ਜਲੰਧਰ (ਮਹੇਸ਼)— ਵਿਆਹ ਲਈ ਰਾਜ਼ੀ ਨਾ ਹੋਣ ਤੋਂ ਬਾਅਦ ਕੁੜੀ ਦੀਆਂ ਵਟਸਐਪ 'ਤੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵ੍ਹਟਸਐਪ 'ਤੇ ਅਸ਼ਲੀਲ ਤਸਵੀਰਾਂ, ਵੀਡੀਓ ਭੇਜਣ ਅਤੇ ਵਿਆਹ ਲਈ ਰਾਜ਼ੀ ਨਾ ਹੋਣ 'ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀ ਵਿਰੁੱਧ 29 ਸਤੰਬਰ ਨੂੰ ਆਈ. ਪੀ. ਸੀ. ਦੀ ਧਾਰਾ 354-ਏ, 354-ਡੀ, 506, 509 ਤੋਂ ਇਲਾਵਾ ਆਈ. ਟੀ. ਐਕਟ ਤਹਿਤ ਐੱਫ. ਆਈ.ਆਰ. ਨੰ. 100 ਦਰਜ ਕੀਤੇ ਜਾਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਸ ਨੂੰ ਮਾਣਯੋਗ ਅਦਾਲਤ ਤੋਂ ਪੀ. ਓ. ਕਰਾਰ ਦਿਵਾਇਆ ਗਿਆ ਹੈ।
ਇਹ ਵੀ ਪੜ੍ਹੋ: ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)
ਦੋਸ਼ੀ ਜਸਬੀਰ ਸਿੰਘ ਪੁੱਤਰ ਪਲਵਿੰਦਰ ਸਿੰਘ ਨਿਵਾਸੀ ਗੁਰੂ ਅਮਰਦਾਸ ਐਵੇਨਿਊ, ਅਜਨਾਲਾ ਰੋਡ (ਅੰਮ੍ਰਿਤਸਰ) ਵਿਰੁੱਧ ਉਕਤ ਕੇਸ ਦਰਜ ਕਰਵਾਉਣ ਵਾਲੀ ਥਾਣਾ ਪਤਾਰਾ ਅਧੀਨ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਕਿਹਾ ਕਿ ਐੱਫ. ਆਈ. ਆਰ. ਦਰਜ ਕਰਵਾਏ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਕਾਬੂ ਨਹੀਂ ਕੀਤਾ ਗਿਆ।
ਉਸ ਨੇ ਦੋਸ਼ ਲਾਇਆ ਕਿ ਥਾਣਾ ਪਤਾਰਾ ਪੁਲਸ ਦੋਸ਼ੀ ਨਾਲ ਮਿਲੀ ਹੋਈ ਹੈ ਅਤੇ ਜਾਣਬੁੱਝ ਕੇ ਉਸ ਨੂੰ ਨਹੀਂ ਫੜ ਰਹੀ। ਉਸ ਨੇ ਕਿਹਾ ਕਿ ਉਸ ਨੇ ਇਸ ਸਬੰਧ 'ਚ 20 ਅਕਤੂਬਰ ਨੂੰ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਉਸ ਨੂੰ ਆਪਣੀ ਜਾਨ ਨੂੰ ਖ਼ਤਰਾ ਵਿਖਾਈ ਦੇ ਰਿਹਾ ਹੈ। ਉਸ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹ ਥਾਣਾ ਪਤਾਰਾ ਦੇ ਕਈ ਚੱਕਰ ਲਾ ਚੁੱਕੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ
ਓਧਰ ਐੱਸ. ਐੱਚ. ਓ. ਪਤਾਰਾ ਐੱਸ. ਆਈ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਲਗਾਤਾਰ ਉਸ ਦੇ ਘਰ ਸਮੇਤ ਹੋਰ ਸਥਾਨਾਂ 'ਤੇ ਛਾਪੇ ਮਾਰ ਰਹੀ ਹੈ। ਦੋਸ਼ੀ ਦੇ ਅਰੈਸਟ ਵਾਰੰਟ ਕਢਵਾਏ ਗਏ ਹਨ, ਜਿਸ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਤੋਂ ਪੀ. ਓ. ਕਰਾਰ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਮਹਿਲਾ ਪੁਲਸ ਅਧਿਕਾਰੀ ਆਸ਼ਾ ਕੁਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)
NEXT STORY