ਝਬਾਲ (ਨਰਿੰਦਰ)-ਦਿਨੋਂ ਦਿਨ ਵਧ ਰਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਦੇ ਚੱਲਦਿਆਂ ਦਿਨ-ਦਿਹਾੜੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਟਾ ਵਿਖੇ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ’ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਫਾਇਰਿੰਗ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਜਦੋਂ ਕਿ ਗੋਲੀਆਂ ਚਲਾਉਣ ਉਪਰੰਤ ਅਣਪਛਾਤੇ ਵਿਆਕਤੀ ਅੱਡਾ ਝਬਾਲ ਵੱਲ ਦੌੜੇ।
ਇਹ ਵੀ ਪੜ੍ਹੋ- ਸ਼ਰਮਨਾਕ ਕਾਰਾ: ਮੁੰਡੇ ਨਾਲ 2 ਵਿਅਕਤੀਆਂ ਨੇ ਪਹਿਲਾਂ ਟੱਪੀਆਂ ਹੱਦਾਂ, ਫਿਰ ਕਰ 'ਤੀ ਵੀਡੀਓ ਵਾਇਰਲ
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ, ਜਿਸ ਦਾ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ, ਸ਼ਾਮ ਲੱਗਭਗ ਸਾਢੇ ਛੇ ਵਜੇ ਜਦੋਂ ਉਨ੍ਹਾਂ ਦੇ ਮੈਨੇਜਰ ਦਲਜੀਤ ਸਿੰਘ ਅਤੇ ਕਰਿੰਦਾ ਗੁਰਵਿੰਦਰ ਸਿੰਘ ਦੁਕਾਨ ’ਤੇ ਮੌਜੂਦ ਗ੍ਰਾਹਕਾਂ ਨੂੰ ਕੱਪੜਾ ਦੇ ਰਹੇ ਸਨ ਤਾਂ ਮੋਟਰ ਸਾਈਕਲ ’ਤੇ ਆਏ ਤਿੰਨ ਅਣਪਛਾਤੇ, ਜਿਨ੍ਹਾਂ ਮੂੰਹ ਬੰਨ੍ਹੇ ਸਨ ਨੇ ਆਉਂਦਿਆਂ ਦੁਕਾਨ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਦੋ ਦੁਕਾਨ ਦੇ ਸ਼ੀਸ਼ੇ ’ਚ ਵੱਜ ਕੇ ਅੰਦਰ ਕੰਧ ਵਿਚ ਵੱਜੀਆਂ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦਲਜੀਤ ਸਿੰਘ ਅਨੁਸਾਰ ਗੋਲੀਆਂ ਦੀ ਆਵਾਜ਼ ਸੁਣਕੇ ਅਸੀਂ ਹੇਠਾਂ ਬੈਠ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਲਾਪਰਵਾਹੀ, ਫਾਟਕ ਖੁੱਲ੍ਹਾ ਤੇ ਉਪਰੋਂ ਆ ਗਈ ਟਰੇਨ
ਅਣਪਛਾਤੇ ਵਿਅਕਤੀਆਂ ਗੋਲੀਆਂ ਚਲਾਉਣ ਤੋਂ ਬਾਅਦ ਮੋਟਰਸਾਈਕਲ ’ਤੇ ਝਬਾਲ ਅੱਡੇ ਵੱਲ ਦੌੜ ਗਏ, ਜਿੱਥੇ ਸਾਰਾ ਦਿਨ ਪੁਲਸ ਦਾ ਨਾਕਾ ਹੁੰਦਾ ਹੈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਵਾਰਦਾਤ ਬਾਰੇ ਝਬਾਲ ਪੁਲਸ ਨੂੰ ਦੱਸਣ ਦੇ ਬਾਵਜੂਦ ਅੱਧੇ ਘੰਟੇ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਇਸ ਦਿਨ-ਦਿਹਾੜੇ ਹੋਈ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਗੋਲੀਆਂ ਚੱਲਣ ਦੀ ਸਾਰੀ ਘਟਨਾ ਸੀ.ਸੀ.ਟੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝਬਾਲ ਆਈ. ਪੀ. ਐੱਸ. ਅਸ਼ੋਕ ਮੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਾਸੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਗੋਲੀ ਚਲਾਉਣ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜਾਣਗੇ। ਜਦੋਂ ਕਿ ਉਨ੍ਹਾਂ ਕਿਹਾ ਕਿ ਗੋਲੀ ਚੱਲਣ ਦੀ ਘਟਨਾ ਦਾ ਪਤਾ ਚੱਲਦਿਆਂ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਵਿਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਗੋਵਾਲ 'ਚ ਲੱਗੀ ਭਿਆਨਕ ਅੱਗ, 12 ਏਕੜ ਕਣਕ ਦੀ ਫ਼ਸਲ ਤੇ ਟਰੈਕਟਰ ਸੜ ਕੇ ਹੋਇਆ ਸੁਆਹ
NEXT STORY