ਟੋਰਾਂਟੋ - ਹੈਲਟਨ ਰੀਜਨਲ ਪੁਲਸ ਸਰਵਿਸ ਨੇ ਬਰਲਿੰਗਟਨ ਵਿਚ ਇਕ ਜਾਂਚ ਤੋਂ ਬਾਅਦ ਇਕ ਰਾਈਡ ਸ਼ੇਅਰ ਡਰਾਈਵਰ ਮਨਦੀਪ ਸਿੰਘ (25) ਖਿਲਾਫ ਸੈਕਸ ਸ਼ੋਸ਼ਣ ਦੇ 2 ਮਾਮਲਿਆਂ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਦੀਪ ਨੂੰ ਖਾਲਿਸਤਾਨੀ ਲੀਡਰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਆਪਣਾ ਬਿਆਨ ਅਤੇ ਮੁਲਜ਼ਮ ਦੀ ਫੋਟੋ ਜਾਰੀ ਕਰ ਕੇ ਸਾਰੀ ਜਾਣਕਾਰੀ ਜਨਤਕ ਕਰ ਦਿੱਤੀ ਹੈ।
ਪੁਲਸ ਵੱਲੋਂ ਲੋਕਾਂ ਤੋਂ ਵੀ ਮਦਦ ਮੰਗੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਵੀ ਪਤਾ ਹੈ ਤਾਂ ਸੰਪਰਕ ਕਰਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹੋਰ ਵੀ ਕਿਸੇ ਨਾਲ ਇਸ ਨੇ ਜ਼ਿਆਦਤੀ ਕੀਤੀ ਹੈ ਤਾਂ ਉਹ ਲੋਕ ਸਾਹਮਣੇ ਆ ਸਕਦੇ ਹਨ।
ਜਾਣਕਾਰੀ ਅਨੁਸਾਰ 16 ਜੂਨ, 2026 ਨੂੰ ਸ਼ਾਮ ਲੱਗਭਗ 5:15 ਵਜੇ ਇਕ ਔਰਤ 2101 ਫੇਅਰਵਿਊ ਸਟ੍ਰੀਟ ’ਤੇ ਮੌਜੂਦ ਬਰਲਿੰਗਟਨ ਗੋ ਸਟੇਸ਼ਨ ਦੀ ਸਾਊਥ ਪਾਰਕਿੰਗ ਵਿਚ ਸੀ। ਉਦੋਂ ਹੀ ਊਬਰ ਡਰਾਈਵਰ ਮੁਲਜ਼ਮ ਉਸ ਦੇ ਕੋਲ ਆਇਆ। ਗੱਲਬਾਤ ਕਰਨ ਤੋਂ ਬਾਅਦ ਮੁਲਜ਼ਮ ਨੇ ਔਰਤ ਨਾਲ ਸੈਕਸ ਸ਼ੋਸ਼ਣ ਕੀਤਾ। ਜਾਂਚ ਦੇ ਨਤੀਜੇ ਵਜੋਂ 26 ਜੁਲਾਈ, 2026 ਨੂੰ, ਇਟੋਬੀਕੋਕ ਦੇ 25 ਸਾਲਾ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ’ਤੇ ਸੈਕਸ ਸ਼ੋਸ਼ਣ ਦੇ 2 ਮਾਮਲਿਆਂ ਵਿਚ ਦੋਸ਼ ਲਾਏ ਗਏ।
BBC ਵੱਲੋਂ ਮਹਾਰਾਜਾ ਦਲੀਪ ਸਿੰਘ ਲਈ ਵਰਤੀ ਗਲਤ ਸ਼ਬਦਾਵਲੀ ਖ਼ਿਲਾਫ਼ ਦਲ ਖਾਲਸਾ ਇੰਟਰਨੈਸ਼ਨਲ ਕਰੇਗੀ ਪ੍ਰਦਰਸ਼ਨ
NEXT STORY