ਚੰਡੀਗੜ੍ਹ (ਪਾਲ) : ਪੀ. ਜੀ. ਆਈ. ਦੇ ਐਡਵਾਂਸਡ ਆਈ ਸੈਂਟਰ ਨੇ ਦੀਵਾਲੀ ਦੇ ਮੱਦੇਨਜ਼ਰ ਡਾਕਟਰਾਂ ਦਾ ਇਕ ਵਿਸ਼ੇਸ਼ ਡਿਊਟੀ ਰੋਸਟਰ ਤਿਆਰ ਕੀਤਾ ਹੈ, ਜਿਸ 'ਚ ਅਗਲੇ ਹੁਕਮਾਂ ਤੱਕ ਕੋਈ ਬਦਲਾਅ ਨਾ ਹੋਣ ਦੀ ਗੱਲ ਕਹੀ ਗਈ ਹੈ। ਵਿਭਾਗ ਨੇ ਐਮਰਜੈਂਸੀ ਸਬੰਧੀ ਨਵੇਂ ਨੰਬਰ ਜਾਰੀ ਕੀਤੇ ਹਨ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ 'ਚ ਤੁਸੀਂ 9814014464 ਅਤੇ 6117 ’ਤੇ ਸੰਪਰਕ ਕਰ ਸਕਦੇ ਹੋ। ਇਹ ਵਿਸ਼ੇਸ਼ ਰੋਸਟਰ 11 ਤੋਂ 14 ਤਾਰੀਖ਼ ਤੱਕ ਜਾਰੀ ਰਹੇਗਾ। 11 ਤਾਰੀਖ਼ ਮਤਲਬ ਕਿ ਸ਼ਨੀਵਾਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਡਾਕਟਰ ਡਿਊਟੀ ’ਤੇ ਰਹਿਣਗੇ, ਜਦੋਂ ਕਿ ਰਾਤ 8 ਤੋਂ ਸਵੇਰੇ 8 ਵਜੇ ਤੱਕ 4 ਡਾਕਟਰ ਮੌਜੂਦ ਹਨ। ਡਾ. ਸਵਲੀਨ ਕੌਰ ਸਲਾਹਕਾਰ ਤੇ ਕਾਲ ਡਿਊਟੀ ਕਰਨਗੇ। ਡਾ. ਸਵਲੀਨ ਕੌਰ ਸਲਾਹਕਾਰ ਤੇ ਕਾਲ ਡਿਊਟੀ ਕਰਨਗੇ। ਦੀਵਾਲੀ ਵਾਲੇ ਦਿਨ 12 ਤਾਰੀਖ਼ ਨੂੰ ਸਵੇਰੇ 8 ਤੋਂ ਰਾਤ 8 ਵਜੇ ਤੱਕ ਦੋਹਾਂ ਸ਼ਿਫਟਾਂ 'ਚ 4 ਡਾਕਟਰ ਅਤੇ ਓ. ਟੀ. 'ਚ 7 ਡਾਕਟਰ ਤਾਇਨਾਤ ਕੀਤੇ ਗਏ ਹਨ। ਡਾ. ਜਤਿੰਦਰ ਜਿਨਾਗਲ ਕਾਲ ਡਿਊਟੀ ’ਤੇ ਸਲਾਹਕਾਰ ਹੋਣਗੇ। ਸੋਮਵਾਰ ਲਈ, ਸਵੇਰ ਅਤੇ ਸ਼ਾਮ ਦੀ ਐਮਰਜੈਂਸੀ ਓ. ਪੀ. ਡੀ. ਅਤੇ ਐਮਰਜੈਂਸੀ ਓ. ਟੀ. ਹੋਵੇਗੀ। ਡਾ. ਮਨੂ ਸੈਣੀ ਸਲਾਹਕਾਰ ਕਾਲ ਡਿਊਟੀ ’ਤੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਛੇੜਿਆ ਕਾਂਬਾ, ਆ ਗਿਆ ਸਿਆਲ, ਕੱਢ ਲਓ ਰਜਾਈਆਂ, ਕੰਬਲ ਤੇ ਜੈਕਟਾਂ
ਪਲਾਸਟਿਕ ਸਰਜਰੀ ਵਿਭਾਗ ਵੀ ਤਿਆਰ
ਇਹ ਵੀ ਕਿਹਾ ਗਿਆ ਹੈ ਕਿ ਦੀਵਾਲੀ ’ਤੇ ਹੋਣ ਵਾਲੇ ਸਾਰੇ ਮਾਮਲੇ ਦਰਜ ਕੀਤੇ ਜਾਣਗੇ, ਜਿਸ 'ਚ ਮਰੀਜ਼ ਦੀ ਸਾਰੀ ਜਾਣਕਾਰੀ ਹੋਵੇਗੀ। ਇਹ ਟੀਮ ਲੀਡਰ ਦੀ ਜ਼ਿੰਮੇਵਾਰੀ ਹੋਵੇਗੀ, ਜਿਸ 'ਚ ਉਹ ਇਹ ਦੇਖਣਗੇ ਕਿ ਸਾਰਾ ਸਟਾਫ਼ ਅਤੇ ਕੰਮ ਸਹੀ ਢੰਗ ਨਾਲ ਹੋ ਰਿਹਾ ਹੈ। ਇਕ ਟੀਮ ਤੋਂ ਬਾਅਦ ਚਾਰਜ ਸੰਭਾਲਣ ਵਾਲੀ ਦੂਜੀ ਟੀਮ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਅਤੁਲ ਪਰਾਸ਼ਰ ਨੇ ਦੱਸਿਆ ਕਿ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਝੁਲਸਣ ਵਾਲੇ ਮਰੀਜ਼ਾਂ ਦੀ ਦੇਖ-ਭਾਲ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਇਸ ਕੰਮ ਲਈ 16 ਨਵੰਬਰ ਤੱਕ ਮਿਲੀ ਆਖ਼ਰੀ ਤਾਰੀਖ਼
ਕਿਵੇਂ ਸਾਵਧਾਨ ਰਹਿਣਾ ਹੈ
ਸਿਰਫ ਹਰੇ ਪਟਾਕਿਆਂ ਦੀ ਵਰਤੋਂ ਕਰੋ
ਪਟਾਕੇ, ਦੀਵੇ ਤੇ ਮੋਮਬੱਤੀਆਂ ਆਦਿ ਬਾਲਦੇ ਸਮੇਂ ਸਿੰਥੈਟਿਕ ਅਤੇ ਢਿੱਲੇ ਕੱਪੜੇਪਾਉਣ ਤੋਂ ਗੁਰੇਜ਼ ਕਰੋ।
ਪਟਾਕੇ ਚਲਾਉਣ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਦੀਵਾਲੀ ਇਸ ਤਰ੍ਹਾਂ ਮਨਾਈਏ ਕਿ ਕਿਸੇ ਹੋਰ ਨੂੰ ਪਰੇਸ਼ਾਨੀ ਨਾ ਹੋਵੇ।
ਪਟਾਕੇ ਅਤੇ ਦੀਵੇ ਜਗਾਉਂਦੇ ਸਮੇਂ ਇਕ ਹੱਥ ਦੀ ਦੂਰੀ ਬਣਾ ਕੇ ਰੱਖੋ।
ਪਟਾਕੇ ਚਲਾਉਂਦੇ ਸਮੇਂ ਜੁੱਤੀਆਂ ਪਾਓ। ਅਚਾਨਕ ਫਟਣ ਨਾਲ ਪੈਰ ਝੁਲਸ ਸਕਦੇ ਹਨ।
ਪਟਾਕੇ ਚਲਾਉਂਦੇ ਸਮੇਂ ਧਾਤ ਦੀਆਂ ਚੂੜੀਆਂ ਜਾਂ ਮੁੰਦਰੀਆਂ ਨਾ ਪਾਓ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ
NEXT STORY