ਅਬੋਹਰ (ਸੁਨੀਲ) : ਸੜਕ ’ਤੇ ਖੜੀ ਟਰਾਲੀ ਨਾਲ ਵਾਹਨ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਅਤੇ ਗੱਡੀ ’ਚੋਂ ਨਕਦੀ ਤੇ ਸੋਨਾ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਲੇਖਰਾਜ ਕਰ ਰਹੇ ਹਨ। 17-10-23 ਨੂੰ ਪੁਲਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ’ਚ ਭੁਪਿੰਦਰ ਸਿੰਘ ਪੁੱਤਰ ਸ਼ੇਰ ਹਮੀਰ ਸਿੰਘ ਵਾਸੀ ਬਰਕੰਦੀ ਨੇ ਦੱਸਿਆ ਕਿ 4 ਜੂਨ 2023 ਨੂੰ ਉਸ ਦਾ ਲੜਕਾ ਗੁਰਸਾਗਰ ਆਪਣੀ ਸਕਾਰਪੀਓ ਗੱਡੀ ਵਿਚ ਕੰਮ ਕਰਕੇ ਅਬੋਹਰ ਤੋਂ ਘਰ ਪਰਤ ਰਿਹਾ ਸੀ ਕਿ ਜਦ ਉਹ ਬੱਲੂਆਣਾ ਨੇੜੇ ਪਹੁੰਚੇ ਤਾਂ ਰਸਤੇ ਵਿਚ ਮਿੱਟੀ ਨਾਲ ਭਰੀ ਇਕ ਟਰਾਲੀ ਖੜੀ ਸੀ। ਜਿਸ ਕਾਰਨ ਉਸ ਦੇ ਲੜਕੇ ਦੀ ਗੱਡੀ ਉਸ ਟਰਾਲੀ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ’ਚੋਂ ਨਕਦੀ ਤੇ ਸੋਨਾ ਵੀ ਚੋਰੀ ਹੋ ਗਿਆ।
ਲੜਕੇ ਦੀ ਮੌਤ ਬਾਰੇ ਸੁਣ ਕੇ ਉਸ ਦੇ ਪਰਿਵਾਰ ਵਾਲੇ ਸਦਮੇ ਵਿਚ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਪੁਲਸ ਅਧਿਕਾਰੀਆਂ ਵੱਲੋਂ ਤਫਤੀਸ਼ ਉਪਰੰਤ ਜ਼ਿਲ੍ਹਾ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਥਾਣਾ ਸਦਰ ਪੁਲਸ ਨੇ ਲਵਜੀਤ ਸਿੰਘ ਪੁੱਤਰ ਜਸਬੀਰ ਸਿੰਘ, ਜਸਬੀਰ ਸਿੰਘ ਪੁੱਤਰ ਰੂਪ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਸਾਰੇ ਵਾਸੀ ਬੱਲੂਆਣਾ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਨੂਰਪੁਰਬੇਦੀ ਇਲਾਕੇ ਦੇ ਸਮੁੱਚੇ 138 ਪਿੰਡ ਹਨ੍ਹੇਰੇ ’ਚ ਡੁੱਬੇ, ਐਮਰਜੈਂਸੀ ਵਰਗੇ ਬਣੇ ਹਾਲਾਤ
NEXT STORY