ਹੁਸ਼ਿਆਰਪੁਰ(ਜੈਨ)- ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਸਵ. ਸਤਨਾਮ ਸਿੰਘ ਬਾਜਵਾ ਅਤੇ ਜੋਗਿੰਦਰ ਪਾਲ ਪਾਂਡੇ ਦੇ ਪੋਤਰਿਆਂ ਨੂੰ 3 ਦਹਾਕੇ ਬਾਅਦ ਤਰਸ ਦੇ ਆਧਾਰ ’ਤੇ ਬਤੌਰ ਪੁਲਸ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਦੀਆਂ ਨੌਕਰੀਆਂ ਦੇਣਾ ਬਹੁਤ ਮੰਦਭਾਗਾ ਅਤੇ ਅਨੈਤਿਕਤਾ ਵਾਲਾ ਫੈਸਲਾ ਹੈ। ਪੰਜਾਬ ਕੈਬਨਿਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਕੇ ਪੰਜਾਬ ਦੇ ਉਨ੍ਹਾਂ 35 ਹਜ਼ਾਰ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ, ਜਿਨ੍ਹਾਂ ਨੇ ਪੰਜਾਬ ਦੇ ਕਾਲੇ ਦੌਰ ’ਚ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਾਨਾਂ ਦੇਣ ਵਾਲੇ ਆਪਣੇ ਪਿਆਰਿਆਂ ਨੂੰ ਖੋਹ ਦਿੱਤਾ ਸੀ। ਅਮਰ ਸ਼ਹੀਦ ਪ੍ਰਿੰ. ਓਮ ਪ੍ਰਕਾਸ਼ ਬੱਗਾ ਦੇ ਬੇਟੇ ਅਤੇ ਰਾਜ ਦੇ ਪ੍ਰਮੁੱਖ ਸਮਾਜ ਸੇਵਕ ਡਾ. ਅਜੈ ਬੱਗਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਖ਼ਿਲਾਫ਼ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਅੱਤਵਾਦ ਪੀੜਤ ਪਰਿਵਾਰਾਂ ਨੂੰ ਫੌਰੀ ਤੌਰ ’ਤੇ ਸਹਾਇਤਾ ਪ੍ਰਦਾਨ ਕਰਨ ਦਾ ਉਦੇਸ਼, ਸਬੰਧਤ ਪਰਿਵਾਰ ਨੂੰ ਆਰਥਿਕ ਸੰਕਟ ਤੋਂ ਉਭਾਰਨਾ ਹੈ।
ਇਹ ਵੀ ਪੜ੍ਹੋ - ਬੱਚਿਆਂ 'ਚ ਵਧ ਰਿਹਾ ਮੋਬਾਇਲ ਦਾ ਰੁਝਾਨ ਬਣਿਆ ਚਿੰਤਾ ਦਾ ਵਿਸ਼ਾ, ਮਾਨਸਿਕ ਤਣਾਅ ਸਣੇ ਕਈ ਬੀਮਾਰੀਆਂ ਦਾ ਖ਼ਤਰਾ
ਡਾ. ਬੱਗਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਕਤ ਫੈਸਲੇ ਨੂੰ ਲੈ ਕੇ ਕੈਬਨਿਟ ਦੀ ਮੀਟਿੰਗ ਵਿਚ ਇਹ ਕਹਿਣਾ ਕਿ ਜੇਕਰ ਕਿਸੇ ਨੂੰ ਇਸ ਫੈਸਲੇ ’ਤੇ ਇਤਰਾਜ਼ ਹੈ ਤਾਂ ਉਹ ਅਦਾਲਤ ਵਿਚ ਜਾ ਸਕਦਾ ਹੈ, ਮੁੱਖ ਮੰਤਰੀ ਦੇ ਇਸ ਰਵੱਈਏ ’ਚ ਅਹਿਮ ਅਤੇ ਹੈਂਕੜਬਾਜ਼ੀ ਝਲਕਦੀ ਹੈ। ਡਾ. ਬੱਗਾ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਸੁਖ ਸਰਕਾਰੀਆ ਅਤੇ ਰਜ਼ੀਆ ਸੁਲਤਾਨਾ ਵੱਲੋਂ ਇਨ੍ਹਾਂ ਨਿਯੁਕਤੀਆਂ ਦਾ ਵਿਰੋਧ ਕੀਤੇ ਜਾਣ ’ਤੇ ਸ਼ਾਬਾਸ਼ੀ ਦਿੱਤੀ।
ਇਹ ਵੀ ਪੜ੍ਹੋ- ਨਸ਼ੇ ਦੇ ਸੌਦਾਗਰਾਂ ਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡਾ. ਭਾਰਗਵ
ਵਰਨਣਯੋਗ ਹੈ ਕਿ ਡਾ. ਅਜੈ ਬੱਗਾ ਨੇ ਆਪਣੇ ਪਿਤਾ ਵਿਧਾਇਕ ਓਮ ਪ੍ਰਕਾਸ਼ ਬੱਗਾ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਵਿੱਤੀ ਸਹਾਇਤਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਡਾ. ਬੱਗਾ ਅੱਤਵਾਦ ਦੇ ਦੌਰ ਵਿਚ ਕਾਮਰੇਡ ਸਤਪਾਲ ਡਾਂਗ ਦੇ ਮਾਰਗ ਦਰਸ਼ਨ ਵਿਚ ਅੱਤਵਾਦ-ਗ੍ਰਸਤ ਪਰਿਵਾਰਾਂ ਦੀ ਸਹਾਇਤਾ ਅਤੇ ਪੁਨਰਵਾਸ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ।
ਨਸ਼ੇ ਦੇ ਸੌਦਾਗਰਾਂ ਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡਾ. ਭਾਰਗਵ
NEXT STORY