ਹੁਸ਼ਿਆਰਪੁਰ, (ਘੁੰਮਣ)- ਹੁਸ਼ਿਆਰਪੁਰ ਬੱਸ ਅੱਡੇ ’ਤੇ ਅੱਜ ਦੁਪਹਿਰ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਮਿਲੀਆਂ 12 ਸਾਧਾਰਨ ਪਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਰਵਾਨਾ ਕੀਤਾ। ਉਨ੍ਹਾਂ ਨਾਲ ਹੁਸ਼ਿਆਰਪੁਰ ਡਿਪੂ ਦੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ, ਸੇਠ ਸ਼ਾਦੀ ਲਾਲ, ਕੌਂਸਲਰ ਪੰਡਿਤ ਬ੍ਰਹਮ ਸ਼ੰਕਰ ਜਿੰਪਾ, ਕੌਂਸਲਰ ਸੁਦਰਸ਼ਨ ਧੀਰ, ਸਵਰਨ ਸਿੰਘ, ਮਨਮੋਹਣ ਕਪੂਰ, ਕੁਲਵਿੰਦਰ ਸਿੰਘ ਹੁੰਦਲ, ਕਮਲ ਕਟਾਰੀਆ, ਕਸ਼ਮੀਰ ਸਿੰਘ, ਕੈਪ. ਕਰਮ ਚੰਦ, ਰਮੇਸ਼ ਡਡਵਾਲ ਆਦਿ ਵੀ ਮੌਜੂਦ ਸਨ। ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਹੁਸ਼ਿਆਰਪੁਰ ਡਿਪੂ ਨੂੰ ਸਾਰੀਆਂ 6 ਵੋਲਵੋ ਬੱਸਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 3 ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ 3 ਦੇ ਰੂਟ ਪਰਮਿਟ ਦੋ ਦਿਨਾਂ ’ਚ ਕਲੀਅਰ ਹੁੰਦਿਆਂ ਹੀ ਹੁਸ਼ਿਆਰਪੁਰ ਵਾਸੀਆਂ ਨੂੰ ਇਸ ਮਹੀਨੇ ਮਾਤਾ ਵੈਸ਼ਨੋ ਦੇਵੀ ਜਾਣ ਲਈ ਕਟਡ਼ਾ ਦੇ ਨਾਲ-ਨਾਲ ਦਿੱਲੀ ਬੱਸ ਸਟੈਂਡ ਤੱਕ ਜਾਣ ਦੀ ਸਹੂਲਤ ਮਿਲ ਜਾਵੇਗੀ।
ਅਰੋਡ਼ਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਉਨ੍ਹਾਂ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਕੋਲੋਂ 2 ਵੱਖਰੀਆਂ ਵੋਲਵੋ ਬੱਸਾਂ ਦੀ ਮੰਗ ਕੀਤੀ ਹੈ।
ਇਸ ਮੌਕੇ ਜੀ. ਐੱਮ. ਹਰਜਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਸਾਰੀਆਂ 12 ਹਾਈਟੈੱਕ ਬੱਸਾਂ ਨੂੰ ਅੱਜ ਤੋਂ ਹੀ ਰੂਟ ’ਤੇ ਚਲਾ ਦਿੱਤਾ ਗਿਆ ਹੈ। ਫਿਲਹਾਲ ਇਨ੍ਹਾਂ ਬੱਸਾਂ ਨੂੰ ਚੰਡੀਗਡ਼੍ਹ, ਜਲੰਧਰ, ਅੰਮ੍ਰਿਤਸਰ, ਪਠਾਨਕੋਟ ਤੇ ਸ਼ਾਹਤਲਾਈ ਰੂਟਾਂ ’ਤੇ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਰੋਡ਼ਾ ਦੀ ਵਿਸ਼ੇਸ਼ ਮੰਗ ’ਤੇ ਇਕ ਹਾਈਟੈੱਕ ਬੱਸ ਨੂੰ ਹੁਸ਼ਿਆਰਪੁਰ ਤੋਂ ਹਰਿਦੁਆਰ ਦੇ ਰੂਟ ’ਤੇ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਸੀ. ਆਈ. ਏ. ਸਟਾਫ਼ ਵੱਲੋਂ ਪਿਸਤੌਲ ਤੇ ਕਾਰਤੂਸਾਂ ਸਮੇਤ ਹਵਾਲਾਤੀ ਗ੍ਰਿਫਤਾਰ
NEXT STORY