ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਬਹਿਰਾਮ ਸਿੰਘ ਸ਼ੇਰ ਸਿੰਘ ਵਾਲਾ ਦੇ ਖੇਤਾਂ 'ਚੋਂ ਬੀ. ਐੱਸ. ਐੱਫ. ਨੇ ਸਰਚ ਦੌਰਾਨ ਇਕ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਅਮਨਦੀਪ ਕੌਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਪੁਲਸ ਕਰਮਚਾਰੀਆਂ ਦੇ ਗਸ਼ਤ ਲਈ ਰਵਾਨਾ ਸੀ ਤਾਂ ਇਸ ਦੌਰਾਨ ਇਕ ਪੱਤਰ ਇੰਸਪੈਕਟਰ ਅਜੈ ਕੰਪਨੀ ਕਮਾਂਡਰ ਏ ਕੰਪਨੀ, 50 ਬੀਐੱਨ, ਬੀ. ਐੱਸ. ਐੱਫ. ਬੀਓਪੀ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਵੱਲੋਂ ਮਿਲਿਆ।
ਐੱਸ. ਆਈ. ਅਮਨਦੀਪ ਕੌਰ ਨੇ ਦੱਸਿਆ ਕਿ ਉਸ ਪੱਤਰ ਰਾਹੀਂ ਦੱਸਿਆ ਕਿ ਇਕ ਡਰੋਨ ਡੀਜੇਆਈ ਮੈਵਿਕ 4 ਪਰੋ ਸਮੇਤ ਬੈਟਰੀ ਜਿਸ ਦੇ ਅਗਲੇ ਹਿੱਸੇ ਵਿਚ ਟੇਪ ਲਗਾ ਕੇ ਖਾਲੀ ਪਲਾਸਟਿਕ ਦੀ ਬੋਤਲ ਫਿੱਟ ਕੀਤੀ ਹੋਈ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਹਿਰਮ ਸ਼ੇਰ ਸਿੰਘ ਵਾਲਾ ਦੇ ਖੇਤਾਂ ਵਿਚੋਂ ਸਰਚ ਦੌਰਾਨ ਬਰਾਮਦ ਕੀਤਾ ਹੈ। ਜਾਂਚਕਰਤਾ ਅਮਨਦੀਪ ਕੌਰ ਨੇ ਦੱਸਿਆ ਕਿ ਇੰਸਪੈਕਟਰ ਅਜੈ ਕੁਮਾਰ ਨੇ ਖੇਤਾਂ ਵਿਚੋਂ ਡਰੋਨ ਬਰਾਮਦ ਕਰਕੇ ਉਨ੍ਹਾਂ ਕੋਲ ਪੇਸ਼ ਕੀਤਾ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਚੋਰੀ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋਏ ਚੋਰ, ਮਾਮਲਾ ਦਰਜ
NEXT STORY