੀ ਉਸ ਨੇ ਕਦੇ ਨਹੀਂ ਟਾਲਿਆ। ਇਸ ਗੱਲ ਦੀ ਪੁਸ਼ਟੀ ਮ੍ਰਿਤਕ ਕਿਸ਼ੋਰ ਦੇ ਪਿਤਾ ਸੁਖਦੇਵ ਪਾਲ ਨੇ ਕੀਤੀ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰ ਦੀ ਹਾਦਸੇ 'ਚ ਮੌਤ
ਨੋਟ: ਪੰਜਾਬ 'ਚ ਦਿਨੋਂ-ਦਿਨ ਵਾਪਰ ਰਹੀਆਂ ਕਤਲ ਵਰਗੀਆਂ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਦਵਾਬ
ਇੰਡਸਟਰੀ ਪ੍ਰਫੁੱਲਤ ਹੋਣ ਨਾਲ ਆਰਥਿਕ ਸੁਧਾਰ ਦੇ ਨਾਲ ਰੁਜ਼ਗਾਰ ਦੇ ਮੌਕੇ ਵੀ ਵਧੇ : ਤਿਵਾੜੀ
NEXT STORY