ਮੋਗਾ (ਕਸ਼ਿਸ਼) : ਨਾਜਾਇਜ਼ ਸੰਬੰਧਾਂ ਦੇ ਸ਼ੱਕ ਵਿਚ ਭਰਾ ਵਲੋਂ ਭੈਣ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਣੀ ਕੌਰ ਪਤਨੀ ਸਵ: ਨਛੱਤਰ ਸਿੰਘ ਵਾਸੀ ਵੈਰੋਕੇ ਥਾਣਾ ਸਮਾਲਸਰ ਨੇ ਪੁਲਸ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੰਮਪਾਲ ਸਿੰਘ ਅਤੇ ਇਸ ਦੀ ਭੈਣ ਵੀਰਜੋਤ ਕੌਰ ਆਪਣੇ ਨਾਨਾ-ਨਾਨੀ (ਮੁਦੱਈ ਮੁਕੱਦਮਾ) ਦੇ ਘਰ ਪਿੰਡ ਵੈਰੋਕੇ ਵਿਖੇ ਰਹਿੰਦੇ ਸੀ। ਮੰਮਪਾਲ ਸਿੰਘ ਆਪਣੀ ਭੈਣ ਵੀਰਜੋਤ ਕੌਰ ਦੇ ਕਿਸੇ ਨਾਲ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਵੀਰਵਾਰ ਦੀ ਸਵੇਰ ਨੂੰ ਵੀਰਜੋਤ ਕੌਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਰਾਤ ਸਮੇਂ ਵਾਪਸ ਆਈ ਜਿਸ ਕਰਕੇ ਮੰਮਪਾਲ ਸਿੰਘ ਅਤੇ ਵੀਰਜੋਤ ਕੌਰ ਵਿਚਕਾਰ ਤਕਰਾਰ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਅਤੇ ਪੈਨਸ਼ਨਧਾਰਕਾਂ ਨੂੰ ਲੈ ਕੇ ਸਰਕਾਰ ਦਾ ਨਵਾਂ ਬਿਆਨ
ਇਸ ਦੌਰਾਨ ਇਨ੍ਹਾਂ ਦੀ ਨਾਨੀ ਰਾਣੀ ਕੌਰ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੰਮਪਾਲ ਸਿੰਘ ਨੇ ਤਹਿਸ਼ ਵਿਚ ਆ ਕੇ ਆਪਣੀ ਭੈਣ ਵੀਰਜੋਤ ਕੌਰ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੀ ਨਾਨੀ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ। ਇਸ ਮਗਰੋਂ ਮੰਮਪਾਲ ਸਿੰਘ ਨੇ ਵੀਰਜੋਤ ਕੌਰ ਦੇ ਸਿਰ ਵਿਚੋਂ ਜੋ ਖੂਨ ਨਿਕਲਿਆ ਸੀ ਉਸ ਖੂਨ ਨੂੰ ਬੈੱਡ ਦੀ ਚਾਦਰ ਨਾਲ ਸਾਫ ਕਰਕੇ ਉਸ ਦੇ ਸਿਰ 'ਤੇ ਰੁਮਾਲ ਬੰਨ੍ਹ ਕੇ ਵੀਰਜੋਤ ਕੌਰ ਨੂੰ ਦੂਸਰੇ ਕਮਰੇ ਵਿਚ ਮੰਜੇ 'ਤੇ ਲਿਟਾ ਦਿੱਤਾ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਦਰਮਿਆਨ ਪੰਜਾਬ 'ਚ ਭਾਰੀ ਗੜ੍ਹੇਮਾਰੀ, ਜਾਰੀ ਹੋਇਆ ਅਲਰਟ
ਮੁਦੱਈ ਰਾਣੀ ਕੌਰ ਵੱਲੋਂ ਥਾਣਾ ਸਮਾਲਸਰ ਵਿਖੇ ਘਟਨਾ ਦੀ ਇਤਲਾਹ ਦੇਣ 'ਤੇ ਐੱਸ.ਆਈ. ਜਨਕ ਰਾਜ ਮੁੱਖ ਅਫਸਰ ਥਾਣਾ ਸਮਾਲਸਰ ਵੱਲੋਂ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਸ ਵਲੋਂ ਭਾਲ ਕਰਨ 'ਤੇ ਮੁਲਜ਼ਮ ਨੂੰ ਬੱਸ ਸਟੈਂਡ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਲੈ ਕੇ ਹੋ ਗਿਆ ਐਲਾਨ, ਸਰਕਾਰੀ ਦਫ਼ਤਰਾਂ ਤੋਂ ਲੈ ਕੇ ਬੱਸਾਂ ਵੀ ਰਹਿਣਗੀਆਂ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ੀ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ 5 ਨੌਜਵਾਨ ਗ੍ਰਿਫ਼ਤਾਰ
NEXT STORY