ਬਨੂੜ (ਗੁਰਪਾਲ) - ਬਨੂੜ ਦੇ ਵਾਰਡ ਨੰ. 8 ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਿਥੇ ਪੁਲਸ ਵਿਭਾਗ ਦੇ ਅਧਿਕਾਰੀ ਦਿਨ-ਰਾਤ ਕੰਮ ਕਰ ਰਹੇ ਹਨ, ਉੁਥੇ ਹੀ ਬਨੂੜ ਥਾਣਾ ਵਿਚ ਨਿਯੁਕਤ ਏ. ਐੱਸ. ਆਈ. ਮੱਝਾਂ ਨਾਲ ਭਰੇ ਟਰੱਕ ਤੋਂ ਰਿਸ਼ਵਤ ਦੇ ਪੈਸੇ ਲੈਣ ਲਈ ਉਸ ਦਾ ਪਿੱਛਾ ਕਰਦਾ ਹੋਇਆ ਆਪਣੇ ਥਾਣੇ ਅਧੀਨ ਖੇਤਰ ਨੂੰ ਛੱਡ ਕੇ ਡੇਰਾਬਸੀ ਥਾਣੇ ਅਧੀਨ ਆਉੁਂਦੇ ਖੇਤਰ ਵਿਚ ਪਹੁੰਚ ਗਿਆ।
ਜਾਣਕਾਰੀ ਅਨੁਸਾਰ ਨਸੀਮ ਪੁੱਤਰ ਨਸੀਰ ਅਹਿਮਦ ਵਾਸੀ ਸਹਾਰਨਪੁਰ (ਉੁੱਤਰ ਪ੍ਰਦੇਸ਼) ਤੇ ਉਸ ਦਾ ਭਰਾ ਮੀਟ ਪਲਾਂਟ ਵਿਚ ਮੱਝਾਂ ਸਪਲਾਈ ਕਰਨ ਦਾ ਕੰਮ ਕਰਦੇ ਹਨ। ਬੀਤੇ ਦਿਨੀਂ ਉਹ ਖੰਨਾ ਦੀ ਮੰਡੀ ਤੋਂ ਮੱਝਾਂ ਖਰੀਦ ਕੇ ਉੁਨ੍ਹਾਂ ਨੂੰ ਟਰੱਕ ਵਿਚ ਭਰ ਕੇ ਡੇਰਾਬਸੀ ਮੀਟ ਪਲਾਂਟ ਵਿਚ ਲੈ ਕੇ ਜਾ ਰਹੇ ਸਨ। ਜਦੋਂ ਮੱਝਾਂ ਦਾ ਇਹ ਵਪਾਰੀ ਟਰੱਕ ਲੈ ਕੇ ਬਨੂੜ ਬੈਰੀਅਰ 'ਤੇ ਪਹੁੰਚਿਆ ਤਾਂ ਏ. ਐੱਸ. ਆਈ. ਨਰਿੰਦਰ ਸਿੰਘ ਜੋ ਹਾਈਵੇ ਇੰਚਾਰਜ ਹੈ, ਆਪਣੀ ਗੱਡੀ ਲੈ ਕੇ ਬੈਰੀਅਰ 'ਤੇ ਖੜ੍ਹਾ ਸੀ।
ਜਦੋਂ ਉਸ ਨੇ ਮੱਝਾਂ ਵਾਲੀ ਗੱਡੀ ਦੇਖੀ ਤਾਂ ਉਸ ਨੂੰ ਰੋਕ ਕੇ ਐਂਟਰੀ ਮੰਗੀ। ਨਸੀਰ ਨੇ ਕਿਹਾ ਕਿ ਉਹ ਪਿੱਛੇ ਖੜ੍ਹੀ ਹਾਈਵੇ ਦੀ ਗੱਡੀ ਨੂੰ ਐਂਟਰੀ ਦੇ ਕੇ ਆਇਆ ਹੈ ਤਾਂ ਗੁੱਸੇ ਵਿਚ ਆਏ ਏ. ਐੱਸ. ਆਈ. ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਉਪਰੰਤ ਵਪਾਰੀ ਉਸ ਨੂੰ 1000 ਰੁਪਏ ਦੇ ਕੇ ਚਲਾ ਗਿਆ ਪਰ ਉੁਕਤ ਮੁਲਾਜ਼ਮ ਵਪਾਰੀ ਤੋਂ ਹੋਰ ਪੈਸੇ ਲੈਣ ਲਈ ਉਸ ਦਾ ਆਪਣੀ ਗੱਡੀ ਰਾਹੀਂ ਪਿੱਛਾ ਕਰਦਾ ਹੋਇਆ ਥਾਣਾ ਡੇਰਾਬਸੀ ਅਧੀਨ ਆਉੁਂਦੇ ਖੇਤਰ ਵਿਚ ਜਾ ਪਹੁੰਚਿਆ। ਉਸ ਨੇ ਡੇਰਾਬਸੀ ਨੇੜੇ ਆਪਣੀ ਗੱਡੀ ਨੂੰ ਟਰੱਕ ਅੱਗੇ ਲਾ ਕੇ ਵਪਾਰੀ ਨੂੰ ਕੁੱਟਣਾ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਸ ਮੁਲਾਜ਼ਮਾਂ ਨੂੰ ਵਪਾਰੀਆਂ ਨਾਲ ਝਗੜਦੇ ਦੇਖ ਕੇ ਕਿਸੇ ਨੇ ਡੇਰਾਬਸੀ ਪੁਲਸ ਨੂੰ ਸੂਚਿਤ ਕਰ ਦਿੱਤਾ ਤੇ ਪੁਲਸ ਏ. ਐੱਸ. ਆਈ. ਤੇ ਉਸ ਦੇ ਸਾਥੀ ਨੂੰ ਡੇਰਾਬਸੀ ਪੁਲਸ ਥਾਣੇ ਵਿਚ ਲੈ ਗਈ। ਦੱਸਣਯੋਗ ਹੈ ਕਿ ਬਨੂੜ ਬੈਰੀਅਰ 'ਤੇ ਪੁਲਸ ਕਰਮਚਾਰੀ ਟਰੱਕਾਂ ਵਾਲਿਆਂ ਨੂੰ ਡਰਾ-ਧਮਕਾ ਕੇ ਰਿਸ਼ਵਤ ਲੈਂਦੇ ਆਮ ਦੇਖੇ ਜਾ ਸਕਦੇ ਹਨ।
ਹਾਲੇ ਪਿਛਲੇ ਮਹੀਨੇ ਹੀ ਐਕਸਾਈਜ਼ ਵਿਭਾਗ ਦਾ ਇਕ ਹੌਲਦਾਰ ਸਸਪੈਂਡ ਹੋ ਗਿਆ ਹੈ।
ਨਿਗਮ ਚੋਣਾਂ ਲਈ ਡੀ-ਲਿਮਿਟੇਸ਼ਨ ਕਮੇਟੀ ਗਠਿਤ, ਜਲਦੀ ਹੀ ਹੋਵੇਗਾ ਨੋਟੀਫਿਕੇਸ਼ਨ ਜਾਰੀ
NEXT STORY