ਹੁਸ਼ਿਆਰਪੁਰ,(ਅਮਰਿੰਦਰ) : ਸੋਮਵਾਰ ਨੂੰ ਸਬਜ਼ੀ ਮੰਡੀ ਸਥਿਤ ਇਕ ਫਰੂਟ ਵਪਾਰੀ ਦੇ ਦਫਤਰ ਤੋਂ ਰਿਸ਼ਵਤ ਵਜੋਂ ਇਕ ਹਜ਼ਾਰ ਰੁਪਏ ਲੈਣ ਦੇ ਮਾਮਲੇ 'ਚ ਥਾਣਾ ਸਦਰ 'ਚ ਤਾਇਨਾਤ ਏ. ਐਸ. ਆਈ. ਗੁਲਜਾਰ ਸਿੰਘ ਖਿਲਾਫ ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੂਰਾ ਮਾਮਲਾ ਸੀ. ਸੀ. ਟੀ. ਵੀ. 'ਚ ਕੈਦ ਹੋਣ ਤੇ ਆੜ੍ਹਤੀ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਐਸ. ਐਸ. ਪੀ. ਗੌਰਵ ਗਰਗ ਨੇ 2 ਦਿਨ ਪਹਿਲਾਂ ਹੀ. ਏ. ਐਸ. ਆਈ. ਗੁਲਜਾਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਹੁਣ ਜਾਂਚ ਅਧਿਕਾਰੀ ਐਸ. ਪੀ. ਮਨਜੀਤ ਕੌਰ ਦੀ ਰਿਪੋਰਟ ਦੇ ਆਧਾਰ 'ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਆੜਤੀ ਨੇ ਦੋਸ਼ ਲਗਾਇਆ ਸੀ ਕਿ ਜਦ ਉਸ ਦਾ ਟਰੱਕ ਭਰਵਾਈ ਰੋਡ 'ਤੇ ਚੌਹਾਲ ਨੇੜੇ ਪਹੁੰਚਿਆ ਤਾਂ ਉਕਤ ਏ. ਐਸ. ਆਈ. ਨੇ ਕਰਫਿਊ ਪਾਸ ਦਿਖਾਉਣ ਨੂੰ ਕਿਹਾ। ਪਾਸ ਦਿਖਾਉਣ 'ਤੇ ਏ. ਐਸ. ਆਈ. ਨੇ ਕਿਹਾ ਕਿ ਨੇ ਪਾਸ ਦੀ ਮਿਆਦ ਤਾਂ ਖਤਮ ਹੋ ਗਈ ਹੈ ਅਤੇ ਪ੍ਰਸ਼ਾਸਨ ਵਲੋਂ 3 ਮਈ ਤਕ ਕਰਫਿਊ ਵਧਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਕਤ ਏ. ਐਸ. ਆਈ. ਦਫਤਰ ਪਹੁੰਚ ਕੇ ਵਾਹਨ ਨੂੰ ਜਬਤ ਕਰਨ ਦੀ ਗੱਲ ਕਹਿਣ ਲੱਗਾ। ਜਦ ਫਰੂਟ ਵਪਾਰੀ ਦੇ ਕਰਿੰਦੇ ਨੇ ਉਸ ਨੂੰ ਕੇਲੇ ਦੇਣ ਦੀ ਪੇਸ਼ਕਸ਼ ਕੀਤੀ ਤਾਂ ਏ. ਐਸ. ਆਈ. ਨੇ ਕਿਹਾ ਕਿ ਸੇਵਾ ਪਾਣੀ ਕਰੋ। ਇਸ ਦੌਰਾਨ ਗੱਲ ਪਹਿਲਾਂ 2000 ਰੁਪਏ ਤੋਂ ਬਾਅਦ 1000 ਰੁਪਏ 'ਤੇ ਮੁੱਕੀ ਅਤੇ ਪੈਸੇ ਲੈਣ ਤੋਂ ਬਾਅਦ ਏ. ਐਸ. ਆਈ. ਦਫਤਰ ਤੋਂ ਨਿਕਲ ਗਿਆ। ਇਸ ਦੌਰਾਨ ਪੂਰਾ ਵਾਕਿਆ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਕੈਦ ਹੋ ਗਿਆ ਸੀ।
ਕੋਵਿਡ-19 ਨਾਲ ਨਜਿੱਠਣ ਲਈ ਆਈ. ਐਮ. ਏ. ਨੇ ਕੀਤੀ ਪੰਜਾਬ ਦੀ ਸ਼ਲਾਘਾ
NEXT STORY