ਅੰਮ੍ਰਿਤਸਰ (ਦਲਜੀਤ): ਗੁਰੂ ਨਾਨਕ ਦੇਵ ਹਸਪਤਾਲ ’ਚ ਸਥਿਤ ਬਲੱਡ ਬੈਂਕ ’ਚ ਕਾਰਜਸ਼ੀਲ ਤਕਨੀਸ਼ੀਅਨ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਬੈਠਾ ਰਿਹਾ। ਇਸ ਹਸਪਤਾਲ ’ਚ 5 ਦਿਨ ਪਹਿਲਾਂ ਜਨਮੇ ਇਕ ਬੱਚੇ ਲਈ ਖ਼ੂਨ ਦੀ ਜ਼ਰੂਰਤ ਪਈ ਤਾਂ ਮਾਪੇ ਬਲੱਡ ਬੈਂਕ ਪੁੱਜੇ। ਸ਼ਰਾਬ ਦੇ ਨਸ਼ੇ ’ਚ ਧੁੱਤ ਇਸ ਤਕਨੀਸ਼ੀਅਨ ਨੇ ਬਲੱਡ ਦੇਣ ਤੋਂ ਮਨ੍ਹਾ ਕਰ ਦਿੱਤਾ। ਨਤੀਜੇ ਵਜੋਂ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਦੇ ਬਾਅਦ ਗੁੱਸੇ ’ਚ ਆਏ ਪਰਿਵਾਰ ਨੇ ਤਕਨੀਸ਼ੀਅਨ ਦੀ ਜੰਮ ਕੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਜਤਿੰਦਰ ਸਿੰਘ ਵਾਸੀ ਵੇਰਕਾ ਨੇ ਦੱਸਿਆ ਕਿ ਉਸ ਦੀ ਪਤਨੀ ਨੇ 5 ਦਿਨ ਪਹਿਲਾਂ ਇਕ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਪ੍ਰੀ-ਮਚਿਓਰ ਸੀ ਅਤੇ ਉਸ ਨੂੰ ਪੀਲੀਆ ਵੀ ਸੀ। ਅਜਿਹੇ ’ਚ ਡਾਕਟਰਾਂ ਨੇ ਬਲੱਡ ਟਰਾਂਸਮਿਸ਼ਨ ਦਾ ਫੈਸਲਾ ਲਿਆ। ਡਾਕਟਰਾਂ ਨੇ ਮੈਨੂੰ ਬਲੱਡ ਬੈਂਕ ਤੋਂ ਖ਼ੂਨ ਲਿਆਉਣ ਨੂੰ ਕਿਹਾ। ਮੈਂ ਬਲੱਡ ਬੈਂਕ ’ਚ ਪੁੱਜਾ ਤਾਂ ਇੱਥੇ ਕਾਰਜਸ਼ੀਲ ਤਕਨੀਸ਼ੀਅਨ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ। ਮੈਂ ਉਸ ਤੋਂ ਬਲੱਡ ਦੀ ਮੰਗ ਕੀਤੀ ਤਾਂ ਉਹ ਬੋਲਿਆ ਇੱਥੋਂ ਦਫ਼ਾ ਹੋ ਜਾਓ। ਇਸ ’ਚ ਬਲੱਡ ਬੈਂਕ ਦੇ ਇਕ ਹੋਰ ਕਰਮਚਾਰੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਬਲੱਡ ਦਾ ਪੂਰਾ ਸਟਾਕ ਹੈ। ਮੈਂ ਫਿਰ ਗੁਰਪ੍ਰੀਤ ਕੋਲ ਗਿਆ ਪਰ ਉਸ ਨੂੰ ਹੋਸ਼ ਨਹੀਂ ਸੀ। ਇਸ ਦੇ ਬਾਅਦ ’ਚ ਪ੍ਰਾਈਵੇਟ ਬਲੱਡ ਬੈਂਕ ’ਚ ਗਿਆ ਪਰ ਉੱਥੇ ਬਲੱਡ ਨਹੀਂ ਮਿਲਿਆ। ਇਸ ’ਚ ਹਸਪਤਾਲ ਤੋਂ ਫੋਨ ਆਇਆ ਕਿ ਬੱਚੀ ਦੀ ਮੌਤ ਹੋ ਗਈ ਹੈ। ਜਤਿੰਦਰ ਸਿੰਘ ਅਨੁਸਾਰ ਜੇਕਰ ਸਮੇਂ ’ਤੇ ਬਲੱਡ ਮਿਲ ਜਾਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ।
ਇਹ ਵੀ ਪੜ੍ਹੋ: ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
ਇਧਰ ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਮਜੀਠਾ ਰੋਡ ਪੁਲਸ ਅਤੇ ਬਲੱਡ ਡੋਨੇਸ਼ਨ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾਰੂ ਟੀਮ ਨਾਲ ਉੱਥੇ ਪੁੱਜੇ। ਗੁੱਸੇ ’ਚ ਆਏ ਪਰਿਵਾਰ ਨੇ ਤਕਨੀਸ਼ੀਅਨ ਦੀ ਜੰਮਕੇ ਕੁੱਟਮਾਰ ਕੀਤੀ । ਇਸ ਦੇ ਬਾਅਦ ਪੁਲਸ ਨੇ ਤਕਨੀਸ਼ੀਅਨ ਨੂੰ ਹਿਰਾਸਤ ’ਚ ਲੈ ਲਿਆ।ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਤੋਂ ਜਦੋਂ ਇਸ ਸਬੰਧ ’ਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਮਾਮਲਾ ਬਹੁਤ ਹੀ ਨਿੰਦਨਯੋਗ ਹੈ, ਮਾਮਲੇ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਾਈਕਲ 'ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦੇਵੇਗੀ 300 ਯੂਨਿਟ ਮੁਫ਼ਤ ਬਿਜਲੀ
NEXT STORY