Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    9:38:48 PM

  • pralhad joshi becomes the new education minister

    ਵੱਡੀ ਖਬਰ : ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ...

  • fraud in ludhiana

    ਪੰਜਾਬ 'ਚ 2,50,00,000 ਰੁਪਏ ਦੀ ਵੱਡੀ ਠੱਗੀ!...

  • ind vs zim india defeated zimbabwe by 90 runs

    IND vs ZIM : ਭਾਰਤ ਨੇ 90 ਦੌੜਾਂ ਨਾਲ ਜ਼ਿੰਬਾਬਵੇ...

  • golden period sawan

    ਇਨ੍ਹਾਂ 4 ਰਾਸ਼ੀਆਂ ਦਾ ਆਉਣ ਵਾਲਾ ਹੈ Golden...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ

PUNJAB News Punjabi(ਪੰਜਾਬ)

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ

  • Updated: 11 Jul, 2021 11:46 AM
Ludhiana
canada  abroad  suicide  boy  machhiwara sahib
  • Share
    • Facebook
    • Tumblr
    • Linkedin
    • Twitter
  • Comment

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਧੋਖਾ ਕਰਨ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਸਨ ਪਰ ਹੁਣ ਕੁੜੀਆਂ ਵਲੋਂ ਨੌਜਵਾਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖ਼ਰਚਾ ਕੇ ਵਿਦੇਸ਼ ਪੁੱਜ ਕੇ ਮੁਕਰਨ ਦੇ ਮਾਮਲੇ ਰਫ਼ਤਾਰ ਫੜ੍ਹਦੇ ਜਾ ਰਹੇ ਹਨ। ਮਾਛੀਵਾੜਾ ਨੇੜਲੇ ਪਿੰਡ ਪੰਜੇਟਾ ਦੇ ਨੌਜਵਾਨ ਸੁਖਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਨਵ-ਵਿਆਹੁਤਾ ਪਤਨੀ ’ਤੇ ਦੋਸ਼ ਲਗਾਇਆ ਕਿ ਉਸ ਦੇ ਮਾਪਿਆਂ ਦਾ 24 ਲੱਖ ਰੁਪਏ ਖਰਚਾ ਕੇ ਹੁਣ ਉਸਦੀ ਪਤਨੀ ਵਿਦੇਸ਼ ਬੁਲਾਉਣ ਤੋਂ ਮੁੱਕਰ ਗਈ। ਨੌਜਵਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੰਦੀਪ ਕੌਰ ਨੇੜਲੇ ਹੀ ਪਿੰਡ ਦੀ ਵਸਨੀਕ ਹੈ ਜਿਸ ਦੀ ਆਈਲੈੱਟਸ ਕੀਤੀ ਹੋਣ ਕਰਕੇ ਵਿਚੋਲੇ ਨੇ ਰਿਸ਼ਤਾ ਕਰਵਾ ਦਿੱਤਾ ਕਿ ਕੈਨੇਡਾ ਭੇਜਣ ਤੇ ਪੜ੍ਹਾਈ ਦਾ ਖਰਚਾ ਮੁੰਡੇ ਦਾ ਪਰਿਵਾਰ ਕਰੇਗਾ ਅਤੇ ਵਿਆਹ ਤੋਂ ਬਾਅਦ ਕੁੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਪੁੱਤਰ ਨੂੰ ਵੀ ਉੱਥੇ ਬੁਲਾ ਲਵੇਗੀ।

ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਸੰਦੀਪ ਕੌਰ ਨਾਲ 5 ਫਰਵਰੀ 2020 ਨੂੰ ਵਿਆਹ ਹੋ ਗਿਆ ਅਤੇ ਉਸਦੇ ਪਿਤਾ ਵਲੋਂ ਇੱਕ ਪਲਾਟ ਵੇਚਣ ਤੋਂ ਇਲਾਵਾ ਵੱਡੀ ਭੈਣ ਦੇ ਵਿਆਹ ਲਈ ਬੈਂਕ ’ਚ ਰੱਖਿਆ ਪੈਸਾ ਵੀ ਨੂੰਹ ਦੀ ਕੈਨੇਡਾ ਵਿਖੇ ਕਾਲਜ ਫੀਸ, ਟਿਕਟ ਸਮੇਤ ਹੋਰ ਕਾਰਾਜ਼ਾਂ ਲਈ 24 ਲੱਖ ਰੁਪਏ ਖਰਚ ਕਰ ਦਿੱਤੇ। ਸੁਖਵਿੰਦਰ ਸਿੰਘ ਅਨੁਸਾਰ ਉਸ ਦੀ ਪਤਨੀ 7 ਮਹੀਨੇ ਸਹੁਰੇ ਘਰ ਰਹੀ ਅਤੇ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਅਗਸਤ ਮਹੀਨੇ ’ਚ ਸੰਦੀਪ ਕੌਰ ਵਿਦੇਸ਼ ਚਲੀ ਗਈ ਤਾਂ ਉਸ ਦੇ 10 ਦਿਨ ਬਾਅਦ ਹੀ ਉਸ ਨੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਗੱਲਬਾਤ ਕਰਨੀ ਘਟਾ ਦਿੱਤੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਸੰਦੀਪ ਕੌਰ ਦੇ ਵਿਦੇਸ਼ ਜਾਣ ਤੋਂ ਬਾਅਦ 4 ਲੱਖ ਰੁਪਏ ਹੋਰ ਮੰਗਣ ਲੱਗ ਪਿਆ ਜਿਸ ਤੋਂ ਉਨ੍ਹਾਂ ਨੇ ਕੁਝ ਇਨਕਾਰ ਕੀਤਾ।

ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ  

ਸਹੁਰੇ ਵਲੋਂ ਪੈਸੇ ਮੰਗਣ ਸਬੰਧੀ ਜਦੋਂ ਉਸਨੇ ਆਪਣੀ ਪਤਨੀ ਸੰਦੀਪ ਕੌਰ ਨਾਲ ਕੈਨੇਡਾ ਵਿਖੇ ਗੱਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਇਹ ਰਾਸ਼ੀ ਉਸਦੇ ਪਿਤਾ ਨੂੰ ਦੇ ਦਿੱਤੀ ਜਾਵੇ ਪਰ ਉਹ ਪਹਿਲਾਂ ਹੀ ਪਲਾਟ ਵੇਚ ਤੇ ਕਰਜ਼ੇ ਦੇ ਬੋਝ ਹੇਠਾਂ ਐਨੇ ਦਬੇ ਸਨ ਕਿ ਹੋਰ ਪੈਸੇ ਦੇਣ ਤੋਂ ਅਸਮਰੱਥ ਸਨ। ਕੈਨੇਡਾ ਗਈ ਸੰਦੀਪ ਕੌਰ ਨੇ ਕੁਝ ਦਿਨ ਗੱਲ ਕਰਨ ਤੋਂ ਬਾਅਦ ਉਸ ਦੇ ਮੋਬਾਇਲ ਨੰਬਰ ਨੂੰ ਬਲਾਕ ਕਰ ਦਿੱਤਾ। ਨੌਜਵਾਨ ਸੁਖਵਿੰਦਰ ਸਿੰਘ ਅਨੁਸਾਰ ਉਸ ਨੇ ਆਪਣੇ ਸਹੁਰੇ ਪਰਿਵਾਰ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਪਤਨੀ ਸੰਦੀਪ ਕੌਰ ਨੂੰ ਕਹੇ ਕਿ ਉਸ ਨਾਲ ਗੱਲ ਕਰੇ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਇਹ ਮਾਮਲਾ ਇਨਸਾਫ਼ ਲਈ ਪੁਲਸ ਅਧਿਕਾਰੀਆਂ ਕੋਲ ਵੀ ਪਹੁੰਚਾਇਆ। ਨੌਜਵਾਨ ਸੁਖਵਿੰਦਰ ਸਿੰਘ ਅਨੁਸਾਰ ਉਹ ਆਪਣੇ ਪਿਤਾ ਦੇ ਕਰਜ਼ੇ, ਵੱਡੀ ਭੈਣ ਦੇ ਵਿਆਹ ਲਈ ਰੱਖੇ ਪੈਸੇ ਅਤੇ ਹੋਰ ਸਭ ਕੁਝ ਗੁਆਉਣ ਤੋਂ ਬਾਅਦ ਡਿਪ੍ਰੈਸ਼ਨ ਵਿਚ ਚਲਾ ਗਿਆ ਜਿਸ ਕਾਰਨ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਚਾਅ ਹੋ ਗਿਆ। ਨੌਜਵਾਨ ਸੁਖਵਿੰਦਰ ਸਿੰਘ ਤੇ ਉਸਦੇ ਪਿਤਾ ਮਲਕੀਤ ਸਿੰਘ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪੁੱਤ ਤੇ ਪਰਿਵਾਰ ਨਾਲ ਧੋਖਾ ਕਰ ਕੈਨੇਡਾ ਪੁੱਜਣ ਵਾਲੀ ਕੁੜੀ ਨੂੰ ਤੁਰੰਤ ਡਿਪੋਰਟ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਪੰਜਾਬ ਪੁਲਸ ਉਸਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰੇ।

PunjabKesari

ਇਹ ਵੀ ਪੜ੍ਹੋ:   ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ

ਕੁੜੀ ਦੇ ਮਾਪਿਆਂ ਨੇ ਨਕਾਰੇ ਸਾਰੇ ਦੋਸ਼
ਦੂਜੇ ਪਾਸੇ ਜਦੋਂ ਇਸ ਸਬੰਧੀ ਕੈਨੇਡਾ ਗਈ ਸੰਦੀਪ ਕੌਰ ਦੇ ਪਿਤਾ ਗੁਰਮੀਤ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ  ਉਨ੍ਹਾਂ ਦੇ ਜਵਾਈ ਸੁਖਵਿੰਦਰ ਸਿੰਘ ਦੇ ਮਾਪਿਆਂ ਵਲੋਂ ਜੋ 24 ਲੱਖ ਰੁਪਏ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਬੇ-ਬੁਨਿਆਦ ਹਨ ਜਦਕਿ ਉਨ੍ਹਾਂ ਦਾ ਕੇਵਲ 10 ਲੱਖ ਰੁਪਏ ਖਰਚਾ ਆਇਆ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਕੈਨੇਡਾ ਗਈ ਸੰਦੀਪ ਕੌਰ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਸੀ ਕਿ ਜਾਂ ਤਾਂ ਉਸ ਨੂੰ ਇੱਕ ਹਫ਼ਤੇ ’ਚ ਕੈਨੇਡਾ ਬੁਲਾਵੇ ਜਾਂ ਵਾਪਸ ਪਰਤ ਆਵੇ। ਸੁਖਵਿੰਦਰ ਸਿੰਘ ਉਸਦੀ ਕੁੜੀ ਨੂੰ ਸੁਸਾਇਡ ਕਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਸੀ ਜਿਸ ਤੋਂ ਪਰੇਸ਼ਾਨ ਉਨ੍ਹਾਂ ਦੀ ਕੁੜੀ ਨੇ ਗੱਲਬਾਤ ਕਰਨੀ ਬੰਦ ਕੀਤੀ।

ਇਹ ਵੀ ਪੜ੍ਹੋ:  ਬਿਜਲੀ ਸੰਕਟ: ਪੰਜਾਬ ’ਚ 15 ਜੁਲਾਈ ਤੱਕ ਉਦਯੋਗ ਰਹਿਣਗੇ ਬੰਦ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਕੋਲ ਵੀ ਮਾਮਲਾ ਪੁੱਜਾ ਜਿੱਥੇ ਉਸਦੀ ਧੀ ਦਾ ਸਹੁਰਾ ਪਰਿਵਾਰ 10 ਲੱਖ ਰੁਪਏ ਖਰਚਾ ਹੀ ਸਾਬਤ ਕਰ ਸਕਿਆ ਜੋ ਕਿ ਉਹ ਵਾਪਸ ਕਰਨ ਨੂੰ ਵੀ ਤਿਆਰ ਹਨ। ਪਿਤਾ ਗੁਰਮੀਤ ਸਿੰਘ ਅਨੁਸਾਰ 10 ਲੱਖ ਰੁਪਏ ਤੋਂ ਇਲਾਵਾ ਜੋ ਹੋਰ ਖਰਚੇ ਵਿਦੇਸ਼ ਭੇਜਣ ’ਤੇ ਆਏ ਹਨ ਉਹ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਜੋ ਮੁੰਡੇ ਦੇ ਪਰਿਵਾਰ ਵਲੋਂ ਦੇਣ ਤੋਂ ਇਨਕਾਰ ਕਰ ਦਿੱਤੇ। ਪਿਤਾ ਗੁਰਮੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦਾ ਪਤੀ ਬਹੁਤ ਹੀ ਸ਼ੱਕੀ ਸੁਭਾਅ ਦਾ ਹੈ ਅਤੇ ਬਹੁਤ ਗੁੱਸੇਵਾਲਾ ਹੈ ਜਿਸ ਕਾਰਨ ਹੁਣ ਪਤੀ-ਪਤਨੀ ਵਿਚ ਕਾਫ਼ੀ ਦਰਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮੁੰਡੇ ਪਰਿਵਾਰ ਦੇ ਜੋ ਵੀ ਅਸਲ ਪੈਸੇ ਖਰਚ ਹੋਏ ਹਨ ਉਹ ਵਾਪਸ ਕਰਨ ਨੂੰ ਤਿਆਰ ਹਨ।

ਇਹ ਵੀ ਪੜ੍ਹੋ:  ਪਰਮਿਦਰ ਢੀਂਡਸਾ ਨੇ ਘੇਰੇ ਅਕਾਲੀ, ਕਿਹਾ- ਹਮੇਸ਼ਾ ਕਿਸਾਨ ਵਿਰੋਧੀ ਰਿਹਾ ਬਾਦਲ ਪਰਿਵਾਰ

  • Canada
  • Abroad
  • Suicide
  • Boy
  • Machhiwara Sahib
  • ਕੈਨੇਡਾ
  • ਵਿਦੇਸ਼
  • ਖ਼ੁਦਕੁਸ਼ੀ
  • ਮੁੰਡਾ
  • ਮਾਛੀਵਾੜਾ ਸਾਹਿਬ

ਬਿਜਲੀ ਸੰਕਟ: ਪੰਜਾਬ ’ਚ 15 ਜੁਲਾਈ ਤੱਕ ਉਦਯੋਗ ਰਹਿਣਗੇ ਬੰਦ

NEXT STORY

Stories You May Like

  • pf account holders  epfo   salary important announcement
    PF ਖਾਤਾ ਧਾਰਕਾਂ ਲਈ ਵੱਡੀ ਖ਼ਬਰ: EPFO ਨੇ ਤਨਖਾਹ ਸੀਮਾ ਵਧਾਉਣ ਦੀ ਯੋਜਨਾ ਨੂੰ ਲੈ ਕੇ ਕੀਤਾ ਅਹਿਮ ਐਲਾਨ
  • abroad  fraud with youth  punjab police
    ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 4 ਲੱਖ ਰੁਪਏ ਦੀ ਠੱਗੀ
  • fraud case
    ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਾਢੇ 5 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ
  • punjabi boy dies in romania
    ਰੋਮਾਨੀਆ 'ਚ ਪੰਜਾਬੀ ਨੌਜਵਾਨ ਦੀ ਮੌਤ! 6 ਲੱਖ ਖ਼ਰਚ ਕੇ ਗਿਆ ਸੀ ਵਿਦੇਸ਼ ਪਰ ਇਕ ਮਹੀਨੇ 'ਚ ਹੀ...
  • husband commits suicide after being upset with wife
    ਪਤਨੀ ਤੋਂ ਦੁਖ਼ੀ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀ
  • hp laptop repeatedly damaged consumer court orders company to pay rs 59 000
    ਵਾਰ-ਵਾਰ ਖਰਾਬ ਹੋਇਆ HP ਲੈਪਟਾਪ, ਖਪਤਕਾਰ ਅਦਾਲਤ ਨੇ ਕੰਪਨੀ ਨੂੰ 59,000 ਰੁਪਏ ਦੇ ਭੁਗਤਾਨ ਦਾ ਦਿੱਤਾ ਆਦੇਸ਼
  • fraud case
    ਧੀ ਨੂੰ ਵਿਦੇਸ਼ ਭੇਜਣ ਲਈ ਹੋਮ ਲੋਨ ਲੈ ਕੇ ਦੇਣ ਦੀ ਆੜ ’ਚ 3,10,630 ਰੁਪਏ ਦੀ ਠੱਗੀ
  • ramayana   trailer to release on july 24  makers make official announcement
    24 ਜੁਲਾਈ ਨੂੰ ਰਿਲੀਜ਼ ਹੋਵੇਗਾ 'ਰਾਮਾਇਣ' ਦਾ ਟ੍ਰੇਲਰ, ਨਿਰਮਾਤਾਵਾਂ ਨੇ ਕੀਤਾ ਅਧਿਕਾਰਤ ਐਲਾਨ
  • vehicle thief arrested
    ਚੋਰੀ ਦੀਆਂ ਸਕੂਟਰੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ
  • punjab bjp president kewal dhillon  s big statement
    ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦਾ...
  • jalandhar police action
    ਜਲੰਧਰ ਪੁਲਸ ਨੇ ਲੁੱਟ-ਖੋਹ ਕਰਨ ਵਾਲਾ ਮੁਲਜ਼ਮ ਕੀਤਾ ਕਾਬੂ
  • punjab weather update
    ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਨਵੀਂ ਭਵਿੱਖਬਾਣੀ! ਜਾਣੋ ਤੁਹਾਡੇ ਇਲਾਕੇ 'ਚ ਕਿਹੋ...
  • fir in phillaur
    ਦਲਿਤ ਲੜਕੀ ਦੇ ਕਤਲ ਮਾਮਲੇ 'ਚ ਹੋਟਲ ਮੈਨੇਜਰ ਵਿਰੁੱਧ ਪਰਚਾ ਦਰਜ
  • students protest in jalandhar
    ਜਲੰਧਰ 'ਚ ਵਿਦਿਆਰਥੀਆਂ ਦਾ ਧਰਨਾ, ਅਲਰਟ ਮੋਡ 'ਤੇ ਪੁਲਸ, ਇਨ੍ਹਾਂ ਸੜਕਾਂ 'ਤੇ ਹੋਈ...
  • good news for devotees visiting shri mata vaishno devi
    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ...
  • strike of electricity workers extended for 2 more days
    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
Trending
Ek Nazar
indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • it will rain for five days in punjab
      ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਇਨ੍ਹਾਂ ਤਾਰੀਖਾਂ ਨੂੰ ਭਾਰੀ ਤੋਂ ਬਹੁਤ...
    • canal water  fight between two parties  moga police
      ਨਹਿਰੀ ਪਾਣੀ ਨੂੰ ਲੈ ਕੇ ਹੋਇਆ ਜ਼ਬਰਦਸਤ ਝਗੜਾ
    • police who went to arrest drug smugglers were shot at indiscriminately
      ਮੋਹਾਲੀ ਤੋਂ ਵੱਡੀ ਖ਼ਬਰ : ਨਸ਼ਾ ਤਸਕਰਾਂ ਨੂੰ ਫੜ੍ਹਨ ਗਈ ਪੁਲਸ 'ਤੇ ਚੱਲੀਆਂ...
    • parents and children staged a protest by locking the school
      ਅਧਿਆਪਕਾਂ ਦੀ ਘਾਟ ਖ਼ਿਲਾਫ਼ ਮਾਪਿਆਂ ਤੇ ਬੱਚਿਆਂ ਨੇ ਸਕੂਲ ਨੂੰ ਤਾਲਾ ਲਾ ਕੇ ਦਿੱਤਾ...
    • fake drug deaddiction center
      ਪਿੰਡ ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ
    • panjab university may soon get a new regular vice chancellor
      ਪੰਜਾਬ ਯੂਨੀਵਰਸਿਟੀ ਨੂੰ ਜਲਦ ਮਿਲ ਸਕਦੈ ਨਵਾਂ ਰੈਗੂਲਰ ਵਾਈਸ ਚਾਂਸਲਰ
    • body found in canal identified
      ਨਹਿਰ 'ਚੋਂ ਮਿਲੀ ਲਾਸ਼ ਦੀ ਹੋਈ ਪਛਾਣ
    • fir in phillaur
      ਦਲਿਤ ਲੜਕੀ ਦੇ ਕਤਲ ਮਾਮਲੇ 'ਚ ਹੋਟਲ ਮੈਨੇਜਰ ਵਿਰੁੱਧ ਪਰਚਾ ਦਰਜ
    • fir case
      ਜ਼ਮੀਨ ਦੀ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣ ਦੇ ਦੋਸ਼ 'ਚ 4 ਨਾਮਜ਼ਦ
    • students protest in jalandhar
      ਜਲੰਧਰ 'ਚ ਵਿਦਿਆਰਥੀਆਂ ਦਾ ਧਰਨਾ, ਅਲਰਟ ਮੋਡ 'ਤੇ ਪੁਲਸ, ਇਨ੍ਹਾਂ ਸੜਕਾਂ 'ਤੇ ਹੋਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +