ਲੁਧਿਆਣਾ: ਤਾਜਪੁਰ ਪਿੰਡ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਹੈ, ਜਿੱਥੇ ਇਕ ਕੁੜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਇਸ ਕੁੜੀ ਦਾ ਕੁਝ ਮਹੀਨੇ ਬਾਅਦ ਹੀ ਵਿਆਹ ਸੀ ਤੇ ਪਰਿਵਾਰ ਚਾਈਂ-ਚਾਈਂ ਵਿਆਹ ਦੀਆਂ ਤਿਆਰੀਆਂ ਵਿਚ ਲੱਗਿਆ ਹੋਇਆ ਸੀ, ਪਰ ਉਨ੍ਹਾਂ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਧੀ ਦੀ ਡੋਲੀ ਦੀ ਬਜਾਏ ਅਰਥੀ ਉੱਠ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - 3 ਬੱਚਿਆਂ ਦੀ ਮਾਂ ਦੇ ਕਤਲਕਾਂਡ 'ਚ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਜਾਣਕਾਰੀ ਮੁਤਾਬਕ ਉਕਤ ਕੁੜੀ ਨੂੰ ਅਚਾਨਕ ਸੱਪ ਨੇ ਡੰਗ ਲਿਆ। ਇਸ ਮਗਰੋਂ ਜਦੋਂ ਉਸ ਦੀ ਹਾਲਤ ਵਿਗੜਣ ਲੱਗ ਪਈ ਤਾਂ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਰਿਸ਼ਤਾ ਹੋ ਗਿਆ ਸੀ ਤੇ 3 ਮਹੀਨੇ ਬਾਅਦ ਉਸ ਦਾ ਵਿਆਹ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਬੱਚਿਆਂ ਦੀ ਮਾਂ ਦੇ ਕਤਲਕਾਂਡ 'ਚ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
NEXT STORY