ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਸਰਹੱਦੀ ਇਲਾਕੇ 'ਚੋਂ ਇੱਕ ਸੜਿਆ ਹੋਇਆ ਡਰੋਨ ਅਤੇ 5 ਕਿੱਲੋਗ੍ਰਾਮ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਂਚ ਅਧਿਕਾਰੀ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸਰਹੱਦੀ ਬੀ. ਓ. ਪੀ. ਸੰਤੋਖ ਸਿੰਘ ਵਾਲਾ ਦੇ ਨਜ਼ਦੀਕ ਦੇਰ ਰਾਤ ਪਾਕਿਸਤਾਨ ਵਾਲੀ ਸਾਈਡ ਤੋਂ ਇੱਕ ਡਰੋਨ ਦੀ ਮੂਵਮੈਂਟ ਭਾਰਤ ਵੱਲ ਹੋਈ ਸੀ। ਇਹ ਡਰੋਨ ਹੈਰੋਇਨ ਦੀ ਖ਼ੇਪ ਲੈ ਕੇ ਆ ਰਿਹਾ ਸੀ, ਜੋ ਖੇਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਕਰੈਸ਼ ਹੋ ਗਿਆ ਅਤੇ ਸੜ ਕੇ ਖੇਤ 'ਚ ਡਿੱਗ ਪਿਆ।
ਸੂਚਨਾ ਮਿਲਣ 'ਤੇ ਪੁਲਸ ਅਤੇ ਬੀ. ਐੱਸ. ਐਫ. ਵੱਲੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਖੇਤ ਵਿੱਚੋਂ ਸੜੀ ਹੋਈ ਹਾਲਤ 'ਚ ਇਕ ਡਰੋਨ ਅਤੇ 5 ਕਿੱਲੋਗ੍ਰਾਮ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਨਸ਼ੀਲੇ ਪਦਾਰਥ ਅਤੇ ਡਰੋਨ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਤੇ ਏਅਰਕ੍ਰਾਫਟ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਆਂਗਣਵਾੜੀ ਖ਼ੁਰਾਕ ਟੈਂਡਰਾਂ ‘ਤੇ ਬਿਕਰਮ ਮਜੀਠੀਆ ਦੇ ਵੱਡੇ ਦੋਸ਼, ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ (ਵੀਡੀਓ)
NEXT STORY