ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਵਲੋਂ ਇਕ ਵਾਰ ਫਿਰ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਰਜਿਸਟ੍ਰੇਸ਼ਨ ਵਾਲੀਆਂ ਕੰਪਨੀਆਂ ਦੀ ਕੈਬ ਬੁੱਕ ਨਾ ਕਰਨ। ਨਾਲ ਹੀ ਚਿੱਟੀ ਨੰਬਰ ਵਾਲੀ ਕੈਬ ਅਤੇ ਬਾਈਕ ਟੈਕਸੀ 'ਚ ਵੀ ਸਫ਼ਰ ਨਾ ਕਰਨ। ਇੰਝ ਕਰਦਿਆਂ ਜੇਕਰ ਕੋਈ ਫੜ੍ਹਿਆ ਗਿਆ ਤਾਂ ਡਰਾਈਵਰ ਅਤੇ ਮੁਸਾਫ਼ਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਅਨੁਸਾਰ ਉਨ੍ਹਾਂ ਨੇ ਦੋ ਐਗਰੀਗੇਟਰ ਕੰਪਨੀਆਂ ਓਲਾ ਅਤੇ ਉਬਰ ਨੂੰ ਸ਼ਹਿਰ 'ਚ ਕੈਬ ਸਰਵਿਸ ਲਈ ਲਾਇਸੈਂਸ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ
ਇਸ ਲਈ ਲੋਕ ਇਨ੍ਹਾਂ ਦੋਹਾਂ ਕੰਪਨੀਆਂ ਦੀ ਸਿਰਫ ਪੀਲੇ ਰੰਗ ਵਾਲੀ ਨੰਬਰ ਪਲੇਟ ਵਾਲੀ ਕੈਬ ਹੀ ਬੁੱਕ ਕਰਨ। ਪ੍ਰਸ਼ਾਸਨ ਅਨੁਸਾਰ ਕਮਰਸ਼ੀਅਲ ਕੈਬਜ਼ 'ਚ ਪੈਨਿਕ ਬਟਨ ਵੀ ਲਵਾ ਦਿੱਤੇ ਗਏ ਹਨ, ਜਿਨ੍ਹਾਂ ਨੂੰ ਐਮਰਜੈਂਸੀ 'ਚ ਦਬਾਇਆ ਜਾ ਸਕਦਾ ਹੈ। ਪ੍ਰਸ਼ਾਸਨ ਨੇ ਕੈਬ ਲਈ ਚੰਡੀਗੜ੍ਹ 'ਚ ਵੱਧ ਤੋਂ ਵੱਧ ਕਿਰਾਇਆ 34 ਰੁਪਏ ਪ੍ਰਤੀ ਕਿ. ਮੀ. ਤੈਅ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ
ਜੇਕਰ ਕੋਈ ਵੀ ਕੰਪਨੀ ਅਤੇ ਡਰਾਈਵਰ ਓਵਰਚਾਰਜਿੰਗ ਕਰਦਾ ਹੈ ਤਾਂ ਐੱਸ. ਟੀ. ਏ. ਦਫ਼ਤਰ ਦੇ ਨੰਬਰ 0172-2700159 ਅਤੇ ਈਮੇਲ ਆਈ.ਡੀ. sta18-chd@nic.in ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਹੀ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਕੈਬ ਆਪ੍ਰੇਟਰ ਗਲਤ ਜਾਂ ਲੰਬਾ ਰੂਟ ਲੈਂਦਾ ਹੈ ਤਾਂ ਵੀ ਤੁਰੰਤ ਪੈਨਿਕ ਬਟਨ ਦੱਬਿਆ ਜਾ ਸਕਦਾ ਹੈ ਜਾਂ ਪੁਲਸ ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੈਬਨਿਟ ਮੀਟਿੰਗ ’ਚ ਲਏ ਵੱਡੇ ਫ਼ੈਸਲੇ, ਮੁੱਖ ਮੰਤਰੀ ਤੇ ਮੰਤਰੀਆਂ ਦੇ ਅਖਤਿਆਰੀ ਕੋਟੇ ’ਚ ਕਟੌਤੀ
NEXT STORY