ਮਜੀਠਾ (ਸਰਬਜੀਤ ਵਡਾਲਾ) - ਵਿਧਾਨ ਸਭਾ ਹਲਕਾ ਮਜੀਠਾ ’ਚ ਸਿਰਫ਼ ਤੇ ਸਿਰਫ਼ ਕਾਂਗਰਸ ਦੇ ਇਕੋ-ਇਕ ਧਾਕੜ ਰਾਜਨੇਤਾ ਵਜੋਂ ਜਾਣੇ ਜਾਂਦੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦਾ ਨਾਂ ਹੀ ਜ਼ਿਆਦਾ ਬੋਲਦਾ ਹੈ। ਲਾਲੀ ਨੂੰ ਆਖਰੀ ਵਰ੍ਹੇ ਦੌਰਾਨ ਚੇਅਰਮੈਨੀ ਦਾ ਲਾਲੀਪੋਪ ਦਿੰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਨਗਰੇਨ ਦਾ ਚੇਅਰਮੈਨ ਨਿਯੁਕਤ ਕਰਕੇ ਜਿਥੇ ਫਾਰਮੈਲਿਟੀ ਪੂਰੀ ਕਰ ਦਿੱਤੀ ਹੈ, ਉਥੇ ਆਪਣੇ ’ਤੇ ਬਣੀ ਭੀੜ ਨੂੰ ਦੇਖਦਿਆਂ ਕੈਪਟਨ ਵਲੋਂ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਚੇਤਾ ਵੀ ਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ
ਇਸੇ ਲੜੀ ਤਹਿਤ ਲਾਲੀ ਮਜੀਠੀਆ ਨੂੰ ਪਨਗਰੇਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਜਿਸ ਨਾਲ ਕਾਂਗਰਸ ਪਾਰਟੀ ਲਈ ਦਿਨ ਰਾਤ ਇਕ ਕਰਦੇ ਹੋਏ ਹਾਈਕਮਾਂਡ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਵਾਲੇ ਲਾਲੀ ਮਜੀਠੀਆ ਖੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਜੇਕਰ ਥੋੜੀ ਫਲੈਸ਼ਬੈਕ ’ਤੇ ਜਾਈਏ ਤਾਂ ਸਹਿਜੇ ਹੀ ਸਾਹਮਣੇ ਆਉਂਦਾ ਹੈ ਕਿ ਵਿਧਾਨ ਸਭਾ ਹਲਕਾ ਮਜੀਠਾ ਇਕ ਅਜਿਹਾ ਹਲਕਾ ਹੈ, ਜਿਸ ਨੂੰ ਅਕਾਲੀ ਦਲ (ਬ) ਦਾ ਧੁਰਾ ਕਿਹਾ ਜਾਂਦਾ ਹੈ, ਕਿਉਂਕਿ ਇਥੋਂ ਹੀ ਅਕਾਲੀ ਦਲ ਦੀ ਸਿਆਸਤ ਸ਼ੁਰੂ ਹੁੰਦੀ ਹੈ। ਇਥੇ ਸਿਰਫ਼ ਤੇ ਸਿਰਫ਼ ਬਿਕਰਮ ਸਿੰਘ ਮਜੀਠੀਆ ਦੀ ਹੀ ਜ਼ਿਆਦੀ ਚਲਦੀ ਕਹੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)
ਦੂਜੇ ਪਾਸੇ ਜੇਕਰ ਕਾਂਗਰਸ ਦੇ ਦਿੱਗਜ ਰਾਜਨੇਤਾ ਸੁਖਜਿੰਦਰਾਜ ਸਿੰਘ ਲਾਲੀ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਇਹੀ ਇਕ ਅਜਿਹੇ ਲੀਡਰ ਸਨ, ਜਿੰਨ੍ਹਾਂ ਨੇ ਪਿਛਲੇ ਸਮੇਂ ਦੌਰਾਣ ਬਿਕਰਮ ਸਿੰਘ ਮਜੀਠੀਆ ਨੂੰ ਹਲਕੇ ਵਿੱਚ ਚੋਣਾਂ ਦੌਰਾਨ ਉਲਝਾ ਕੇ ਰੱਖੀ ਰੱਖਿਆ। ਇਸੇ ਕਰਕੇ ਮਜੀਠੀਆ ਬਾਹਰਲੇ ਹਲਕਿਆਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕਿਆ, ਜਿਸ ਦਾ ਅਸਰ ਮਾਝੇ ਵਿਚੋਂ ਅਕਾਲੀ ਦਲ ਦੀ ਹੋਈ ਨਾਮੋਸ਼ੀ ਜਨਕ ਹਾਰ ਦੇ ਰੂਪ ਵਿੱਚ ਨਜ਼ਰ ਆਇਆ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ
ਇਹ ਸਿਰਫ਼ ਤੇ ਸਿਰਫ਼ ਲਾਲੀ ਮਜੀਠੀਆ ਵਲੋਂ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਉਣ ਦੇ ਨਾਲ-ਨਾਲ ਹਲਕੇ ਵਿੱਚ ਕਾਂਗਰਸ ਦੀ ਸਿਆਸੀ ਪੈਂਠ ਨੂੰ ਮਜ਼ਬੂਤ ਕਰਦਿਆਂ ਕੀਤਾ ਗਿਆ ਸੀ। ਇਥੇ ਇਹੀ ਬੱਸ ਨਹੀਂ, ਸਮੇਂ-ਸਮੇਂ ’ਤੇ ਪਾਰਟੀ ਦਾ ਔਖੀ ਘੜੀ ਵਿੱਚ ਸਾਥ ਦੇਣ ਵਾਲੇ ਲਾਲੀ ਮਜੀਠੀਆ ਨੂੰ ਲਗਾਤਾਰ ਮੁਖ ਮੰਤਰੀ ਕੈਪਟਨ ਸਿੰਘ ਵਲੋਂ ਨਜ਼ਰ ਅੰਦਾਜ਼ ਕੀਤਾ ਜਾਣਾ ਇਹ ਗੱਲ ਸਾਬਤ ਕਰਦਾ ਹੈ ਕਿ ਮੁਖ ਮੰਤਰੀ ਨੂੰ ਸਿਰਫ਼ ਆਪਣੀ ਹੀ ਚਿੰਤਾ ਸਤਾਉਂਦੀ ਰਹਿੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਬੱਲੇ ਓ ਕੁੜੀਏ ਤੇਰੇ! ਸੁਪਰੀਮ ਕੋਰਟ ਦੀ ਵਕੀਲ ਗੁਆਂਢੀਆਂ ਦੇ ਖੇਤਾਂ ’ਚ ਲੱਗਾ ਰਹੀ ਹੈ ‘ਝੋਨਾ’, ਵੇਖੋ ਵੀਡੀਓ
ਪਾਰਟੀ ਲਈ ਕੰਮ ਕਰਨ ਵਾਲੇ ਅਜਿਹੇ ਜੁਝਾਰੂ ਲੀਡਰਾਂ ਦੀ ਕਦੇ ਯਾਦ ਤੱਕ ਨਹੀਂ ਅਤੇ ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਕੁ ਹੀ ਮਹੀਨੇ ਰਹਿ ਗਏ ਹਨ ਤਾਂ ਅਜਿਹੇ ਵਿੱਚ ਲਾਲੀ ਮਜੀਠੀਆ, ਜਿਸ ਨੂੰ ਲੰਮੇ ਸਮੇਂ ਤੱਕ ਨਜ਼ਰ ਅੰਦਾਜ਼ ਕਰੀ ਰੱਖਿਆ, ਦੀ ਯਾਦ ਕੈਪਟਨ ਸਿੰਘ ਨੂੰ ਆ ਗਈ। ਉਸ ਨੂੰ ਪਨਗਰੇਨ ਦਾ ਚੇਅਰਮੈਨ ਬਣਾ ਕੇ ਮਹਿਜ਼ ਆਪਣਾ ਕੋਟਾ ਪੂਰਾ ਕੀਤਾ, ਜੋ ਹਲਕਾ ਮਜੀਠਾ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਅਜਿਹੇ ਰਾਜਨੇਤਾ ਨਾਲ ਕਿਸੇ ਤਰ੍ਹਾਂ ਨਾਲ ਧ੍ਰੋਹ ਕਮਾਉਣੋਂ ਘੱਟ ਨਹੀਂ। ਚੱਲੋ ਖੈਰ, ਬਾਕੀ ਇਹ ਸਿਆਸਤ ਹੈ ਅਤੇ ਇਥੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਜੋ ਲਾਲੀ ਮਜੀਠੀਆ ਨੂੰ ਦਿੱਤੀ ਚੇਅਰਮੈਨੀ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ
'ਰਵਨੀਤ ਬਿੱਟੂ' ਦੇ ਵਿਵਾਦਿਤ ਬਿਆਨ ਨਾਲ ਬੈਕਫੁੱਟ 'ਤੇ 'ਕਾਂਗਰਸ', ਮੁਆਫ਼ੀ ਵੀ ਨਹੀਂ ਕਰ ਸਕਦੀ ਭਰਪਾਈ!
NEXT STORY