Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 08, 2026

    5:10:37 PM

  • shiromani akali dal  sukhbir singh badal

    ਪੰਜਾਬ 'ਚ ਵੱਡੀ ਸਿਆਸੀ ਹਲਚਲ, ਇਸ ਵੱਡੀ ਆਗੂ ਦੀ...

  • 25 reduction in parking and landing charges whether air tickets

    ਏਅਰਲਾਈਨਾਂ ਨੂੰ ਰਾਹਤ: ਪਾਰਕਿੰਗ ਤੇ ਲੈਂਡਿੰਗ ਚਾਰਜ...

  • china on ceasefire

    ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ...

  • big stir in punjab politics dr navjot kaur sidhu s new political debut

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਕੈਨੇਡਾ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ

PUNJAB News Punjabi(ਪੰਜਾਬ)

ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਕੈਨੇਡਾ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ

  • Edited By Shivani Attri,
  • Updated: 29 Oct, 2023 10:30 AM
Jalandhar
canada is on top in the world in cases of car theft
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਇੰਟ.)- ਕੈਨੇਡਾ ’ਚ ਪਿਛਲੇ ਸਾਲ ਨਾਲੋਂ ਇਸ ਸਾਲ ਕਾਰ ਚੋਰੀ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਕਾਰ ਚੋਰੀ ਦੇ ਮਾਮਲਿਆਂ ਵਿੱਚ ਕੈਨੇਡਾ ਦੁਨੀਆ ’ਚ ਸਭ ਤੋਂ ਅੱਗੇ ਹੈ। ਕੈਨੇਡੀਅਨ ਫਾਈਨਾਂਸ ਐਂਡ ਲੀਜ਼ਿੰਗ ਐਸੋਸੀਏਸ਼ਨ ਦੀ 2023 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਔਸਤ ਹਰ 6 ਮਿੰਟ ਵਿੱਚ ਇਕ ਕਾਰ ਚੋਰੀ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਪੜ੍ਹਨ ਗਏ ਪੰਜਾਬ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਕਾਰ ਚੋਰੀ ਅਤੇ ਹੋਰ ਅਪਰਾਧਾਂ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ। ਇਸ ਸਾਲ ਪਿਛਲੇ 7 ਮਹੀਨਿਆਂ ਵਿੱਚ ਕਾਰਾਂ ਦੀ ਕੁੱਲ ਚੋਰੀ ਦੇ ਮਾਮਲਿਆਂ ਵਿੱਚ ਲਗਭਗ 40 ਫ਼ੀਸਦੀ ਪੰਜਾਬ ਦੇ ਵਿਦਿਆਰਥੀ ਅਤੇ ਭਾਰਤੀ ਮੂਲ ਦੇ ਹੋਰ ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਜਦੋਂ ਜੂਨ 2021 ਵਿੱਚ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਤਾਂ ਵੀ ਪੰਜਾਬੀ ਮੂਲ ਦੇ ਭਾਰਤੀ ਇਸ ਵਿੱਚ ਪਿੱਛੇ ਨਹੀਂ ਸਨ।

ਟੋਰਾਂਟੋ ਪੁਲਸ ਨੇ 20 ਵਿਅਕਤੀਆਂ ਨੂੰ 1000 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ 9 ਪੰਜਾਬੀ ਮੂਲ ਦੇ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਚੋਰੀ ਹੋਈਆਂ ਕਾਰਾਂ ਦੀ ਕੀਮਤ 6 ਅਰਬ ਤੋਂ ਵੱਧ
ਟੋਰਾਂਟੋ ਪੁਲਸ ਨੇ ਸ਼ਹਿਰ ਵਾਸੀਆਂ ਤੋਂ ਚੋਰੀ ਹੋਈਆਂ ਇਕ ਹਜ਼ਾਰ ਤੋਂ ਵੱਧ ਕਾਰਾਂ ਬਰਾਮਦ ਕੀਤੀਆਂ ਹਨ। 228 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ਵਿੱਚ 75 ਪੰਜਾਬੀ ਨੌਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀ ਉਮਰ ਸਿਰਫ਼ 20 ਸਾਲ ਦੇ ਕਰੀਬ ਹੈ। ਉਹ ਸਿੱਖਿਆ ਹਾਸਲ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਸਨ। ਚੋਰੀ ਹੋਈਆਂ ਕਾਰਾਂ ਦੀ ਕੀਮਤ 6 ਅਰਬ ਰੁਪਏ ਤੋਂ ਵੱਧ ਸੀ। ਅਪ੍ਰੈਲ ਵਿੱਚ ਕੈਨੇਡੀਅਨ ਪੁਲਸ ਨੇ ਕਾਰ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ 119 ਮੈਂਬਰੀ ਚੋਰ ਗਿਰੋਹ ਵਿੱਚ 47 ਪੰਜਾਬੀ ਵੀ ਸ਼ਾਮਲ ਸਨ। ਇਨ੍ਹਾਂ ਕੋਲੋਂ 556 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਕੀਮਤ ਕਰੀਬ 17 ਕਰੋੜ ਰੁਪਏ ਸੀ।

ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਕਾਰਾਂ
ਇਕੁਇਟੀ ਐਸੋਸੀਏਸ਼ਨ ਜੋ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਬੀਮਾ ਧੋਖਾਦੇਹੀ ਅਤੇ ਅਪਰਾਧ ਦੀ ਜਾਂਚ ਕਰਦੀ ਹੈ, ਨੇ ਦੇਸ਼ ਵਿੱਚ ਚੋਟੀ ਦੀਆਂ 10 ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਦੀ ਸੂਚੀ ਜਾਰੀ ਕੀਤੀ ਹੈ। 2017 ਤੋਂ ਬਾਅਦ ਬਣੀਆਂ ਐੱਸ. ਯੂ. ਵੀ. ਅਕਸਰ ਸਭ ਤੋਂ ਵੱਧ ਨਿਸ਼ਾਨਾ ਬਣੀਆਂ ਹੁੰਦੀਆਂ ਹਨ। 2016 ਅਤੇ 2021 ਦਰਮਿਆਨ ਬਣੀ ਹੌਂਡਾ ਸੀ. ਆਰ.-ਵੀ. ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਹੈ। ਇਸ ਤੋਂ ਬਾਅਦ ਉਸੇ ਸਮੇਂ ਦੌਰਾਨ ਬਣੀ ਲੈਕਸਸ ਆਰ. ਐਕਸ ਹੈ। ਲੈਕਸਸ ਓਂਟਾਰੀਓ ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਵਿੱਚੋਂ ਇਕ ਹੈ। ਇਹ ਪੇਂਡੂ ਖੇਤਰਾਂ ਨਾਲੋਂ ਟੋਰਾਂਟੋ ਵਰਗੇ ਸ਼ਹਿਰਾਂ ਵਿੱਚ ਵਧੇਰੇ ਆਮ ਹੈ। ਇਸੇ ਤਰ੍ਹਾਂ ਫੋਰਡ-ਐੱਫ 350 ਵਰਗੇ ਟਰੱਕ ਅਲਬਰਟਾ ਜਾਂ ਪੱਛਮੀ ਕੈਨੇਡਾ ਵਿੱਚ ਆਮ ਹਨ। ਇਹ ਕਿਸਾਨ ਭਾਈਚਾਰਿਆਂ ’ਚ ਪ੍ਰਸਿੱਧ ਹਨ। ਕੈਨੇਡਾ ਇੰਸ਼ੋਰੈਂਸ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ 2009 ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਹੌਂਡਾ ਸਿਵਿਕ, ਕੈਡਿਲੈਕ ਐਸਕਲੇਡ, ਐਕੁਰਾ ਆਰ. ਐੱਸ. ਐਕਸ., ਐਕੁਰਾ ਇੰਟੀਗਰਾ ਅਤੇ ਆਡੀ ਐੱਸ-4 ਕਵਾਟਰੋ ਸਨ।

ਇਹ ਵੀ ਪੜ੍ਹੋ: ਸ਼ਰਮਨਾਕ: ਬਜ਼ੁਰਗ ਮਾਂ ਦੇ ਕਮਰੇ ਦਾ ਕੈਮਰਾ ਵੇਖ ਧੀ ਦੇ ਉੱਡੇ ਹੋਸ਼, ਸਾਹਮਣੇ ਆਈਆਂ ਦਿਲ ਨੂੰ ਝੰਜੋੜਣ ਵਾਲੀਆਂ ਤਸਵੀਰਾਂ

ਮਾਂਟਰੀਅਲ ਦੀ ਬੰਦਰਗਾਹ ਤੋਂ ਹੁੰਦੀ ਹੈ ਗੈਰ-ਕਾਨੂੰਨੀ ਬਰਾਮਦ
ਪੁਲਸ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਾਂਟਰੀਅਲ ਸਥਿਤ ਵੱਡੇ ਸਥਾਪਿਤ ਸੰਗਠਿਤ ਅਪਰਾਧਿਕ ਗਿਰੋਹ ਹੀ ਚੋਰੀਆਂ ਕਰਦੇ ਹਨ। ਇਹ ਚੋਰੀ ਦਾ ਧੰਦਾ ਇੰਨਾ ਮੁਨਾਫ਼ੇ ਵਾਲਾ ਹੋ ਗਿਆ ਹੈ ਕਿ ਘੱਟ ਤਕਨੀਕੀ ਮੁਹਾਰਤ ਵਾਲੇ ਹੋਰ ਗੈਂਗ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਕੈਨੇਡਾ ਵਿੱਚ ਚੋਰੀ ਕੀਤੀਆਂ ਕਾਰਾਂ ਅਕਸਰ ਮਾਂਟਰੀਅਲ ਦੀ ਬੰਦਰਗਾਹ ਤੋਂ ਬਾਹਰ ਭੇਜੀਆਂ ਜਾਂਦੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਬੰਦਰਗਾਹ ਦੇ ਆਕਾਰ ਅਤੇ ਇਸ ਤੋਂ ਲੰਘਣ ਵਾਲੇ ਮਾਲ ਦੀ ਮਾਤਰਾ ਨੂੰ ਵੇਖਦਿਆਂ ਚੋਰੀ ਹੋਈਆਂ ਕਾਰਾਂ ਨੂੰ ਬਰਾਮਦ ਕਰਨਾ ਇੱਕ ਵੱਡੀ ਚੁਣੌਤੀ ਹੈ।

ਚੋਰ ਕਿਵੇਂ ਬਣਾਉਂਦੇ ਹਨ ਕਾਰਾਂ ਨੂੰ ਨਿਸ਼ਾਨਾ
ਚੋਰ ਇਲੈਕਟ੍ਰਾਨਿਕ ਜਾਂ ਚਾਬੀ ਰਹਿਤ ਅਨਲਾਕਿੰਗ ਵਾਲੀਆਂ ਕਾਰਾਂ ਵੀ ਆਸਾਨੀ ਨਾਲ ਚੋਰੀ ਕਰ ਲੈਂਦੇ ਹਨ। ਚਾਬੀ ਰਹਿਤ ਕਾਰ ਦੀ ਚੋਰੀ ਛੋਟੀ ਦੂਰੀ ਦੀਆਂ ਰੇਡੀਓ ਤਰੰਗਾਂ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ। ਇਸ ਟੈਕਨਾਲੋਜੀ ਰਾਹੀਂ ਜਦੋਂ ਤੁਸੀਂ ਥੋੜ੍ਹੀ ਦੂਰੀ ਤੋਂ ਆਪਣੇ ਹੱਥ ਵਿਚ ਫੜੀ ‘ਕੀ ਰਿੰਗ’ ਦਾ ਬਟਨ ਦਬਾਉਂਦੇ ਹੋ ਤਾਂ ਇਹ ਤੁਹਾਡੀ ਕਾਰ ਵਿਚਲੇ ਰਿਸੀਵਰ ਨੂੰ ਸਿਗਨਲ ਭੇਜਦਾ ਹੈ, ਜਿਸ ਨਾਲ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਚੋਰ ਇਨ੍ਹਾਂ ਸਿਗਨਲਾਂ ਨੂੰ ਹੀ ਹੈਕ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦੇ ਹਨ। ਕਾਰ ਮਾਲਕਾਂ ਨੂੰ ਇਹੀ ਲੱਗਦਾ ਹੈ ਕਿ ਚਾਬੀ ਉਸ ਕੋਲ ਹੈ ਤੇ ਚੋਰੀ ਦਾ ਕੋਈ ਡਰ ਨਹੀਂ। ਚੋਰ ਇਸ ਦੌਰਾਨ ਕਾਰ ਦਾ ਤਾਲਾ ਖੋਲ੍ਹ ਕੇ ਉਸ ਨੂੰ ਸਟਾਰਟ ਕਰ ਸਕਦੇ ਹਨ। ਇਸ ਨੂੰ ‘ਰਿਲੇਅ ਅਟੈਕ’ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ 'ਤੇ ਲੁਧਿਆਣਾ ਪੁਲਸ ਕਮਿਸ਼ਨਰ ਨੇ ਕੱਸਿਆ ਸ਼ਿਕੰਜਾ, ਦਿੱਤੀ ਵੱਡੀ ਚਿਤਾਵਨੀ

363 ਗ੍ਰਿਫ਼ਤਾਰ ਲੋਕਾਂ ’ਚ 138 ਪੰਜਾਬੀ
ਪ੍ਰੋਵਿੰਸ਼ੀਅਲ ਕਾਰ ਜੈਕਿੰਗ ਜੁਆਇੰਟ ਟਾਸਕ ਫੋਰਸ (ਪੀ. ਸੀ. ਜੇ. ਟੀ. ਐੱਫ਼.) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਜਾਂਚ ਦੇ ਹਿੱਸੇ ਵਜੋਂ 18 ਅਕਤੂਬਰ ਨੂੰ ਟੋਰਾਂਟੋ ਖੇਤਰ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟਾਸਕ ਫੋਰਸ ਦੇ ਅਧਿਕਾਰੀਆਂ ਨੇ ਪੀਲ ਅਤੇ ਡਰਹਮ ਖੇਤਰਾਂ ਵਿੱਚ ਦੋ ਚੋਰੀ ਕੀਤੇ ਵਾਹਨ ਬਰਾਮਦ ਕੀਤੇ। ਅਧਿਕਾਰੀਆਂ ਨੇ 21 ਸਾਲਾ ਅਜੈਕਸ ਵਾਸੀ ਰੋਸ਼ਵਿਨ ਕ੍ਰੌਫਟਨ, 26 ਸਾਲਾ ਸਕਾਰਬੋਰੋ ਨਿਵਾਸੀ ਧਸ਼ਾਂਤ ਅਤੇ ਪੰਜਾਬੀ ਮੂਲ ਦੇ 31 ਸਾਲਾ ਬਰੈਂਪਟਨ ਵਾਸੀ ਜਗਮੀਤ ਸਿੱਧੂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਕੁੱਲ ਮਿਲਾ ਕੇ ਪਿਛਲੇ 7 ਮਹੀਨਿਆਂ ਵਿੱਚ ਪੁਲਸ ਨੇ 363 ਵਿਅਕਤੀਆਂ ਨੂੰ ਕਾਰ ਚੋਰੀ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 138 ਪੰਜਾਬੀ ਮੂਲ ਦੇ ਹਨ। ਇਨ੍ਹਾਂ ’ਚੋਂ ਵਧੇਰੇ ਭਾਰਤ ਦੇ ਵਿਦਿਆਰਥੀ ਹਨ ਜੋ ਪੜ੍ਹਾਈ ਲਈ ਕੈਨੇਡਾ ਗਏ ਸਨ।

ਇਨ੍ਹਾਂ ਦੇਸ਼ਾਂ ਵਿਚ ਪਹੁੰਚ ਜਾਂਦੀਆਂ ਹਨ ਚੋਰੀ ਹੋਈਆਂ ਕਾਰਾਂ
ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਾਲ ਪਹਿਲਾਂ ਤੱਕ ਚੋਰੀ ਦੀਆਂ ਲਗਜ਼ਰੀ ਕਾਰਾਂ ਅਤੇ ਉਨ੍ਹਾਂ ਦੇ ਪਾਰਟਸ ਸਥਾਨਕ ਬਾਜ਼ਾਰ ’ਚ ਹੀ ਵੇਚੇ ਜਾਂਦੇ ਸਨ ਪਰ ਹੁਣ ਯੂਰਪੀ ਬਾਜ਼ਾਰ ’ਚ ਕਾਰਾਂ ਅਤੇ ਪਾਰਟਸ ਵੇਚੇ ਜਾ ਰਹੇ ਹਨ। ਇਕਵਿਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਟੈਰੀ ਓ ’ਬ੍ਰਾਇਨ ਦਾ ਕਹਿਣਾ ਹੈ ਕਿ ਚੋਰੀ ਹੋਈਆਂ ਕਾਰਾਂ ਅਕਸਰ ਯੂਰਪ ਵਿੱਚ ਪਹੁੰਚ ਜਾਂਦੀਆਂ ਹਨ। ਇੰਟਰਪੋਲ ਟ੍ਰੈਕਿੰਗ ਕਾਰਾਂ ਨੂੰ ਦੱਖਣੀ ਅਮਰੀਕਾ, ਅਫਰੀਕਾ ਜਾਂ ਆਸਟ੍ਰੇਲੀਆ ’ਚ ਪੁੱਜਾ ਦਰਸਾਉਂਦੀ ਹੈ। ਕਾਰਾਂ ਅਤੇ ਉਨ੍ਹਾਂ ਦੇ ਪਾਰਟਸ ਘਰੇਲੂ ਅਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਵਲੋਂ ਵੇਚੇ ਜਾਂਦੇ ਹਨ।
ਇਸ ਕਮਾਈ ਦੀ ਵਰਤੋਂ ਘਰੇਲੂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਹਥਿਆਰਾਂ ਦੀ ਸਮੱਗਲਿੰਗ, ਮਨੁੱਖੀ ਸਮੱਗਲਿੰਗ ਅਤੇ ਅੰਤਰਰਾਸ਼ਟਰੀ ਅੱਤਵਾਦ ਲਈ ਕੀਤੀ ਜਾਂਦੀ ਹੈ।

ਬੀਮਾ ਉਦਯੋਗ ਨੂੰ 1 ਬਿਲੀਅਨ ਡਾਲਰ ਦਾ ਨੁਕਸਾਨ
ਬੀਮਾ ਉਦਯੋਗ ਨੂੰ 2022 ਵਿੱਚ ਵਾਹਨ ਚੋਰੀ ਦੇ ਦਾਅਵਿਆਂ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ, ਜੋ 2021 ਵਿੱਚ 700 ਮਿਲੀਅਨ ਡਾਲਰ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਓਨਟਾਰੀਓ ਅਤੇ ਕਿਊਬਿਕ ’ਚ ਪਿਛਲੇ ਸਾਲ ਆਟੋ ਚੋਰੀਆਂ ’ਚ ਲਗਭਗ 50 ਪ੍ਰਤੀਸ਼ਤ ਵਾਧਾ ਹੋਇਆ ਹੈ। ਅਲਬਰਟਾ ’ਚ ਸਾਲਾਂ ਦੀ ਗਿਰਾਵਟ ਤੋਂ ਬਾਅਦ 18 ਫ਼ੀਸਦੀ ਵਾਧਾ ਹੋਇਆ ਹੈ। ਐਟਲਾਂਟਿਕ ਵਿੱਚ ਵੀ ਚੋਰੀ ਦੇ ਦਾਅਵਿਆਂ ਵਿੱਚ 34 ਫ਼ੀਸਦੀ ਦਾ ਵਾਧਾ ਹੋਇਆ ਹੈ।ਇਹ ਵੀ ਪੜ੍ਹੋ: ਫਗਵਾੜਾ ਤੋਂ ਵੱਡੀ ਖ਼ਬਰ: ਨਿੱਜੀ ਯੂਨੀਵਰਸਿਟੀ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

  • Canada
  • top
  • car theft
  • punjabi
  • ਦੁਨੀਆ
  • ਕਾਰ ਚੋਰੀ
  • ਕੈਨੇਡਾ ਟੌਪ

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

NEXT STORY

Stories You May Like

  • 7 arrested with heroin and illicit liquor
    ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਣੇ 7 ਗ੍ਰਿਫ਼ਤਾਰ
  • thieves stole iron gates of crematorium and park
    ਚੋਰਾਂ ਨੇ ਸ਼ਮਸ਼ਾਨਘਾਟ ਤੇ ਪਾਰਕ ਨੂੰ ਵੀ ਨਾ ਬਖ਼ਸ਼ਿਆ, ਲੋਹੇ ਦੇ ਗੇਟ ਕੀਤੇ ਚੋਰੀ
  • 2 people arrested with stolen motorcycles
    ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ ਚਾਹ ਦੋ ਦਿਨ ਰਹਿਣ ਮਗਰੋਂ...
  • share market in the month of march  investors loss
    ਮਾਰਚ ਮਹੀਨੇ 'ਚ ਸ਼ੇਅਰ ਬਾਜ਼ਾਰ 'ਚ ਆਇਆ ਭੂਚਾਲ: ਨਿਵੇਸ਼ਕਾਂ ਦੇ ਡੁੱਬੇ ਕਰੋੜਾਂ ਰੁਪਏ
  • ludhiana police  s major operation  smuggler arrested with 40 narcotic pills
    ਲੁਧਿਆਣਾ ਪੁਲਸ ਦੀ ਵੱਡੀ ਕਾਰਵਾਈ, 40 ਨਸ਼ੀਲੀਆਂ ਗੋਲੀਆਂ ਸਣੇ ਤਸਕਰ ਗ੍ਰਿਫ਼ਤਾਰ
  • bhilai steel plant fire 7 workers injured
    ਭਿਲਾਈ ਸਟੀਲ ਪਲਾਂਟ ਦੀ ਯੂਨਿਟ 'ਚ ਮਚੇ ਅੱਗ ਦੇ ਭਾਂਬੜ, ਝੁਲਸੇ 7 ਮਜ਼ਦੂਰ, ਪਈਆਂ ਭਾਜੜਾਂ
  • 1 arrested in canada
    ਪੰਜਾਬੀ ਵਿਦਿਆਰਥੀ ਦੇ ਕਤਲ ਮਾਮਲੇ 'ਚ ਕੈਨੇਡਾ ਪੁਲਸ ਦੀ ਵੱਡੀ ਕਾਰਵਾਈ ! 18 ਸਾਲਾ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
  • drunken a former dsp police officer crashes into car in jalandhar
    ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
  • son gets life imprisonment for killing father in jalandhar phillaur
    ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
Trending
Ek Nazar
drunken a former dsp police officer crashes into car in jalandhar

ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...

arms smuggling busted 4 accused arrested with weapons

ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼! 4 ਮੁਲਜ਼ਮ ਹਥਿਆਰਾਂ...

uae  s air defense  activated

ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ

pakistani behind bars in bergamo

ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...

post office rd scheme save 300 daily get 15 lakh fund

300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...

albanese supports ceasefire  criticizes trump

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

prostitution business busted in jalandar

Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...

deepika padukone gives befitting reply to trolls

ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...

first class admission change rules

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...

7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • punjab love marriage
      ਪੰਜਾਬ: ਘਰ 'ਚ ਵਹੁਟੀ ਤੇ ਬੱਚਿਆਂ ਨੂੰ ਛੱਡ ਕਰਵਾ ਲਈ Love Marriage, ਫ਼ਿਰ ਦੂਜੀ...
    • vasu ranjan joins congress
      ਐਡਵੋਕੇਟ ਵਾਸੂ ਰੰਜਨ ਕਾਂਗਰਸ ’ਚ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ
    • bonny ajnala latter to pm modi
      ਪੰਜਾਬ ਦੇ ਸਿਆਸੀ ਹਾਲਾਤ ਬਾਰੇ ਬੋਨੀ ਅਜਨਾਲਾ ਨੇ PM ਮੋਦੀ ਨੂੰ ਲਿਖੀ ਚਿੱਠੀ
    • son gets life imprisonment for killing father in jalandhar phillaur
      ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
    • prostitution business busted in jalandar
      Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
    • attack case
      ਦੋ ਭਰਾਵਾਂ ਨੇ ਤੀਜੇ ’ਤੇ ਪੈਟਰੋਲ ਛਿੜਕ ਕੇ ਲਾਈ ਅੱਗ, ਬਚਾਅ ਕਰਨ ਆਏ ਭਰਾ ਦੀ ਤੋੜੀ...
    • after death of 4 sons due drug addiction now the fifth son also died
      ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਮਗਰੋਂ ਬੋਲੀ ਮਾਂ, ਜਿਸ ਘਰ ’ਚ ਅੱਗ ਲੱਗੀ...
    • cheese eaters beware this news will blow your mind
      ਪਨੀਰ ਖਾਣ ਵਾਲੇ ਸਾਵਧਾਨ! ਹੋਸ਼ ਉਡਾ ਦੇਵੇਗੀ ਇਹ ਖ਼ਬਰ, ਪੰਜਾਬੀ ਪੜ੍ਹ ਲੈਣ ਵੱਡੀ...
    • man sentenced to 20 years in prison for raping minor
      ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
    • punjab political parties
      ਪੰਜਾਬ 'ਚ ਚੋਣਾਂ ਤੋਂ ਪਹਿਲਾਂ ਬਣੀਆਂ 7 ਨਵੀਆਂ ਸਿਆਸੀ ਪਾਰਟੀਆਂ, 3 ਦਾ ਹੋਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +